nabaz-e-punjab.com

ਉਬੇਰ ਕੰਪਨੀ ਦੀਆਂ ਨੀਤੀਆਂ ਤੋਂ ਅਸੰਤੁਸ਼ਟ ਮੋਟਰ ਸਾਈਕਲ ਚਾਲਕਾਂ ਵੱਲੋਂ ਰੋਸ ਪ੍ਰਦਰਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਪੰਜਾਬ ਸਰਕਾਰ ਵੱਲੋਂ ਉਬੇਰ ਕੰਪਨੀ ਨਾਲ ਮਿਲ ਕੇ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਬੇਰੁਜ਼ਗਾਰਾਂ ਨੂੰ ਰੁਜਗਾਰ ਸਕੀਮ ਤਹਿਤ ਮੋਟਰ ਸਾਈਕਲ ਸਕੀਮ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਅੱਜ ਸਥਾਨਕ ਫੇਜ਼-9 ਵਿਖੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਬੇਰ ਕੰਪਨੀ ਨਾਲ ਜੁੜੇ ਮੋਟਰ ਸਾਈਕਲ ਚਾਲਕ ਯੋਗੇਸ਼ ਕੁਮਾਰ, ਮਲਕੀਤ ਸਿੰਘ, ਗੁਰਦੀਪ, ਕਮਲਪ੍ਰੀਤ, ਅਮਨਦੀਪ, ਹਰਪ੍ਰੀਤ ਨੇ ਦੱਸਿਆ ਕਿ ਇਸ ਸਕੀਮ ਦਾ ਉਦਘਾਟਨ ਕੁਝ ਦਿਨ ਪਹਿਲਾਂ ਪੰਜਾਬ ਦੇ ਵਿਤ ਮੰਤਰੀ ਸ਼ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਸੀ ਅਤੇ ਉਹਨਾਂ ਨੇ ਸਰਕਾਰ ਦੀ ਇਸ ਸਕੀਮ ਤੋਂ ਪ੍ਰਭਾਵਿਤ ਹੋ ਕੇ ਸਵਾਰੀਆਂ ਢੋਣ ਲਈ ਨਵੇੱ ਮੋਟਰ ਸਾਈਕਲ ਖਰੀਦੇ ਅਤੇ ਰੂਟ ਪਰਮਿਟ ਲਏ।
ਉਹਨਾਂ ਕਿਹਾ ਕਿ ਪਹਿਲਾਂ ਉਬੇਰ ਕੰਪਨੀ ਨੇ ਉਹਨਾਂ ਨੂੰ 120 ਰੁਪਏ ਪ੍ਰਤੀ ਘੰਟਾ ਦੇਣ ਦਾ ਵਾਅਦਾ ਕੀਤਾ ਸੀ ਅਤੇ ਕੋਈ ਡਿਊਟੀ ਜ਼ਰੂਰੀ ਨਹੀਂ ਸੀ ਕੀਤੀ ਗਈ। ਫੇਰ ਕੰਪਨੀ ਨੇ 2 ਦਿਨ ਬਾਅਦ ਹੀ ਉਹਨਾਂ ਦੀਆਂ 3 ਡਿਊਟੀਆਂ ਜਰੂਰੀ ਕਰ ਦਿਤੀਆਂ। ਉਸ ਤੋਂ 3 ਦਿਨ ਬਾਅਦ ਕੰਪਨੀ ਨੇ ਉਹਨਾਂ ਦੀਆਂ 5 ਡਿਊਟੀਆਂ ਅਤੇ ਹੁਣ 6 ਡਿਊਟੀਆਂ ਜਰੂਰੀ ਕਰ ਦਿਤੀਆਂ। ਉਹਨਾਂ ਕਿਹਾ ਕਿ ਉਹਨਾਂ ਨੂੰ ਦਿਤੇ ਜਾਣ ਵਾਲੇ ਪੈਸੇ ਵਿੱਚੋੱ ਕੰਪਨੀ 25 ਫੀਸਦੀ ਕਮਿਸ਼ਨ ਵੀ ਕੱਟਦੀ ਹੈ। ਉਹਨਾਂ ਕਿਹਾ ਕਿ ਜਦੋੱ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਮੋਟਰ ਸਾਈਕਲ ਨਹੀਂ ਚਲਾਉਣਗੇ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਕੰਪਨੀ ਵੱਲੋੱ ਦਿਤੇ ਜਾਣ ਵਾਲੇ ਪ੍ਰਤੀ ਘੰਟੇ ਪੈਸੇ ਵਿਚ ਵਾਧਾ ਕੀਤਾ ਜਾਵੇ ਅਤੇ ਜ਼ਰੂਰੀ ਕੀਤੀਆਂ ਡਿਊਟੀਆਂ ਦੀ ਸ਼ਰਤ ਖਤਮ ਕੀਤੀ ਜਾਵੇ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…