ਜ਼ਿਲ੍ਹਾ ਐਥਲੈਟਿਕਸ ਕੋਚ ਨੇ ਬੱਸ ਅੱਡੇ ’ਤੇ ਮਿਲਿਆ ਪਰਸ ਅਸਲ ਮਾਲਕ ਨੂੰ ਸੌਂਪਿਆ

ਅੰਕੁਰ ਵਸ਼ਿਸ਼ਟ, ਮੁਹਾਲੀ, 16 ਦਸੰਬਰ
ਜ਼ਿਲ੍ਹਾ ਐਥਲੈਟਿਕਸ ਕੋਚ ਗੁਰਪਾਲ ਸਿੰਘ ਨੇ ਇੱਥੋਂ ਦੇ ਬੱਸ ਸਟੈਂਡ ਤੋਂ ਲੱਭਿਆ ਪਰਸ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਨਵੀਂ ਮਿਸਾਲ ਪੈਦਾ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਮੁਹਾਲੀ ਦੇ ਬੱਸ ਸਟੈਂਡ ਤੋਂ ਇਕ ਪਰਸ ਮਿਲਿਆ ਸੀ। ਜਿਸ ਵਿੱਚ ਪੰਜ ਹਜ਼ਾਰ ਰੁਪਏ ਅਤੇ ਕੁੱਝ ਹੋਰ ਜਰੂਰੀ ਕਾਗਜਾਤ ਸਨ। ਉਸ ਨੇ ਇੱਕ ਬੱਸ ਡਰਾਇਵਰ ਨੂੰ ਆਪਣਾ ਮੁਬਾਈਲ ਫੋਨ ਦਾ ਨੰਬਰ ਦਿੱਤਾ ਅਤੇ ਪਰਸ ਲੱਭਣ ਆਉਣ ਵਾਲੇ ਵਿਅਕਤੀ ਨੂੰ ਉਸ ਤੱਕ ਪਹੁੰਚ ਕਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਇਹ ਪਰਸ ਅਮਰ ਸਿੰਘ ਵਾਸੀ ਪਟਿਆਲਾ ਦਾ ਸੀ। ਜਦੋਂ ਅਮਰ ਸਿੰਘ ਆਪਣਾ ਪਰਸ ਲੱਭਦਾ ਹੋਇਆ ਬੱਸ ਸਟੈਂਡ ’ਤੇ ਪੁੱਜਾ ਤਾਂ ਗੁਰਪਾਲ ਸਿੰਘ ਨੇ ਉਸ ਨੂੰ ਉਸ ਦਾ ਪਰਸ ਸਹੀ ਸਲਾਮਤ ਵਾਪਸ ਕਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…