ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਦਾ ਸਾਲ 2017-18 ਦਾ 29 ਕਰੋੜ 13 ਲੱਖ 50 ਹਜ਼ਾਰ ਰੁਪਏ ਦਾ ਸਾਲਾਨਾ ਬਜਟ ਪਾਸ

ਨੈਸ਼ਨਲ ਰੂਰਲ ਹੈਲਥ ਮਿਸ਼ਨ 13ਵੇਂ ਅਤੇ 14ਵੇਂ ਵਿੱਤ 20 ਕਰੋੜ ਦੀ ਵਿਵਸਥਾ, ਖੇਡਾਂ ਲਈ 06 ਲੱਖ ਦਾ ਬਜਟ ਪਾਸ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਦਾ ਸਾਲ 2017-18 ਦਾ 29 ਕਰੋੜ 13 ਲੱਖ 50 ਹਜਾਰ ਰੁਪਏ ਦਾ ਸਲਾਨਾ ਰੀਵਾਇਜ਼ਡ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਿਲਾ੍ਹ ਪ੍ਰੀਸ਼ਦ ਦੇ ਖਰਚੇ 28 ਕਰੋੜ 88 ਲੱਖ ਰੁਪਏ ਦਰਸਾਏ ਗਏ। ਮੀਟਿੰਗ ਵਿੱਚ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ, ਵਧੀਕ ਡਿਪਟੀ ਕਮਿਸ਼ਨਰ ਸਤੀਸ਼ ਚੰਦਰ ਵਸ਼ਿਸ਼ਟ, ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਰਵਿੰਦਰ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਹਾਜ਼ਰ ਸਨ। ਮੀਟਿੰਗ ਦੇ ਵੇਰਵੇ ਦਿੰਦਿਆਂ ਸਕੱਤਰ ਜਿਲਾ੍ਹ ਪ੍ਰੀਸ਼ਦ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦਾ 2017-18 ਦਾ ਸਲਾਨਾ ਬਜਟ ਸਰਬਸੰਮਤੀ ਨਾਲ ਪਾਸ ਹੋਇਆ ਜਿਸ ਵਿਚ ਪਲਾਨ ਸਕੀਮ ਅਧੀਨ ਨੈਸ਼ਨਲ ਰੂਰਲ ਹੈਲਥ ਮਿਸ਼ਨ 13ਵੇਂ ਅਤੇ 14ਵੇਂ ਵਿੱਤੀ ਕਮਿਸ਼ਨ ਤਹਿਤ 20 ਕਰੋੜ ਰੁਪਏ ਖਰਚ ਕਰਨ ਦੀ ਵਿਵਸਥਾ ਕੀਤੀ ਗਈ।
ਇਸ ਤੋਂ ਇਲਾਵਾ ਸਾਲ 2017-18 ਦੌਰਾਨ ਖੇਡਾਂ ਦੇ 06 ਲੱਖ ਰੁਪਏ ਖਰਚ ਕੀਤੇ ਜਾਣਗੇ। ਜ਼ਿਲ੍ਹਾ ਪ੍ਰੀਸ਼ਦ ਲਈ ਰੈਸਟ ਹਾਊਸ ਦੀ ਉਸਾਰੀ ਤੇ 1 ਕਰੋੜ ਰੁਪਏ ਖਰਚ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਖਰੜ ਲਈ ਸਾਲ 2017-18 ਦਾ ਬਜਟ 03 ਕਰੋੜ 19 ਲੱਖ 16 ਹਜ਼ਾਰ 600 ਰੁਪਏ ਪਾਸ ਕੀਤਾ ਗਿਆ ਅਤੇ ਪੰਚਾਇਤ ਸੰਮਤੀ ਦਾ ਖਰਚਾ 03 ਕਰੋੜ 09 ਲੱਖ 20 ਹਜ਼ਾਰ 660 ਰੁਪਏ ਦਰਸਾਇਆ ਗਿਆ। ਇਸੇ ਤਰ੍ਹਾਂ ਪੰਚਾਇਤ ਸੰਮਤੀ ਮਾਜਰੀ ਦੀ ਆਮਦਨ 07 ਕਰੋੜ 85 ਲੱਖ 50 ਹਜਾਰ ਰੁਪਏ ਅਤੇ ਖਰਚਾ 04 ਕਰੋੜ 50 ਲੱਖ 30 ਹਜ਼ਾਰ ਰੁਪਏ ਦਰਸਾਇਆ ਗਿਆ। ਪੰਚਾਇਤੀ ਸੰਮਤੀ ਡੇਰਾਬਸੀ ਦੀ ਆਮਦਨ 02 ਕਰੋੜ 54 ਲੱਖ 98 ਹਜ਼ਾਰ 800 ਰੁਪਏ ਅਤੇ ਖਰਚਾ 02 ਕਰੋੜ 44 ਲੱਖ 30 ਹਜ਼ਾਰ 485 ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਹਾਊਸ ਵੱਲੋਂ ਜੁਝਾਰ ਨਗਰ ਮੁਹਾਲੀ ਵਿਖੇ ਨਵੇਂ ਬਣੇ ਜਿਲਾ੍ਹ ਪ੍ਰੀਸ਼ਦ ਦਫਤਰ ਦੇ ਬੁਨਿਆਦੀ ਢਾਂਚੇ ਅਤੇ ਫਰਨੀਚਰ ਆਦਿ ਦੀ ਖਰੀਦ ਕਰਨ ਸਬੰਧੀ ਵੀ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …