ਕਰੋਨਾ ਕਾਲ ਵਿੱਚ ਨੌਕਰੀ ਲੱਭਣ ਵਿੱਚ ਅਸਫ਼ਲ ਰਹੀ ਗਰੈਜੂਏਟ ਲੜਕੀ ਦੀ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਨੇ ਫੜੀ ਬਾਂਹ

ਰੁਜ਼ਗਾਰ ਦਫ਼ਤਰ ਯੋਗਤਾ ਅਨੁਸਾਰ ਨੌਕਰੀ ਦਿਵਾਉਣ ਵਿੱਚ ਕਰਦਾ ਹੈ ਪੁਰੀ ਮੱਦਦ: ਲਾਭਪਾਤਰੀ ਲਵਲੀਨ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਆਪਣੇ ਸੰਘਰਸ਼ ਦੀ ਕਹਾਣੀ ਆਪਣੀ ਜ਼ੁਬਾਨੀ ਸੁਣਾਉਂਦਿਆਂ ਗਰੈਜੂਏਟ ਲੜਕੀ ਲਵਲੀਨ ਕੌਰ ਨੇ ਦੱਸਿਆ ਕਿ ਉਹ ਮੁੰਡੀ ਖਰੜ ਦੀ ਰਹਿਣ ਵਾਲੀ ਹੈ। ਉਹ ਆਪਣੀ ਗਰੈਜੂਏਸ਼ਨ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਵਿੱਚ ਸੀ ਪਰ ਕਰੋਨਾ ਮਹਾਮਾਰੀ ਦੇ ਚੱਲਦਿਆਂ ਨੌਕਰੀ ਲੱਭਣ ਵਿੱਚ ਬਹੁਤ ਸਾਰੀਆਂ ਦਿੱਕਤ ਆ ਰਹੀ ਸਨ। ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਜ਼ਿਲ੍ਹਾ ਰੁਜ਼ਗਾਰ ਦਫ਼ਤਰ ਵਿਖੇ ਲਵਲੀਨ ਕੌਰ ਨੇ ਦੱਸਿਆ ਕਿ ਇੱਕ ਦਿਨ ਉਸ ਨੇ ਆਪਣੀ ਸਹੇਲੀ ਨਾਲ ਆਪਣੀ ਸਮੱਸਿਆ ਸਾਂਝੀ ਕੀਤੀ। ਜਿਸ ਨੇ ਉਸ ਨੂੰ ਜ਼ਿਲ੍ਹਾ ਰੁਜ਼ਗਾਰ ਬਿਊਰੋ ਮੁਹਾਲੀ ਦੇ ਦਫ਼ਤਰ ਬਾਰੇ ਦੱਸਿਆ। ਉਸ ਦੀ ਸਹੇਲੀ ਦਾ ਪਹਿਲਾਂ ਤੋਂ ਹੀ ਇੱਥੇ ਨਾਮ ਰਜਿਸਟਰ ਸੀ। ਇਸ ਤਰ੍ਹਾਂ ਉਸ ਨੇ ਰੁਜ਼ਗਾਰ ਦਫ਼ਤਰ ਵਿੱਚ ਆਪਣਾ ਨਾਮ ਰਜਿਸਟਰ ਕਰਵਾਇਆ।
ਲਵਲੀਨ ਦੱਸਦੀ ਹੈ ਕਿ ਜਦੋਂ ਉਹ ਪਲੇਸਮੈਂਟ ਅਫ਼ਸਰ ਨੂੰ ਮਿਲੀ ਤਾਂ ਅਧਿਕਾਰੀ ਨੇ ਉਸ ਦਾ ਬਾਇਓਡਾਟਾ ਦੇਖਣ ਉਪਰੰਤ ਤੁਰੰਤ ਮੌਕੇ ’ਤੇ ਹੀ ਇਕ ਕੰਪਨੀ ਨਾਲ ਗੱਲ ਕੀਤੀ ਅਤੇ ਗੱਲ ਕਰਨ ਤੋਂ ਬਾਅਦ ਉਸ ਨੂੰ ਉੱਥੇ ਭੇਜਿਆ ਗਿਆ। ‘ਲੈਨਗੂਆਫੀਨਾ’ ਕੰਪਨੀ ਵਿੱਚ ਇੰਟਰਵਿਊ ਤੋਂ ਬਾਅਦ ਉਸ ਨੂੰ ਨੌਕਰੀ ਦਿੱਤੀ ਗਈ। ਨੌਕਰੀ ਮਿਲਣ ਤੋਂ ਬਾਅਦ ਖ਼ੁਸ਼ੀ ਵਿੱਚ ਬਾਗੋਬਾਗ ਹੋਈ ਲਵਲੀਨ ਨੇ ਕਿਹਾ ਕਿ ਹੁਣ ਉਹ ਆਪਣੇ ਮਾਪਿਆਂ ’ਤੇ ਬੋਝ ਨਹੀਂ ਬਣੇਗੀ ਸਗੋਂ ਆਪਣੇ ਪੈਰਾਂ ’ਤੇ ਖੜੀ ਹੋ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਆਪਣੇ ਵਰਗੇ ਸੰਘਰਸ਼ਸ਼ੀਲ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਸੁਨੇਹਾ ਅਪੀਲ ਕੀਤੀ ਕਿ ਉਹ ਝੂਠੀਆਂ ਅਫ਼ਵਾਹਾਂ ਤੋਂ ਬਚਨ ਅਤੇ ਰੁਜ਼ਗਾਰ ਲਈ ਜ਼ਿਲ੍ਹਾ ਪੱਧਰੀ ਰੁਜ਼ਗਾਰ ਬਿਊਰੋ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇ।

Load More Related Articles

Check Also

ਮਾਪੇ-ਅਧਿਆਪਕ ਮੀਟਿੰਗ: ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਸਾਇੰਸ ਪ੍ਰਦਰਸ਼ਨੀ

ਮਾਪੇ-ਅਧਿਆਪਕ ਮੀਟਿੰਗ: ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਸਾਇੰਸ ਪ੍ਰਦਰਸ਼ਨੀ ਨਬਜ਼-ਏ-ਪੰਜਾਬ, ਮੁਹਾਲੀ, 8 ਅਪਰੈਲ…