ਜ਼ਿਲ੍ਹਾ ਬਾਰ ਐਸੋਸੀਏਸ਼ਨ ਦੋਫਾੜ: ਤੂਰ ਧੜੇ ਨੇ ਆਪਣੀ ਵੱਖਰੀ ਨਵੀਂ ਕਮੇਟੀ ਚੁਣੀ, ਰਣਜੋਧ ਸਿੰਘ ਸਰਾਓ ਨੂੰ ਪ੍ਰਧਾਨ ਥਾਪਿਆ

ਦੂਜੇ ਧੜੇ ਦੇ ਪ੍ਰਧਾਨ ਅਮਰਜੀਤ ਸਿੰਘ ਲੌਂਗੀਆਂ ਨੇ ਨਵੀਂ ਕਮੇਟੀ ਨੂੰ ਗ਼ੈਰ ਸੰਵਿਧਾਨਕ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਵੀਰਵਾਰ ਨੂੰ ਸਵੇਰੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਵਿੱਚ ਵੱਖਰੇ ਤੌਰ ’ਤੇ ਵਿਚਰ ਰਹੇ ਸਾਬਕਾ ਪ੍ਰਧਾਨ ਤੂਰ ਧੜੇ ਦੇ ਮੈਂਬਰਾਂ ਦੀ ਇੱਕ ਜਰੂਰੀ ਮੀਟਿੰਗ ਐਡਵੋਕੇਟ ਬਲਜਿੰਦਰ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਮੌਕੇ ’ਤੇ ਮੌਜੂਦ ਵਕੀਲਾਂ ਨੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਚਰਚਾ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ।
ਇਸ ਮੌਕੇ ਨੌਜਵਾਨ ਵਕੀਲ ਰਣਜੋਧ ਸਿੰਘ ਸਰਾਓ ਨੂੰ ਪ੍ਰਧਾਨ ਚੁਣਿਆ ਗਿਆ। ਜਦੋਂ ਕਿ ਬਾਕੀ ਅਹੁਦੇਦਾਰਾਂ ਵਿੱਚ ਰਾਕੇਸ਼ ਸ਼ਰਮਾ ਨੂੰ ਮੀਤ ਪ੍ਰਧਾਨ, ਪਰਨੀਤ ਸਿੰਘ ਭੰਗੂ ਨੂੰ ਸਕੱਤਰ, ਲਵਦੀਪ ਸਰੀਨ ਨੂੰ ਸੰਯੁਕਤ ਸਕੱਤਰ, ਅਵਨਿਧਾ ਗੁਪਤਾ ਲਾਏਬਰੇਰੀ ਇੰਚਾਰਜ਼, ਕੁਲਵਿੰਦਰ ਸਿੰਘ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਅੰਗਰੇਜ਼ ਸਿੰਘ ਢਿੱਲੋਂ, ਰਣਵਿੰਦਰ ਸਿੰਘ, ਗੁਰਿੰਦਰ ਸਿੰਘ ਸ਼ੇਰਗਿੱਲ, ਸੁਖਚੈਨ ਸਿੰਘ ਸੋਢੀ, ਜਸ਼ਨਪ੍ਰੀਤ ਸਿੰਘ, ਹਰਸਿਮਰਨ ਸਿੰਘ ਰਾਓ, ਸਮਨਦੀਪ ਸਿੰਘ, ਤਰੁਨ ਸ਼ਰਮਾ, ਜਗਰੂਪ ਸਿੰਘ, ਪਰਮਿੰਦਰ ਸਿੰਘ ਨੂੰ ਕਾਰਜ਼ਕਾਰੀ ਮੈਂਬਰ ਨਾਮਜ਼ਦ ਕੀਤਾ ਗਿਆ। ਅਖੀਰ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਤੂਰ ਨੇ ਨਵੇਂ ਪ੍ਰਧਾਨ ਰਣਜੋਧ ਸਿੰਘ ਸਰਾਓ ਨੂੰ ਵਧਾਈ ਦਿੰਦਿਆਂ ਨਵੀਂ ਕਮੇਟੀ ਦੀ ਚੋਣ ਲਈ ਸਹਿਯੋਗ ਦੇਣ ਵਾਲੇ ਵਕੀਲਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਕੀਲਾਂ ਦੀ ਭਲਾਈ ਲਈ ਇਹ ਚੋਣ ਕਰਵਾਈ ਜਰੂਰੀ ਸੀ।
ਉਧਰ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਦੂਜੇ ਧੜੇ ਦੇ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਨੇ ਤੂਰ ਧੜੇ ਵੱਲੋਂ ਵੱਖਰੇ ਤੌਰ ’ਤੇ ਚੁਣੀ ਗਈ ਨਵੀਂ ਕਮੇਟੀ ਨੂੰ ਗ਼ੈਰ ਸੰਵਿਧਾਨਕ ਕਰਾਰ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਬੀਤੀ 20 ਦਸੰਬਰ ਨੂੰ ਜਰਨਲ ਹਾਊਸ ਵਿੱਚ ਹਾਜ਼ਰ ਵਕੀਲਾਂ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੇ ਹੁਕਮਾਂ ਮੁਤਾਬਕ 5 ਦਸੰਬਰ ਤੱਕ ਵੋਟਰਾਂ ਦੀ ਸੂਚੀ ਬਾਰ ਕੌਂਸਲ ਨੂੰ ਦਿੱਤੀ ਗਈ ਸੀ ਅਤੇ 20 ਦਸੰਬਰ ਨੂੰ ਪੁਰਾਣੀ ਕਾਰਜਕਾਰੀ ਕਮੇਟੀ ਵੱਲੋਂ ਪਿਛਲੇ ਸਾਲ ਕੀਤੇ ਕੰਮਾਂ ਨੂੰ ਦੇਖਦੇ ਹੋਏ ਜਨਰਲ ਹਾਊਸ ਨੇ ਸਰਬਸੰਮਤੀ ਨਾਲ ਪਹਿਲੀ ਕਮੇਟੀ ਨੂੰ ਹੀ ਦੁਬਾਰਾ ਚੁਣ ਲਿਆ ਗਿਆ ਸੀ। ਜਿਸ ਸਬੰਧੀ ਬਾਰ ਕੌਂਸਲ, ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…