ਮੁਹਾਲੀ ਨਗਰ ਨਿਗਮ ਦੀ 27 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਹੋਵੇਗੀ ਵੱਖ ਵੱਖ ਮੁੱਦਿਆਂ ’ਤੇ ਚਰਚਾ

ਇਨਫੋਰਸਮੈਂਟ ਦੇ ਕੰਮਾਂ ਲਈ ਮੁਹਾਲੀ ਨਿਗਮ ਵੱਲੋਂ ਡੈਪੂਟੇਸ਼ਨ ’ਤੇ ਲਏ ਜਾਣਗੇ ਪੁਲੀਸ ਕਰਮਚਾਰੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਮੁਹਾਲੀ ਨਗਰ ਨਿਗਮ ਦੀ 27 ਨਵੰਬਰ ਨੂੰ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮਾਸਿਕ ਮੀਟਿੰਗ ਵਿੱਚ ਵਿਕਾਸ ਅਤੇ ਹੋਰ ਵੱਖ ਵੱਖ ਮਤਿਆਂ ’ਤੇ ਚਰਚਾ ਕੀਤੀ ਜਾਵੇਗੀ। ਹਾਲਾਂਕਿ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਕੰਮਾਂ ਦੇ ਜ਼ਿਆਦਾਤਰ ਮਤੇ ਪਿਛਲੇ ਦਿਨੀਂ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਪਹਿਲਾਂ ਹੀ ਪਾਸ ਕੀਤੇ ਜਾ ਚੁੱਕੇ ਹਨ। ਇਸ ਮੀਟਿੰਗ ਵਿੱਚ ਵਿਕਾਸ ਕਾਰਜਾਂ ਦੇ ਬਹੁਤ ਘੱਟ ਮਤੇ ਹਨ ਪ੍ਰੰਤੂ ਇਸ ਦੇ ਨਾਲ ਨਾਲ ਮੀਟਿੰਗ ਵਿੱਚ ਸ਼ਹਿਰ ਵਾਸੀਆਂ ਦੇ ਹਿੱਤਾਂ ਨਾਲ ਜੁੜੇ ਕਈ ਮਤੇ ਲਿਆਂਦੇ ਗਏ ਹਨ।
ਸੋਮਵਾਰ ਨੂੰ ਹੋਣ ਵਾਲੀ ਇਸ ਮੀਟਿੰਗ ਸਬੰਧੀ ਨਗਰ ਨਿਗਮ ਵੱਲੋਂ ਅੱਜ ਜਾਰੀ ਏਜੰਡੇ ਵਿੱਚ ਜਿੱਥੇ ਕਰਮਚਾਰੀਆਂ ਨਾਲ ਜੁੜੇ ਮਤੇ ਸ਼ਾਮਲ ਹਨ, ਉੱਥੇ ਇਸ ਵਿੱਚ ਡੰਪਿੰਗ ਮੈਦਾਨ ਦੀ ਸਾਂਭ ਸੰਭਾਲ ਦਾ ਇੱਕ ਸਾਲ ਦਾ ਠੇਕਾ ਦੇਣ, ਗਮਾਡਾ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਨਿੱਜੀ ਫੰਕਸ਼ਨਾਂ ਲਈ ਕਮਿਊਨਿਟੀ ਸੈਂਟਰਾਂ ਦੀ ਸੁਵਿਧਾ ਮੁਫ਼ਤ ਦੇਣ, ਸਮਾਜ ਭਲਾਈ ਦੇ ਕੰਮਾਂ ਲਈ ਕਮਿਊਨਿਟੀ ਸੈਂਟਰ ਮੁਫ਼ਤ ਦੇਣ, ਪੈਨਸ਼ਨਰ ਐਸੋਸੀਏਸ਼ਨ ਨੂੰ ਹਰ ਮਹੀਨੇ ਮੀਟਿੰਗ ਕਰਨ ਲਈ ਕਮਿਊਨਿਟੀ ਸੈਂਟਰ ਵਿੱਚ ਕਿਰਾਇਆ ਰਹਿਤ ਥਾਂ ਦੇਣ, ਦਫ਼ਤਰੀ ਕੰਮ ਕਾਰ ਲਈ ਫੋਟੋਸੈਟੇਟ ਦੇ ਖਰਚੇ ਵਿੱਚ ਵਾਧਾ ਕਰਕੇ ਪਿਛਲੇ ਬਿੱਲਾਂ ਦੀ ਅਦਾਇਗੀ ਕਰਨ, ਮਿਊਂਸਪਲ ਖੇਤਰ ਵਿੱਚ ਨਕਸ਼ੇ ਪਾਸ ਕਰਨ ਵੇਲੇ ਈਡੀਸੀ, ਸੀ.ਐਲ.ਯੂ ਅਤੇ ਪੀ.ਐਫ਼ ਫੀਸਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਾਧਾ ਕਰਨ, ਨਗਰ ਨਿਗਮ ਵਿੱਚ ਇਨਫੋਰਸਮੈਂਟ ਦੇ ਕੰਮਾਂ ਜਿਵੇਂ ਨਾਜਾਇਜ਼ ਕਬਜ਼ੇ ਹਟਾਉਣ, ਅਣਅਧਿਕਾਰਤ ਉਸਾਰੀ ਦੂਰ ਕਰਵਾਉਣ, ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਪ੍ਰਾਪਰਟੀ ਸੀਲ ਕਰਨ, ਅਣਅਧਿਕਾਰਤ ਇਸ਼ਤਿਹਾਰਬਾਜੀ ਹਟਾਉਣ ਅਤੇ ਤਹਿਬਾਜਾਰੀ ਦੇ ਕੰਮਾਂ ਦੌਰਾਨ ਪੁਲੀਸ ਫੋਰਸ ਦੀ ਲੋੜ ਨੂੰ ਪੂਰਾ ਕਰਨ ਲਈ ਇੱਕ ਏ ਐਸ ਆਈ ਅਤੇ ਤਿੰਨ ਕਾਂਸਟੇਬਲ ਡੈਪੂਟੇਸ਼ਨ ’ਤੇ ਲੈਣ, ਪਿੰਡ ਸੋਹਾਣਾ ਵਿੱਚ ਡਿਸਪੈਂਸਰੀ ਨੂੰ ਢਾਹ ਕੇ ਮਲਬੇ ਦੀ ਨਿਲਾਮੀ ਕਰਨ ਅਤੇ ਨਵੀਂ ਇਮਾਰਤ ਦੀ ਉਸਾਰੀ ਕਰਨ, ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਮੰਗੀ ਮਾਲੀ ਮਦਦ ਮੁਹਈਆ ਕਰਵਾਉਣ, ਕੂੜੇ ਦੀ ਡੋਰ ਟੂ ਡੋਰ ਕਲੈਕਸ਼ਨ ਲਈ ਲੋਕਾਂ ਦੇ ਇਤਰਾਜਾਂ ਤੇ ਵਿਚਾਰ ਕਰਕੇ ਇਸਦੀਆਂ ਦਰਾਂ ਨਿਰਧਾਰਤ ਕਰਨ, ਮੈਨੁਅਲ ਅਤੇ ਮਕੈਨੀਕਲ ਸਵੀਪਿੰਗ ਦਾ ਕੰਮ ਕਰਨ ਵਾਲੀ ਕੰਪਨੀ ਦੇ ਕੰਮ ਅਧੀਨ ਆਉੱਦੇ ਖੇਤਰ ਵਿੱਚ ਵਾਧਾ ਕਰਨ, ਸ਼ਮਸ਼ਾਨਘਾਟ ਵਿੱਚ ਸਸਕਾਰ ਲਈ ਲੱਕੜ ਦੀ ਖਰੀਦ ਕਰਨ ਅਤੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਵਿਕਾਸ ਕਾਰਜਾਂ ਲਈ 1.30 ਕਰੋੜ ਰੁਪਏ ਦੇ ਮਤੇ ਪਾਏ ਗਏ ਹਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…