ਨਾਈਪਰ ਵਿੱਚ ਵਿਗਿਆਨ ਸੰਚਾਰ ਵਿਸ਼ੇ ’ਤੇ ਵਿਚਾਰ ਗੋਸ਼ਟੀ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਇੱਥੋਂ ਦੇ ਸੈਕਟਰ 67 ਸਥਿਤ ਨਾਈਪਰ ਵਿੱਚ ਅੱਜ ਵਿਗਿਆਨ ਸੰਚਾਰ ਉੱਪਰ ਜਰਮਨ ਸੰਘੀ ਸਿਖਿਆ ਅਤੇ ਸੋਧ ਮੰਤਰਾਲਾ ਅਤੇ ਫੈਡਰਲ ਰਿਪਬਲਿਕ ਆਫ ਜਰਮਨੀ ਦੇ ਨਵੀਂ ਦਿੱਲੀ ਸਥਿਤ ਦੂਤਾਵਾਸ ਵੱਲੋਂ ਇੱਕ ਵਿਸ਼ੇਸ਼ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ਦਾ ਉਦਘਾਟਨ ਜਰਮਨ ਦੂਤਾਵਾਸ ਦੇ ਵਿਗਿਆਨ ਵਿਭਾਗ ਦੇ ਮੁਖੀ ਸ੍ਰੀ ਲੇਜਿੰਗਰ ਅਤੇ ਨਾਈਪਰ ਦੇ ਨਿਰਦੇਸ਼ਕ ਪ੍ਰੋ. ਏ ਰਘੂਰਾਮ ਰਾਓ ਨੇ ਕੀਤਾ।
ਇਸ ਮੌਕੇ ਵਿਗਿਆਨ ਸੰਚਾਰ ਅਤੇ ਵਿਗਿਆਨ ਖੋਜ, ਕਾਲਰਸ ਇੰਸਟੀਚਿਊਟ ਆਫ ਟੈਕਨੋਲੋਜੀ ਜਰਮਨੀ ਦੇ ਪ੍ਰੋਫੈਸਰ ਡਾ. ਕਾਰਸਟਨ ਕੋਨੇਕਰ ਨੇ ਸੰਬੋਧਨ ਕਰਦਿਆਂ ਵਿਗਿਆਨ ਬਾਰੇ ਅਹਿਮ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਵਿਗਿਆਨ ਸੰਚਾਰ ਨੂੰ ਅਕਸਰ ਹੀ ਘੱਟ ਮਹੱਤਤਾ ਦਿਤੀ ਜਾਂਦੀ ਹੈ ਪਰ ਇਹ ਵਿਗਿਆਨ ਦਾ ਮਹੱਤਵਪੂਰਨ ਹਿੱਸਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਨਾਈਪਰ ਦੇ ਨਿਰਦੇਸ਼ਕ ਪ੍ਰੋ. ਅਕਿੰਨੇ ਪੱਲੀ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਕੋਲ ਵਿਗਿਆਨ ਦੀ ਗੁਣਵੰਤਾ ਦੀ ਵਿਆਖਿਆ ਕਰਨ ਦੀ ਦਿਸ਼ਾ ਵਿਚ ਕੁਦਰਤੀ ਯੋਗਤਾ ਹੈ। ਇਸ ਸੰਬੰਧ ਵਿਚ ਵਿਗਿਆਨ ਸੰਚਾਰ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੋ ਪੰਜਾਬ ਅਤੇ ਭਾਰਤ ਦੇ ਆਰਥਿਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦਾ ਹੈ। ਇਸ ਮੌਕੇ ਸੀ ਆਰ ਆਈ ਕੇ ਸੀ ਸੰਸਥਾਵਾਂ ਦੇ ਪੀਐਚਡੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …