ਸਮਾਜਿਕ ਤੇ ਆਰਥਿਕ ਬਰਾਬਰੀ ਦੇ ਸਿਧਾਂਤ ਬਾਰੇ ਵਿਚਾਰਧਾਰਾ ’ਤੇ ਕੀਤੀ ਚਰਚਾ

ਰੈਂਜ਼ੀਡੈਂਟ ਵੈਲਫੇਅਰ ਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਜਨਰਲ ਬਾਡੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ, ਡਾ. ਬੀਆਰ ਅੰਬੇਦਕਰ ਦੇ ਜਨਮ ਦਿਨ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਰੈਂਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਜਨਰਲ ਬਾਡੀ ਮੀਟਿੰਗ ਅੱਜ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ। ਪ੍ਰਿੰਸੀਪਲ ਜਗਦੀਪ ਸਿੰਘ ਮਾਵੀ ਨੇ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਉਸ ਸਮੇਂ ਜਬਰ-ਜੁਲਮ ਦੇ ਖ਼ਿਲਾਫ਼ ਅਤੇ ਭਾਈਚਾਰਕ ਤੇ ਸਮਾਜਿਕ ਏਕਤਾ ਲਈ ਖਾਲਸਾ ਪੰਥ ਦੀ ਨੀਂਹ ਰੱਖੀ।
ਇਸ ਮੌਕੇ ਚੇਤਨਾ ਮੰਚ ਚੰਡੀਗੜ੍ਹ ਦੇ ਪ੍ਰਧਾਨ ਅਤੇ ਟਰੇਡ ਯੂਨੀਅਨ ਆਗੂ ਪੀਡੀਐਸ ਉਪਲ ਨੇ ਅਜੋਕੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ. ਬੀਆਰ ਅੰਬੇਦਕਰ ਦੇ ਸਮਾਜਿਕ ਅਤੇ ਆਰਥਿਕ ਬਰਾਬਰੀ ਦੇ ਸਿਧਾਂਤ ਬਾਰੇ ਵਿਚਾਰਧਾਰਾ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਵਿਚਾਰਧਾਰਾ ਉੱਤੇ ਚੱਲ ਕੇ ਹੀ ਲੁੱਟ-ਘਸੁਟ ਰਹਿਤ, ਸਮਾਜਿਕ ਅਤੇ ਆਰਥਿਕ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ।
ਬੁਲਾਰਿਆਂ ਨੇ ਨਗਰ ਨਿਗਮ ਮੁਹਾਲੀ ਅਤੇ ਗਮਾਡਾ/ਸਰਕਾਰ ਤੋਂ ਸੈਕਟਰ ਵਾਸੀਆਂ ਦੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਕਰਨ ਦੀ ਜ਼ੋਰਦਾਰ ਮੰਗ ਕੀਤੀ। ਉੱਘੇ ਕਲਾਕਾਰਾਂ ਭੁਪਿੰਦਰ ਮਟੌਰੀਆ, ਗੁਰਮੇਲ ਸਿੰਘ ਮੋਜੋਵਾਲ, ਜੋਗਾ ਸਿੰਘ ਤਰਕਸ਼ੀਲ, ਰਵੀਤੇਜ ਸਿੰਘ ਬਰਾੜ, ਕਰਿਤਕਾ, ਮਲਕੀਤ ਸਿੰਘ ਕਲਸੀ, ਲਖਵਿੰਦਰ ਸਿੰਘ ਆਦਿ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਬਾਖ਼ੂਬੀ ਨਿਭਾਈ।
ਮੀਟਿੰਗ ਵਿੱਚ ਇੰਦਰਜੀਤ ਸਿੰਘ, ਮੇਜਰ ਸਿੰਘ, ਕ੍ਰਿਸ਼ਨਾ ਮਿੱਤੂ, ਉਘੇ ਟਰੇਡ ਯੂਨੀਅਨ ਆਗੂ ਇੰਦਰਜੀਤ ਸਿੰਘ ਗਰੇਵਾਲ ਅਤੇ ਸੱਜਣ ਸਿੰਘ, ਐਮ.ਪੀ.ਸਿੰਘ ਪ੍ਰਧਾਨ ਸੈਕਟਰ-79, ਦਿਆਲ ਚੰਦ ਤੇ ਜਰਨੈਲ ਸਿੰਘ ਕਰਮਵਾਰ ਪ੍ਰਧਾਨ ਤੇ ਜਨਰਲ ਸਕੱਤਰ ਸੈਕਟਰ-77, ਗੁਰਮੇਲ ਸਿੰਘ ਢੀਂਡਸਾ, ਜਸਵਿੰਦਰ ਸਿੰਘ, ਗੁਰਦੇਵ ਸਿੰਘ ਸਰਾਂ, ਗੁਰਨਾਮ ਸਿੰਘ, ਲਖਮਿੰਦਰ ਸਿੰਘ ਬਾਠ, ਕੁਲਦੀਪ ਸਿੰਘ ਜਾਂਗਲਾ, ਬਲਵਿੰਦਰ ਸਿੰਘ, ਅਮਰੀਕ ਸਿੰਘ, ਚਰਨ ਸਿੰਘ, ਸੁਰਿੰਦਰ ਸਿੰਘ ਕੰਗ, ਸੰਤੇਖ ਸਿੰਘ, ਕਮਲ ਸਰੂਪ ਮਹਿਤਾ, ਮਦਨ ਕੈਸ਼ਅਪ, ਗੁਰਮੁਖ ਸਿੰਘ, ਕੁਲਤਾਰ ਸਿੰਘ ਰੰਗੀ, ਸਤਪਾਲ ਸਿੰਘ, ਅਮਰ ਸਿੰਘ ਅਨੇਜਾ, ਜਗਦੀਪ ਸਿੰਘ, ਮੋਹਨ ਲਾਲ, ਗੁਰਜੀਤ ਸਿੰਘ ਬਾਜਵਾ, ਅਧਿਆਤਮ ਪ੍ਰਕਾਸ਼, ਕੁਲਦੀਪ ਸਿੰਘ ਭਿੰਡਰ, ਹਰਚੰਦ ਸਿੰਘ, ਦਿਲਬਾਗ ਸਿੰਘ, ਦਰਸ਼ਨ ਸਿੰਘ, ਜਸਪਾਲ ਸਿੰਘ ਢਿੱਲੋਂ, ਗੁਰਜੀਤ ਸਿੰਘ, ਜਸਪਾਲ ਰਾਏ, ਧਰਮ ਸਿੰਘ, ਮਨਪ੍ਰੀਤ ਕੌਰ, ਰਾਜਪਾਲ ਕੌਰ, ਸੁਰਜੀਤ ਕੌਰ, ਪਰਮਜੀਤ ਕੌਰ , ਆਸ਼ਾ ਰਾਣੀ ਮੌਜੂਦ ਸਨ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…