ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੂਗਰ ਦੇ ਮਰੀਜ਼ ਨੂੰ ਇਨਸੁਲੀਨ ਦਿੱਤੀ

ਸ਼ੂਗਰ ਦੇ ਮਰੀਜ਼ ਨੇ ਹੈਲਪਲਾਈਨ ’ਤੇ ਇਨਸੁਲੀਨ ਮੁਹੱਈਆ ਕਰਵਾਉਣ ਦੀ ਲਗਾਈ ਸੀ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਕਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਕਰਫਿਊ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਮਰੀਜ਼ਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਲੋੜਵੰਦ ਲੋਕਾਂ ਨੂੰ ਘਰ-ਘਰ ਜ਼ਰੂਰੀ ਚੀਜ਼ਾਂ ਪਹੁੰਚਾਉਣ ਦੇ ਆਪਣੇ ਵਾਅਦੇ ’ਤੇ ਖਰਾ ਉੱਤਰਦਿਆਂ ਅੱਜ ਨਵਾਂ ਗਾਉਂ ਦੇ ਇਕ ਸ਼ੂਗਰ ਦੇ ਮਰੀਜ਼ ਨੂੰ ਇਨਸੁਲੀਨ ਮੁਹੱਈਆ ਕਰਵਾਈ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਵਿਅਕਤੀ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਲੇਕਿਨ ਕਰਫਿਊ ਕਾਰਨ ਜਿੱਥੇ ਉਸ ਨੇ ਆਟੋ ਰਿਕਸ਼ਾ ਘਰ ਖੜਾ ਕਰਕੇ ਸਵਾਈਆਂ ਚੁੱਕਣੀਆਂ ਬੰਦ ਕਰ ਦਿੱਤੀਆਂ ਹਨ, ਉੱਥੇ ਉਸ ਨੂੰ ਦਵਾਈ ਬੂਟੀ ਲੈਣ ਲਈ ਮਾਰਕੀਟ ਵਿੱਚ ਜਾਣ ਲੲਾਂੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੀੜਤ ਵਿਅਕਤੀ ਨੇ ਹੈਲਪਲਾਈਨ ਨੰਬਰ 112 ’ਤੇ ਫੋਨ ਕਰਕੇ ਦੱਸਿਆ ਕਿ ਉਹ ਸ਼ੂਗਰ ਦਾ ਮਰੀਜ਼ ਹੈ ਅਤੇ ਉਸ ਨੂੰ ਇਨਸੁਲੀਨ ਦੀ ਸਖ਼ਤ ਲੋੜ ਹੈ। ਹੈਲਪਲਾਈਨ ਤੋਂ ਉਸ ਨੂੰ ਡਰੱਗ ਕੰਟਰੋਲ ਅਫ਼ਸਰ ਮੁਹਾਲੀ ਦਾ ਸੰਪਰਕ ਨੰਬਰ ਮੁਹੱਈਆ ਕਰਵਾਇਆ ਗਿਆ। ਇਸ ਮਗਰੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੋਂ ਮਨਪ੍ਰੀਤ ਕੌਰ, ਜਸਰਾਮਨ ਕੌਰ ਅਤੇ ਸੁਖਵੰਤ ਸਿੰਘ ਵਾਲੀ ਡਰੱਗ ਕੰਟਰੋਲ ਦੀ ਟੀਮ ਦੇ ਮੈਂਬਰ ਸ਼ੂਗਰ ਰੋਗੀ ਦੇ ਘਰ ਪਹੁੰਚੇ ਅਤੇ ਉਸ ਨੂੰ ਇਨਸੁਲੀਨ ਦਿੱਤੀ ਗਈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼ ; ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਛੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼ ; ਜੱਗੂ ਭਗਵਾਨਪੁਰੀਆ ਗੈਂਗ ਦਾ ਮੈ…