ਦਿਸ਼ਾ ਟਰੱਸਟ ਵੱਲੋਂ ਜੁਝਾਰ ਨਗਰ ਤੋਂ ‘ਜਾਗ ਭੈਣੇ ਜਾਗ’ ਮੁਹਿੰਮ ਦਾ ਆਗਾਜ਼, 11 ਧੀਆਂ ਦਾ ਸਨਮਾਨ

ਅੌਰਤਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਸਾਡਾ ਪਹਿਲਾ ਕੰਮ: ਹਰਦੀਪ ਵਿਰਕ

ਨਬਜ਼-ਏ-ਪੰਜਾਬ, ਮੁਹਾਲੀ, 8 ਅਕਤੂਬਰ:
ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਵੱਲੋਂ ਪਿੰਡ ਜੁਝਾਰ ਨਗਰ ਵਿੱਚ ਬਾਬਾ ਨਰਿੰਦਰ ਸਿੰਘ ਅਤੇ ਰਾਜ ਕੁਮਾਰ ਸਾਬਕਾ ਸਰਪੰਚ ਦੀ ਅਗਵਾਈ ਹੇਠ ‘ਜਾਗ ਭੈਣੇ ਜਾਗ’ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਪੇਂਟਿੰਗ, ਸੰਗੀਤ ਜਗਤ, ਸਮਾਜ ਸੇਵਾ ਅਤੇ ਹੋਰ ਕਲਾ ਕ੍ਰਿਤੀਆਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ 11 ਵਿਦਿਆਰਥਣਾਂ ਨੂੰ ਪੰਜਾਬੀ ਸਭਿਆਚਾਰ ਦੀ ਨਿਸ਼ਾਨੀ ਵਜੋਂ ਫੁਲਕਾਰੀ ਅਤੇ ਅਗਾਂਹ ਵਧਣ ਲਈ ਪ੍ਰੇਰਨਾ ਹੇਤੂ ਟਰੱਸਟ ਦੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਹਰਦੀਪ ਕੌਰ ਨੇ ਕਿਹਾ ਕਿ ਅੌਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੀ ਦਿਸ਼ਾ ਟਰੱਸਟ ਦਾ ਪਹਿਲਾ ਕੰਮ ਹੈ। ਅੌਰਤਾਂ ਨੂੰ ਆਰਥਿਕ ਪੱਖੋਂ ਆਤਮ ਨਿਰਭਰ ਬਣਾਉਣ ਲਈ ਟਰੱਸਟ ਵੱਲੋਂ ਕੀਤੇ ਜਾ ਰਹੇ ਯਤਨ ਨਿਰੰਤਰ ਜਾਰੀ ਰਹਿਣਗੇ। ਸਾਬਕਾ ਸਰਪੰਚ ਰਾਜ ਕੁਮਾਰ ਨੇ ਕਿਹਾ ਕਿ ਉਹ ਇੱਕ ਅੌਰਤ ਦੀ ਮਾਂ, ਪਤਨੀ, ਭੈਣ ਅਤੇ ਦੋਸਤ ਵਜੋਂ ਭਰੋਸੇਯੋਗਤਾ ਅਤੇ ਹੁਨਰ ਨੂੰ ਭਲੀਭਾਂਤੀ ਜਾਣਦੇ ਹਨ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਵਿੱਦਿਅਕ ਪੱਖੋਂ ਘੱਟ ਪੜੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਭਵਿੱਖ ਵਿੱਚ ਅੱਗੇ ਵਧਣ ਲਈ ਪੇ੍ਰਰਨਾ ਦਿੱਤੀ। ਇਸ ਦੇ ਚੱਲਦਿਆਂ ਉਹ ਅੱਜ ਇਸ ਮੁਕਾਮ ’ਤੇ ਪਹੁੰਚੇ ਹਨ।
ਇਸ ਮੌਕੇ ਅਮਰਜੀਤ ਸਿੰਘ, ਬਾਬਾ ਕਸ਼ਮੀਰਾ ਸਿੰਘ, ਮੁਖ਼ਤਿਆਰ ਸਿੰਘ, ਬਾਬਾ ਕੁਲਦੀਪ ਸਿੰਘ, ਬੀਬੀ ਨਿਰਪ੍ਰੀਤ ਕੌਰ, ਸੈਨੇਟਰੀ ਇੰਸਪੈਕਟਰ ਲਖਵਿੰਦਰ ਕੁਮਾਰ, ਮਹੇਸ਼ ਕੁਮਾਰ ਜੁਝਾਰ ਨਗਰ, ਲਰਨਿੰਗ ਪਾਥ ਸਕੂਲ ਦੇ ਡਾਇਰੈਕਟਰ ਚਰਨਪ੍ਰੀਤ ਸਿੰਘ, ਦਿਸ਼ਾ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੌਰ, ਮਨਦੀਪ ਕੌਰ ਬੈਂਸ, ਮਮਤਾ ਸ਼ਰਮਾ, ਗਗਨਦੀਪ ਵਿਰਕ, ਰਸਵਿੰਦਰ ਸਿੰਘ, ਹਰਬਾਜ ਸਿੰਘ ਹੈਰੀ, ਨਵਨੀਤ ਕੌਰ, ਪਰਲੀਨ ਕੌਰ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …