ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ: ਐਡਵੋਕੇਟ ਸਨੇਹਪ੍ਰੀਤ ਸਿੰਘ ਪ੍ਰਧਾਨ ਬਣੇ

ਨਬਜ਼-ਏ-ਪੰਜਾਬ, ਮੁਹਾਲੀ, 8 ਨਵੰਬਰ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀ ਅੱਜ ਹੋਈ ਚੋਣ ਵਿੱਚ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੌਂਗੀਆਂ ਧੜੇ ਦੇ ਉਮੀਦਵਾਰ ਐਡਵੋਕੇਟ ਸਨੇਹਪ੍ਰੀਤ ਸਿੰਘ ਪ੍ਰਧਾਨ ਚੁਣੇ ਗਏ। ਕੁੱਲ 566 ’ਚੋਂ 523 ਵੋਟਾਂ ਪਈਆਂ ਅਤੇ 6 ਵੋਟਾਂ ਰੱਦ ਹੋਈਆਂ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਈ ਸਨੇਹਪ੍ਰੀਤ ਸਿੰਘ ਨੂੰ 212 ਵੋਟਾਂ ਪਈਆਂ ਜਦੋਂਕਿ ਐਡਵੋਕੇਟ ਸੰਦੀਪ ਸਿੰਘ ਲੱਖਾ ਨੂੰ 162 ਅਤੇ ਐਡਵੋਕੇਟ ਰਣਜੋਧ ਸਿੰਘ ਸਰਾਓ ਨੂੰ 144 ਵੋਟਾਂ ਪਈਆਂ। ਮੀਤ ਪ੍ਰਧਾਨ ਲਈ ਐਡਵੋਕੇਟ ਸੁਖਚੈਨ ਸਿੰਘ ਸੋਢੀ ਨੂੰ 302 ਵੋਟਾਂ ਪਈਆਂ ਜਦੋਂਕਿ ਉਸ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਯੁੱਧਵੀਰ ਸਿੰਘ ਨੂੰ 210 ਵੋਟਾਂ ਮਿਲੀਆਂ।
ਸਕੱਤਰ ਦੇ ਅਹੁਦੇ ਲਈ ਐਡਵੋਕੇਟ ਅਕਸ਼ ਚੇਤਲ ਨੂੰ 362 ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਐਡਵੋਕੇਟ ਦਲਜੀਤ ਸਿੰਘ ਪੂਨੀਆ ਨੂੰ 100 ਅਤੇ ਐਡਵੋਕੇਟ ਸੁਰਜੀਤ ਸੈਣੀ ਨੂੰ 50 ਵੋਟਾਂ ਮਿਲੀਆਂ। ਕੈਸ਼ੀਅਰ ਦੇ ਅਹੁਦੇ ਲਈ ਐਡਵੋਕੇਟ ਹਰਪ੍ਰੀਤ ਸਿੰਘ ਨੂੰ 276 ਵੋਟਾਂ ਪਈਆਂ ਜਦੋਂਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਮੋਹਿਤ ਵਰਮਾ ਨੂੰ 239 ਵੋਟਾਂ ਮਿਲੀਆਂ। ਲਾਇਬ੍ਰੇਰੀਅਨ ਲਈ ਐਡਵੋਕੇਟ ਸੌਰਭ ਗੋਇਲ ਨੂੰ 330 ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਦਰਬਾਰਾ ਸਿੰਘ ਨੂੰ 184 ਵੋਟਾਂ ਪਈਆਂ।

ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸਨੇਹਪ੍ਰੀਤ ਸਿੰਘ ਨੇ ਸਾਰੇ ਵਕੀਲਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …