Nabaz-e-punjab.com

ਪੰਜਾਬ ਸਰਕਾਰ ਵੱਲੋਂ ਗਰੀਬ ਨੂੰ ਰਾਸ਼ਨ ਵੰਡਣ ਸਮੇਂ ਸਿਰੇ ਦਾ ਪੱਖਪਾਤ: ਚੰਦੂਮਾਜਰਾ

ਰਾਸ਼ਨ ਦੇ ਥੈਲਿਆਂ ’ਤੇ ਮੁੱਖ ਮੰਤਰੀ ਦੀ ਫੋਟੋ ਛਾਪਣ ਮੰਦਭਾਗਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਸ਼੍ਰੋਮਣੀ ਅਕਾਲੀ ਦਲ (ਬਾਦਲ) ਜਰਨਲ ਸਕੱਤਰ ਅਤੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਸੂਬੇ ‘ਚ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਵਾਲੀ ਸਕੀਮ ‘ਤੇ ਸਵਾਲ ਉਠਾਉਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਅਜਿਹੀ ਮੁਸ਼ੀਬਤ ਦੀ ਘੜੀ ਦੌਰਾਨ ਗਰੀਬਾਂ ਨਾਲ ਪੱਖਪਾਤ ਕਰਕੇ ਸਾਰੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਨਾ ਦੇਣਾ ਅਤਿ ਨਿੰਦਰਯੋਗ ਅਤੇ ਮੰਦਭਾਗਾ ਵਰਤਾਰਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ-ਵਾਰ ਮੀਡੀਆ ਦੇ ਜ਼ਰੀਏ ਅਤੇ ਚਿੱਠੀ ਲਿਖ ਕੇ ਰਾਸ਼ਨ ਵੰਡਣ ਸਮੇਂ ਪੱਖਪਾਤ ਅਤੇ ਰਾਸ਼ਨ ਦੀ ਦੇਰੀ ਦਾ ਰੋਣਾ ਰੋ ਰਹੇ ਹਨ, ਪ੍ਰੰਤੂ ਕਾਂਗਰਸ ਸਰਕਾਰ ਦੇ ਕੰਨ ‘ਤੇ ਜੂ ਤੱਕ ਨਹੀਂ ਸਰਕ ਰਹੀ। ਇਸ ਸਮੇਂ ਚੰਦੂਮਾਜਰਾ ਨੇ ਸੂਬਾ ਸਰਕਾਰ ਨੂੰ ਸਵਾਲਾਂ ਵਿੱਚ ਘੇਰਦਿਆਂ ਕਿਹਾ ਕਿ ਕਰਫ਼ਿਊ ਲੱਗਣ ਕਰਕੇ ਸੂਬੇ ਵਿੱਚ ਮਿਹਨਤ ਮਜ਼ਦੂਰੀ ਬੰਦ ਹੋ ਗਈ ਹੈ ਅਤੇ ਗਰੀਬ ਪਰਿਵਾਰਾਂ ਦੇ ਚੁੱਲ੍ਹੇ ਬਿਲਕੁਲ ਠੰਡੇ ਪਏ ਹਨ, ਪਰ ਸੂਬਾ ਸਰਕਾਰ ਵੱਲੋਂ ਅਜਿਹੇ ਸਮੇਂ ’ਤੇ ਹਰ ਹਲਕੇ ’ਚੋਂ ਕਰੀਬ 10 ਹਾਜ਼ਰ ਰਾਸ਼ਨ ਕਾਰਡ ਕੱਟ ਦੇਣਾ ਨਾਲ ਗਰੀਬਾਂ ਦੇ ਮੂੰਹ ਵਾਲੀ ਵੀ ਰੋਟੀ ਖੋਹ ਲਈ ਗਈ ਹੈ। ਇਸ ਸਮੇਂ ਚੰਦੂਮਾਜਰਾ ਨੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਸਕੀਮ ਤੇ ਸਿਆਸੀ ਠੱਪਾ ਵਰਤਣ ਨੂੰ ਗੰਭੀਰਤਾ ਨਾਲ ਲੈਂਦਿਆ ਕਿਹਾ ਕਿ ਅਜਿਹੇ ਸਮੇਂ ‘ਤੇ ਕਾਂਗਰਸ ਸਰਕਾਰ ਵੱਲੋਂ ਅਜਿਹੇ ਸਿਆਸੀ ਲਾਹੇ ਲੈਣਾ ਵਾਲੀ ਸੋਚ ਰੱਖਣਾ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗਾ ਘਟਨਾਕ੍ਰਮ ਹੈ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਦੇ ਲੋਕ ਰੋਟੀ ਲਈ ਕੁਰਲਾ ਰਹੇ ਹਨ, ਪਰ ਸੂਬੇ ਦਾ ਮੁੱਖ ਮੰਤਰੀ ਇਸ ਬਿਪਤਾ ਦੇ ਸਮੇਂ ਰਾਸ਼ਨ ਵਾਲੇ ਥੈਲਿਆਂ ‘ਤੇ ਆਪਣੀ ਫੋਟੋ ਛਪਵਾਉਣ ਕਰਕੇ ਰਾਸ਼ਨ ਵੰਡਣ ਵਿੱਚ ਦੇਰੀ ਕਰਵਾ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਲੰਘੇ ਦਿਨੀਂ ਲੁਧਿਆਣਾ ਵਿੱਚ ਰਾਸ਼ਨ ਨਾ ਮਿਲਣ ਕਰਕੇ ਨੌਜਵਾਨ ਵੱਲੋਂ ਕੀਤੀ ਖੁਦਕੁਸ਼ੀ ‘ਤੇ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਨੂੰ ਸਿਆਸੀ ਲਾਹੇ ਲੈਣ ਦੀ ਬਜਾਏ ਸੂਬੇ ਦੇ ਲੋਕਾਂ ਦੀ ਫਿਕਰ ਕਰਕੇ ਬਿਨਾਂ ਕਿਸੇ ਪੱਖਪਾਤ ਅਤੇ ਦੇਰੀ ਤੋਂ ਰਾਸ਼ਨ ਮੁਹੱਈਆ ਕਰਵਾਉਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…