
ਬੇਰੁਜ਼ਗਾਰੀ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ
ਪਿਛਲੇ ਸਾਲ ਦੌਰਾਨ ਵੱਡੀ ਗਿਣਤੀ ਨੌਜਵਾਨਾਂ ਨੂੰ ਦਿਵਾਈਆਂ ਨੌਕਰੀਆਂ
ਕਾਮਨ ਸਰਵਿਸ ਸੈਂਟਰਾਂ ਦੇ ਘੇਰੇ ਵਿੱਚ ਆਈਆਂ ਜ਼ਿਲ੍ਹਾ ਮੁਹਾਲੀ ਦੀਆਂ ਸਾਰੀਆਂ ਪੰਚਾਇਤਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਜ਼ਿਲ੍ਹਾ ਪੱਧਰ ਉਤੇ ਸਥਾਪਤ ਕੀਤੇ ਗਏ ਜਿ.ਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਪਿਛਲੇ ਸਾਲ ਦੌਰਾਨ ਵੱਖ ਵੱਖ ਥਾਈਂ ਰੁਜ਼ਗਾਰ ਮੇਲੇ ਕਰਵਾਏ ਗਏ, ਜਿਨ੍ਹਾਂ 3672 ਉਮੀਦਵਾਰਾਂ ਨੇ ਹਿੱਸਾ ਲਿਆ ਤੇ ਵੱਖ ਵੱਖ ਕੰਪਨੀਆਂ ਵੱਲੋਂ ਸ਼ਾਰਟ ਲਿਸਟ ਕੀਤੇ 1377 ਉਮੀਦਵਾਰਾਂ ਵਿੱਚੋਂ 1318 ਉਮੀਦਵਾਰਾਂ ਨੂੰ ਨੌਕਰੀਆਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਅਤੇ ਲੋਕਾਂ ਨੂੰ ਵੱਖ ਵੱਖ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਪਹਿਲਾਂ 203 ਪੰਚਾਇਤਾਂ ਲਈ ਕਾਮਨ ਸਰਵਿਸ ਸੈਂਟਰ (ਸੀਐਸਸੀ) ਖੋਲ੍ਹੇ ਗਏ ਸਨ ਤੇ ਹੁਣ ਰਹਿੰਦੀਆਂ 201 ਪੰਚਾਇਤਾਂ ਲਈ ਵੀ ਨੌਜਵਾਨ ਉμਦਮੀਆਂ ਨੂੰ ਸੀ.ਐਸ.ਸੀ. ਅਲਾਟ ਕਰ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਜਿ.ਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਓਰੋ ਵੱਲੋਂ ਲਗਵਾਏ ਗਏ ਰੁਜ਼ਗਾਰ ਮੇਲਿਆਂ ਵਿੱਚ ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ 16, ਅਗਸਤ ਵਿੱਚ 330, ਅਕਤੂਬਰ ਵਿੱਚ 176, ਨਵੰਬਰ ਵਿੱਚ 23 ਅਤੇ ਦਸੰਬਰ ਵਿੱਚ 40 ਉਮੀਦਵਾਰਾਂ ਨੂੰ ਨੌਕਰੀਆਂ ਮਿਲੀਆਂ। ਇਸ ਸਾਲ ਜਨਵਰੀ ਮਹੀਨੇ 122, ਫਰਵਰੀ ਮਹੀਨੇ 395 ਅਤੇ ਮਾਰਚ ਮਹੀਨੇ 216
ਉਮੀਦਵਾਰਾਂ ਨੂੰ ਨੌਕਰੀਆਂ ਮਿਲੀਆਂ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਰੁਜ਼ਗਾਰ ਤੇ ਲੋਕਾਂ ਨੂੰ ਘਰਾਂ ਨੇੜੇ ਹੀ ਵੱਖ ਵੱਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਜਿ.ਲ੍ਹੇ ਦੀਆਂ ਸਾਰੀਆਂ ਪੰਚਾਇਤਾਂ ਲਈ ਕਾਮਨ ਸਰਵਿਸ ਸੈਂਟਰ ਅਲਾਟ ਕਰ ਦਿੱਤੇ ਗਏ ਹਨ। ਇਨ੍ਹਾਂ ਸੈਂਟਰਾਂ ਵਿੱਚ ਆਧਾਰ ਕਾਰਡ ਪਰਿੰਟਿੰਗ, ਬਿਜਲੀ ਦੇ ਬਿੱਲ ਭਰਨ, ਮੋਬਾਈਲ ਫੋਨ ਬਿਲ ਭਰਨ, ਹਵਾਈ ਜਹਾਜ਼, ਰੇਲ ਅਤੇ ਬੱਸਾਂ ਦੀਆਂ ਟਿਕਟਾਂ ਬੁੱਕ ਕਰਵਾਉਣ, ਪੈਨ ਕਾਰਡ ਬਣਵਾਉਣ, ਬੀਮਾ, ਪਾਸਪੋਰਟ ਅਤੇ ਪੈਨਸ਼ਨਾਂ ਸਬੰਧੀ ਸੇਵਾਵਾਂ ਸਮੇਤ ਹੋਰ ਵੀ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸ੍ਰੀਮਤੀ ਬਰਾੜ ਨੇ ਕਿਹਾ ਕਿ ਸੀ.ਐਸ.ਸੀ. ਜ਼ਰੀਏ ਨੌਜਵਾਨ ਉμਦਮੀਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਤੇ ਨਾਲ ਹੀ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਪਿੰਡ ਪੱਧਰ ਤੇ ਵਿਲੇਜ ਲੈਵਲ ਐਂਟਰਪ੍ਰੀਨਿਉਰ (ਵੀਐਲਈ) ਬਣ ਕੇ ਸੀਐਸਸੀ ਹਾਸਲ ਕਰ ਸਕਦੇ ਹਨ ਤੇ ੫੦ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਕਮਾ ਸਕਦੇ ਹਨ। ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਜਿਸ ਨੂੰ ਕੰਪਿਊਟਰ ਦਾ ਗਿਆਨ ਹੋਵੇ ਤੇ ਉਸ ਕੋਲ ਆਧਾਰ ਨੰਬਰ, ਪੈਨ ਨੰਬਰ ਅਤੇ ਬੈਂਕ ਖਾਤਾ ਹੋਵੇ, ਕਾਮਨ ਸਰਵਿਸ ਸੈਂਟਰ ਵੀਐਲਈ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਪੰਚਾਇਤਾਂ ਸੀਐਸਸੀ ਦੇ ਘੇਰੇ ਵਿੱਚ ਆ ਗਈਆਂ ਹਨ।