ਜ਼ਿਲ੍ਹਾ ਪ੍ਰਸ਼ਾਸਨ ਨੇ ਮੁਹਾਲੀ ਜ਼ਿਲ੍ਹੇ ਵਿੱਚ ਸ਼ਹਿਰ ਤੇ ਪੇਂਡੂ ਖੇਤਰ ਵਿੱਚ ਕੁਲੈਕਟਰ ਰੇਟ ਕੀਤੇ ਫਿਕਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ ਅਮਿਤ ਤਲਵਾੜ ਵੱਲੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਮੁਹਾਲੀ ਤਹਿਸੀਲ ਸਮੇਤ ਖਰੜ, ਡੇਰਾਬੱਸੀ ਅਤੇ ਸਬ-ਤਹਿਸੀਲਾਂ ਜਿਨ੍ਹਾਂ ਵਿੱਚ ਜ਼ੀਰਕਪੁਰ, ਬਨੂੜ, ਮਾਜਰੀ ਅਤੇ ਘੜੂੰਆਂ ਕਾਨੂੰਗੋਈ ਹਲਕੇ ਵਿੱਚ ਸਾਲ 2022-23 ਲਈ ਕੁਲੈਕਟਰ ਰੇਟ ਫਿਕਸ ਕਰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਸਮੁੱਚੇ ਜ਼ਿਲ੍ਹੇ ਅੰਦਰ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਲਗਪਗ 40 ਤੋਂ 50 ਫੀਸਦੀ ਪ੍ਰਾਪਰਟੀ ਦੇ ਰੇਟ ਵਧਾਏ ਗਏ ਹਨ। ਕਈ ਸ਼ਹਿਰੀ ਇਲਾਕਿਆਂ ਵਿੱਚ ਦੁੱਗਣੇ ਰੇਟ ਹੋ ਜਾਣ ਬਾਰੇ ਪਤਾ ਲੱਗਾ ਹੈ। ਇਸ ਬਾਰੇ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਾਫ਼ੀ ਪੁਰਾਣੇ ਕੁਲੈਕਟਰ ਰੇਟ ਚਲੇ ਆ ਰਹੀ ਸੀ ਜਦੋਂਕਿ ਮੌਜੂਦਾ ਸਮੇਂ ਵਿੱਚ ਮਹਿੰਗਾਈ ਤੇ ਨਾਲਨਾਲ ਜ਼ਮੀਨਾਂ ਦੇ ਰੇਟ ਵੀ ਕਾਫ਼ੀ ਵਧ ਗਏ ਹਨ। ਇਨ੍ਹਾਂ ਸਾਰੇ ਹਾਲਾਤਾਂ ’ਤੇ ਗੌਰ ਕਰਦਿਆਂ ਪ੍ਰਸ਼ਾਸਨ ਵੱਲੋਂ ਖੇਤੀਬਾੜੀ, ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦ ਦੇ ਰੇਟ ਨਵੇਂ ਸਿਰਿਓਂ ਫਿਕਸ ਕੀਤੇ ਗਏ ਹਨ।
ਅੱਜ ਇੱਥੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੀਮੋ ਨੰਬਰ 01/01/2020 ਐਸਟੀ 2/9301, ਚੰਡੀਗੜ੍ਹ ਮਿਤੀ 30 06-2022 ਦੇ ਰਾਹੀਂ ਹੋਏ ਹੁਕਮਾਂ ਅਨੁਸਾਰ Revision at 3ollector rates during the year 2022-23 in terms of Rule 3-1 of the Punjab Stamp Rules 1983 ਅਧੀਨ ਮਿਲੀਆਂ ਪਾਵਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮੁਹਾਲੀ ਵਿੱਚ ਤਹਿਸੀਲ ਮੁਹਾਲੀ, ਖਰੜ, ਡੇਰਾਬੱਸੀ ਅਤੇ ਸਬ-ਤਹਿਸੀਲ ਜ਼ੀਰਕਪੁਰ, ਬਨੂੜ, ਮਾਜਰੀ ਅਤੇ ਘੜੂੰਆਂ ਕਾਨੂੰਗੋਈ ਏਰੀਆ ਵਿੱਚ ਸਾਲ 2022-73 ਲਈ ਕੁਲੈਕਟਰ ਰੇਟ ਫਿਕਸ ਕਰਕੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨਵੇਂ ਕੁਲੈਕਨਰ ਰੇਟ ਭਲਕੇ 4 ਜੁਲਾਈ ਤੋਂ ਤੁਰੰਤ ਪ੍ਰਭਾਵ ਨਾਲ ਸਮੁੱਚੇ ਜ਼ਿਲ੍ਹੇ ਅੰਦਰ ਲਾਗੂ ਹੋਣਗੇ। ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੇ ਆਮ ਲੋਕਾਂ ਦੀ ਜਾਣਕਾਰੀ ਲਈ ਫਿਕਸ ਕੀਤੇ ਇਹ ਰੇਟ ਆਪਣੀ ਵੈੱਬਸਾਈਟ www.sasnagar.nicin ’ਤੇ ਉਪਲਬਧ ਕੀਤੇ ਗਏ ਹਨ, ਤਾਂ ਜੋ ਉਹ ਭੂ-ਮਾਫ਼ੀਆ ਦੀ ਠੱਗੀ ਤੋਂ ਬਚ ਸਕਣ।
ਇਕੱਤਰ ਜਾਣਕਾਰੀ ਅਨੁਸਾਰ ਮੁਹਾਲੀ ਕੌਮਾਂਤਰੀ ਏਅਰਪੋਰਟ ਦੀ ਜੂਹ ਵਿੱਚ ਪਿੰਡ ਝਿਊਰਹੇੜੀ ਵਿੱਚ ਆਬਾਦੀ ਵਿੱਚ ਪ੍ਰਤੀ ਮਰਲਾ 120000 ਰੁਪਏ ਅਤੇ ਕਮਰਸ਼ੀਅਲ 170000 ਰੁਪਏ। ਜਗਤਪੁਰਾ ਵਿੱਚ ਆਬਾਦੀ ਵਿੱਚ ਪ੍ਰਤੀ ਮਰਲਾ 130000 ਰੁਪਏ ਅਤੇ ਕਮਰਸ਼ੀਅਲ ਪ੍ਰਤੀ ਮਰਲਾ 250000 ਰੁਪਏ। ਆਪ ਵਿਧਾਇਕ ਕੁਲਵੰਤ ਸਿੰਘ ਦੇ ਜਨਤਾਲੈਂਡ ਪ੍ਰਮੋਟਰਜ ਵੱਲੋਂ ਵਸਾਏ ਗਏ ਪੁਰਾਣੇ ਸੈਕਟਰ-90 ਤੇ 91 ਵਿੱਚ 2200 ਰੁਪਏ ਪ੍ਰਤੀ ਵਰਗ ਫੁੱਟ ਅਤੇਕਮਰਸ਼ੀਅਲ ਪ੍ਰਤੀ ਵਰਗ ਗਜ 75000 ਰੁਪਏ ਅਤੇ ਸੈਕਟਰ-82ਏ ਵਿੱਚ ਕਮਰਸ਼ੀਅਲ ਪ੍ਰਤੀ ਵਰਗ ਗਜ 60000 ਰੁਪਏ। ਇੰਜ ਹੀ ਮੇਅਰ ਜੀਤੀ ਸਿੱਧੂ ਦੀ ਮਾਲਕੀ ਵਾਲੇ ਲੈਂਡਚੈਸਟਰ ਮਾਣਕਪੁਰ ਕੱਲਰ ਵਿੱਚ ਰਿਹਾਇਸ਼ੀ ਪ੍ਰਤੀ ਵਰਗ ਗਜ 10000 ਰੁਪਏ, ਕਮਰਸ਼ੀਅਲ ਪ੍ਰਤੀ ਵਰਗ ਗਜ 45000 ਰੁਪਏ ਅਤੇ ਇੰਡਸਟਰੀਅਲ ਪ੍ਰਤੀ ਵਰਗ ਗਜ 10000 ਰੁਪਏ।
ਮੁਹਾਲੀ ਨਗਰ ਅਧੀਨ ਆਉਂਦੇ ਪਿੰਡਾਂ ਕੁੰਭੜਾ, ਮਟੌਰ, ਮਦਨਪੁਰ, ਸ਼ਾਹੀਮਾਜਰਾ, ਮੁਹਾਲੀ ਵਿੱਚ ਰਿਹਾਇਸ਼ੀ ਜ਼ਮੀਨ ਪ੍ਰਤੀ ਮਰਲਾ 3,50,000 ਰੇਟ ਫਿਕਸ ਕੀਤਾ ਗਿਆ ਹੈ। ਜਦੋਂਕਿ ਕਮਰਸ਼ੀਅਲ ਜ਼ਮੀਨ ਦਾ 30 ਹਜ਼ਾਰ ਰੁਪਏ ਪ੍ਰਤੀ ਗਜ ਫਿਕਸ ਕੀਤਾ ਗਿਆ ਹੈ। ਐਰੋਸਿਟੀ (ਏਅਰਪੋਰਟ ਚੌਂਕ ਅਤੇ ਇਸ ਤੋਂ ਅੱਗੇ) ਰਿਹਾਇਸ਼ੀ ਪ੍ਰਤੀ ਵਰਗ ਗਜ 30000 ਰੁਪਏ ਤੇ ਕਮਰਸ਼ੀਅਲ ਪ੍ਰਤੀ ਵਰਗ ਗਜ 60000 ਰੁਪਏ ਅਤੇ ਆਈਟੀ ਸਿਟੀ ਵਿੱਚ ਪ੍ਰਤੀ ਵਰਗ ਗਜ 30000 ਰੁਪਏ ਅਤੇ ਕਮਰਸ਼ੀਅਲ ਪ੍ਰਤੀ ਵਰਗ ਗਜ 60000 ਰੁਪਏ। ਏਅਰਪੋਰਟ ਸੜਕ ਗੋਪਾਲ ਸਵੀਟਸ ਤੋਂ ਲੈ ਕੇ ਚੀਮਾ ਬੋਆਇਲਰ ਤੱਕ ਕਮਰਸ਼ੀਅਲ ਪ੍ਰਤੀ ਵਰਗ ਗਜ 40000 ਰੁਪਏ। ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਸੈਕਟਰ82 ਤੱਕ ਸ਼ੋਅਰੂਮਾਂ\ਬੂਥਾਂ ਅਤੇ ਕਮਰਸ਼ੀਅਲ ਥਾਂ ਪ੍ਰਤੀ ਵਰਗ ਗਜ 90000 ਰੁਪਏ। ਇਸ ਤੋਂ ਇਲਾਵਾ ਮੁਹਾਲੀ ਸ਼ਹਿਰੀ ਖੇਤਰ ਵਿੱਚ ਹਸਪਤਾਲ, ਇੰਸਟੀਚਿਊਟ, ਵਿੱਦਿਅਕ ਸੰਸਥਾਵਾਂ (ਸਕੂਲ ਤੇ ਕਾਲਜ) ਖਾਲੀ ਜਗ੍ਹਾ ਦੇ ਰੇਟ 1200 ਰੁਪਏ ਪ੍ਰਤੀ ਗਜ ਤੈਅ ਕੀਤੇ ਗਏ ਹਨ।
ਡੀਸੀ ਦਫ਼ਤਰ ਅਤੇ ਜ਼ਿਲ੍ਹਾ ਅਦਾਲਤ ਦੇ ਬਿਲਕੁਲ ਨੇੜੇ ਪਿੰਡ ਲਖਨੌਰ ਆਬਾਦੀ ਵਿੱਚ ਪ੍ਰਤੀ ਮਰਲਾ 120000 ਰੁਪਏ ਅਤੇ ਕਮਰਸ਼ੀਅਲ ਪ੍ਰਤੀ ਗਜ 200000 ਰੁਪਏ, ਕਸਬਾ ਲਾਂਡਰਾਂ ਵਿੱਚ ਆਬਾਦੀ ਵਿੱਚ ਪ੍ਰਤੀ ਮਰਲਾ 110000 ਰੁਪਏ ਅਤੇ ਕਮਰਸ਼ੀਅਲ ਪ੍ਰਤੀ ਗਜ 20 ਹਜ਼ਾਰ ਰੁਪਏ, ਭਾਗੋਮਾਜਰਾ ਵਿੱਚ ਆਬਾਦੀ ਵਿੱਚ ਪ੍ਰਤੀ ਮਰਲਾ 100000 ਰੁਪਏ ਅਤੇ ਕਮਰਸ਼ੀਅਲ ਪ੍ਰਤੀ ਮਰਲਾ 150000 ਰੁਪਏ ਰੇਝਟ ਫਿਕਸ ਕੀਤੇ ਗਏ ਹਨ। ਇੰਜ ਹੀ ਜੰਗੀ ਯਾਦਗਾਰ ਫਤਿਹ ਬੁਰਜ ਨੇੜੇ ਚੱਪੜਚਿੜੀ ਖੁਰਦ ਅਤੇ ਚੱਪੜਚਿੜੀ ਕਲਾਂ ਵਿੱਚ ਆਬਾਦੀ ਵਿੱਚ ਪ੍ਰਤੀ ਮਰਲਾ 120000 ਰੁਪਏ ਫਿਕਸ ਕੀਤੇ ਗਏ ਹਨ।
ਮੁਹਾਲੀ-ਖਰੜ ਮੁੱਖ ਸੜਕ ਤੋਂ 2 ਏਕੜ ਦੀ ਡੂੰਘਾਈ ਤੱਕ ਖੇਤੀਬਾੜੀ ਜ਼ਮੀਨ ਪ੍ਰਤੀ ਏਕੜ 2,25,00000 ਰੁਪਏ, ਮੁਹਾਲੀ-ਖਰੜ ਸੜਕ ’ਤੇ ਪ੍ਰਤੀ ਗਜ 30 ਹਜ਼ਾਰ ਰੁਪਏ, ਇਤਿਹਾਸਕ ਪਿੰਡ ਦਾਊਂ ਵਿੱਚ ਆਬਾਦੀ ਵਾਲੀ ਜ਼ਮੀਨ 15000000 ਰੁਪਏ ਪ੍ਰਤੀ ਏਕੜ, ਕਮਰਸ਼ੀਅਲ ਜ਼ਮੀਨ ਪ੍ਰਤੀ ਗਜ 150000 ਰੁਪਏ, ਬੱਲੋਮਾਜਰਾ ਵਿੱਚ ਆਬਾਦੀ ਵਿੱਚ ਪ੍ਰਤੀ ਮਰਲਾ 120000 ਰੁਪਏ, ਕਮਰਸ਼ੀਅਲ ਪ੍ਰਤੀ ਮਰਲਾ 150000 ਰੁਪਏ। ਏਅਰਪੋਰਟ ਰੋਡ ਤੋਂ 2 ਏਕੜ ਦੀ ਡੂੰਘਾਈ ਤੱਕ ਵੱਖ-ਵੱਖ ਥਾਵਾਂ ’ਤੇ ਖੇਤੀਬਾੜੀ ਜ਼ਮੀਨ ਪ੍ਰਤੀ ਏਕੜ 20000000 ਅਤੇ 18000000 ਰੁਪਏ, ਏਅਰਪੋਰਟ ਸੜਕ ’ਤੇ ਪ੍ਰਤੀ ਮਰਲਾ 250000 ਰੁਪਏ। ਇਤਿਹਾਸਕ ਪਿੰਡ ਸੋਹਾਣਾ ਵਿੱਚ ਆਬਾਦੀ ਵਿੱਚ ਪ੍ਰਤੀ ਮਰਲਾ 350000 ਰੁਪਏ ਅਤੇ ਕਮਰਸ਼ੀਅਲ ਪ੍ਰਤੀ ਗਜ 30 ਹਜ਼ਾਰ ਰੁਪਏ ਫਿਕਸ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…