nabaz-e-punjab.com

ਰੈਜ਼ੀਡੈਂਟਸ ਵੈਲਫੇਅਰ ਕਮੇਟੀ ਸੈਕਟਰ-78 ਦੀ ਮੀਟਿੰਗ ਵਿੱਚ ਸਮੱਸਿਆਵਾਂ ’ਤੇ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਰੈਜ਼ੀਡੈਂਟਸ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਜਨਰਲ ਬਾਡੀ ਮੀਟਿੰਗ ਪ੍ਰਧਾਨ ਸ੍ਰੀਮਤੀ ਕ੍ਰਿਸ਼ਨਾ ਮਿੱਤੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੇ ਵੇਰਵੇ ਮੀਡੀਆ ਨੂੰ ਜਾਰੀ ਕਰਦਿਆਂ ਮੁੱਖ ਸਲਾਹਕਾਰ ਮੇਜਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਮੁਹਾਲੀ ਨਗਰ ਨਿਗਮ ਵੱਲੋਂ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਵਿੱਚ ਸਸਤਾ ਪਾਣੀ ਸਪਲਾਈ ਕਰਨ ਲਈ ਉਕਤ ਏਰੀਆ ਗਮਾਡਾ ਤੋਂ ਆਪਣੇ ਅਧੀਨ ਲੈਣ ਸਬੰਧੀ ਹਾਊਸ ਵਿੱਚ ਪਾਸ ਕੀਤੇ ਮਤੇ ਨੂੰ ਛੇਤੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਉਕਤ ਸੈਕਟਰਾਂ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਮੌਜੂਦਾ ਸਮੇਂ ਵਿੱਚ ਉਕਤ ਸੈਕਟਰਾਂ ਵਿੱਚ ਲੋਕਾਂ ਤੋਂ ਜਲ ਸਪਲਾਈ ਅਤੇ ਨਗਰ ਨਿਗਮ ਦੇ ਮੁਕਾਬਲੇ 5.5 ਗੁਣਾਂ ਪਾਣੀ ਵੱਧ ਰੇਟ ’ਤੇ ਬਿੱਲਾਂ ਦੀ ਵਸੂਲੀ ਕੀਤੀ ਜਾ ਰਹੀ ਹੈ। ਜੋ ਕਿ ਸਰਾਸਰ ਧੱਕਾ ਹੈ।
ਮੀਟਿੰਗ ਵਿੱਚ ਸਥਾਨਕ ਸੈਕਟਰ-78 ਅਤੇ ਸੈਕਟਰ-79 ਦੀ ਡਿਵਾਈਡਿੰਗ ਸੜਕ ਦੇ ਦੋਵੇਂ ਪਾਸਿਓਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬੀਤੀ 6 ਮਾਰਚ ਨੂੰ ਰੇਤੇ ਬਜਰੀ ਅਤੇ ਇੱਟਾਂ ਦੇ ਟਰੱਕ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ ਲੇਕਿਨ ਸਿਆਸੀ ਦਖ਼ਲਅੰਦਾਜ਼ੀ ਦੇ ਚੱਲਦਿਆਂ ਮੌਜੂਦਾ ਸਮੇਂ ਵਿੱਚ ਰੇਤ ਬਜਰੀ ਦੀਆਂ ਟਰਾਲੀਆਂ ਅਤੇ ਇੱਟਾਂ ਦੇ ਟਰੱਕ ਖੜੇ ਕਰਕੇ ਸ਼ਰ੍ਹੇਆਮ ਨਾਜਾਇਜ਼ ਭੱਠਾ ਅਤੇ ਰੇਤੇ ਦਾ ਡੰਪ ਚਲਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਰਹਿੰਦੇ ਰਹਿੰਦੇ ਸਫਲ ਅਲਾਟੀਆਂ ਨੂੰ ਸਬੰਧਤ ਪਲਾਟਾਂ ਦੇ ਕਬਜ਼ੇ ਨਾ ਦੇਣਾ, ਸੜਕਾਂ ਵਿੱਚ ਟੋਏ-ਖੱਡੇ, ਪਾਰਕਾਂ ਦੀ ਸਾਂਭ-ਸੰਭਾਲ ਅਤੇ ਵੱਡੇ ਪਾਰਕ ਦੀ ਰੇਲਿੰਗ ਸਟੋਨ ਦੀਵਾਰ ਬਣਾ ਕੇ ਲਗਾਉਣਾ ਅਤੇ ਪੱਕੇ ਟਰੈਕ ਦੇ ਨਾਲ ਨਾਲ ਕੱਚਾ ਟਰੈਕ ਨਾ ਬਣਾਉਣਾ, ਸੜਕਾਂ ਦੇ ਕਰਵ-ਚੈਨਲ, ਗਾਈਡ ਨਕਸ਼ੇ ਤੇ ਨੰਬਰ ਪਲੇਟਾਂ ਨਾ ਲਗਾਉਣਾ, ਪਿੰਡ ਸੋਹਾਣਾ ਤੇ ਸੈਕਟਰ-78 ਵਿਚਕਾਰ ਆਰਸੀਸੀ ਕੰਧ ਨੂੰ ਪੂਰਾ ਨਾ ਕਰਨਾ, ਸੈਕਟਰ ਵਿੱਚ ਮਿੰਨੀ ਮਾਰਕੀਟ ਅਤੇ ਕਮਿਊਨਿਟੀ ਸੈਂਟਰ ਦੀ ਉਸਾਰੀ ਨਾ ਕਰਨਾ, ਸੈਕਟਰ-77 ਅਤੇ ਸੈਕਟਰ-80 ਦੇ ਪਿਛਲੇ ਪਾਸੇ ਦੀ ਸੜਕ ਨੂੰ ਚਾਲੂ ਨਾ ਕਰਨਾ, ਸੈਕਟਰ-77 ਵਿੱਚ ਵਾਟਰ ਵਰਕਸ ਦੀ ਉਸਾਰੀ ਸ਼ੁਰੂ ਨਾ ਕਰਨਾ ਆਦਿ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਇਨ੍ਹਾਂ ਦਾ ਸਥਾਈ ਹੱਲ ਨਾ ਕਰਨ ਕਰਕੇ ਪੰਜਾਬ ਸਰਕਾਰ ਅਤੇ ਗਮਾਡਾ ਦੀ ਸਖ਼ਤ ਨਿਖੇਧੀ ਕੀਤੀ ਗਈ।
ਮੀਟਿੰਗ ਵਿੱਚ ਮੁੱਖ ਸਲਾਹਕਾਰ ਮੇਜਰ ਸਿੰਘ, ਨਿਰਮਲ ਸਿੰਘ ਸੱਭਰਵਾਲ, ਗੁਰਮੇਲ ਸਿੰਘ ਢੀਂਡਸਾ, ਰਮਨੀਕ ਸਿੰਘ, ਸੁਰਿੰਦਰ ਸਿੰਘ ਕੰਗ, ਦਰਸ਼ਨ ਸਿੰਘ, ਰਮਿੰਦਰ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ ਜਾਂਗਲਾ, ਗੁਰਦੇਵ ਸਿੰਘ ਸਰਾਂ, ਚਰਨ ਸਿੰਘ, ਜਸਵਿੰਦਰ ਸਿੰਘ, ਹਾਕਮ ਸਿੰਘ, ਪਰਮਿੰਦਰ ਕੌਰ, ਰਾਜਪਾਲ ਕੌਰ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…