Nabaz-e-punjab.com

ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀ ਟੀਮ ਨੇ ਕ੍ਰਿਕਟ ਮੈਚ ਜਿੱਤਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਅਤੇ ਬਾਰ ਐਸੋਸੀਏਸ਼ਨ ਡੇਰਾਬਸੀ ਦੀਆਂ ਟੀਮਾਂ ਵਿੱਚ ਇਕ ਕ੍ਰਿਕਟ ਮੈਚ ਸੁਖਮਨੀ ਕਾਲਜ ਡੇਰਾਬਸੀ ਦੇ ਕ੍ਰਿਕਟ ਗਰਾਉਂਡ ਵਿੱਚ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀ ਟੀਮ ਨੇ ਡੇਰਾਬੱਸੀ ਦੀ ਟੀਮ ਨੂੰ ਅੱਠ ਵਿਕਟਾਂ ਨਾਲ ਪਛਾੜ ਕੇ ਜਿੱਤ ਹਾਸਿਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਅਤੇ ਟੀਮ ਸਲੈਕਸ਼ਨ ਕਮੇਟੀ ਦੇ ਚੇਅਰਮੈਨ ਅਨਿਲ ਕੌਸ਼ਿਕ ਨੇ ਦੱਸਿਆ ਕਿ ਪਹਿਲਾਂ ਬੱਲੇਬਾਜੀ ਕਰਦੇ ਹੋਏ ਡੇਰਾਬਸੀ ਦੀ ਟੀਮ ਨੇ ਨੌ ਵਿਕਟਾਂ ਦੇ ਨੁਕਸਾਨ ਤੇ 125 ਰਨ ਬਣਾਏ ਜਿਸਦਾ ਪਿੱਛਾ ਕਰਦੇ ਹੋਏ ਮੁਹਾਲੀ ਦੀ ਟੀਮ ਨੇ ਇਕ ਟੀਚਾ 2 ਵਿਕਟਾਂ ਦੇ ਨੁਕਸਾਨ ਤੇ 16 ਓਵਰਾਂ ਵਿੱਚ ਹੀ ਪੂਰਾ ਕਰ ਲਿਆ।
ਮੁਹਾਲੀ ਦੀ ਟੀਮ ਵੱਲੋਂ ਕੈਪਟਨ ਅਮਨਪ੍ਰੀਤ ਸਿੰਘ ਬਾਸ਼ਲ ਐਡਵੋਕੇਟ 42 ਬਾਲਾਂ ਤੇ 62 ਰਨ ਬਣਾ ਕੇ ਅਤੇ 2 ਵਿਕਟਾਂ ਲੈ ਕੇ ਮੈਨ ਆਫ਼ ਦਾ ਮੈਚ ਰਹੇ। ਇਸ ਤੋਂ ਬਾਅਦ ਐਡਵੋਕੇਟ ਸੁਰੇਸ਼ ਲੁਥਰਾ ਨੇ 3 ਵਿਕਟਾਂ ਲੈ ਕੇ ਮੁਹਾਲੀ ਦੀ ਟੀਮ ਦੀ ਜਿੱਤ ਪੱਕੀ ਕਰਨ ਵਿਚ ਖਾਸ ਯੋਗਦਾਨ ਦਿੱਤਾ। ਟੀਮ ਦੇ ਜਿੱਤ ਪ੍ਰਾਪਤ ਕਰਨ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਅਤੇ ਹੋਰਨਾਂ ਵਕੀਲਾਂ ਨੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਟੀਮ ਵੱਲੋਂ ਜਿੱਤੀ ਹੋਈ ਟਰਾਫਫ਼ੀ ਬਾਰ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੈਦਵਾਣ, ਨਰਪਿੰਦਰ ਸਿੰਘ ਰੰਗੀ, ਸਨੇਹਪ੍ਰੀਤ ਸਿੰਘ, ਸੰਜੀਵ ਮੈਣੀ, ਸੰਦੀਪ ਸਿੰਘ ਲੱਖਾ, ਸੁਨੀਲ ਪਰਾਸ਼ਰ, ਜਸਮੀਤ ਸਿੰਘ ਸਰਵਾਰਾ, ਸੁਸ਼ੀਲ ਕੁਮਾਰ ਅੱਤਰੀ, ਅਕਸ਼ ਚੇਤਲ, ਹਰਵਿੰਦਰ ਸਿੰਘ ਸੈਣੀ (ਸਾਰੇ ਵਕੀਲ) ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…