ਜਲੰਧਰ ਰੈਲੀ ਦੀ ਤਿਆਰੀਆਂ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਭਾਰੀ ਵੱਲੋਂ ਵਰਕਰਾਂ ਨਾਲ ਮੀਟਿੰਗ, ਡਿਊਟੀਆਂ ਸੌਂਪੀਆਂ

ਖਮਾਣੋਂ 14 ਦਸੰਬਰ (ਬੌਂਦਲੀ)
ਭਾਜਪਾ ਦੇ ਸੂਬਾ ਐਸ.ਸੀ ਮੋਰਚਾ ਦੇ ਵਾਇਸ ਪ੍ਰਧਾਨ ਅਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਤੇ ਰੂਪਨਗਰ ਦੇ ਜਿਲ੍ਹਾ ਪ੍ਰਭਾਰੀ ਜਸਵੀਰ ਸਿੰਘ ਮਹਿਤਾ ਨੇ ਖਮਾਣੋ ਵਿਖੇ ਭਾਜਪਾ ਵਰਕਰਾਂ ਨਾਲ ਜਲੰਧਰ ਰੈਲੀ ਸੰਬੰਧੀ ਮੀਟਿੰਗ ਕੀਤੀ। ਉਹਨਾ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਲੰਧਰ ਵਿਖੇ 21ਦਸੰਬਰ ਨੂੰ ਹੋ ਰਹੀ ਐਸ.ਸੀ ਮੋਰਚਾ ਦੀ ਪੰਜਾਬ ਪੱਥਰੀ ਰੈਲੀ ਸੰਬੰਧੀ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੂਕਾ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਇਸ ਰੈਲੀ ਸਬੰਧੀ ਲੋਕਾਂ ’ਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਰੈਲੀ ਸਬੰਧੀ ਮੀਟਿੰਗਾਂ ਜਿਲ੍ਹੇ ਦੇ ਸਾਰੇ ਮੰਡਲਾਂ ’ਚ ਕੀਤੀਆਂ ਜਾਣਗੀਆਂ। ਇਸ ਰੈਲੀ ਵਿੱਚ ਸੂਬਾ ਪ੍ਰਧਾਨ ਸ਼੍ਰੀ ਵਿਜੇ ਸਾਪਲਾਂ ਜੀ, ਮਨਜੀਤ ਸਿੰਘ ਬਾਲੀ ਸੂਬਾ ਪ੍ਰਧਾਨ ਐਸ.ਸੀ ਮੋਰਚਾ ਅਤੇ ਇਹਨਾ ਤੋਂ ਇਲਾਵਾ ਕੇਂਦਰ ਦੀ ਹਾਈ ਕਮਾਂਡ ਵੀ ਪਹੁੰਚ ਰਹੀ ਹੈ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਬਲਬੀਰ ਸਿੰਘ ਸਿੱਧੂ, ਬਚਨ ਲਾਲ ਮੰਡਲ ਪ੍ਰਧਾਨ ਖਮਾਣੋ, ਗੁਰਮੀਤ ਸਿੰਘ ਭੁੱਟਾ, ਸੁੱਖਵਿੰਦਰ ਸਿੰਘ ਫਰੋਰ, ਸ਼ੇਰ ਸਿੰਘ, ਦਵਿੰਦਰ ਸਿੰਘ, ਬੂਟਾ ਸਿੰਘ ਭੁੱਟਾ, ਨਵੀਨ ਪਾਂਡੇ, ਅਜੇ ਕੁਮਾਰ, ਸਰਵਨ ਸਿੰਘ, ਸਿਮਰਨ ਸਿੰਘ ਭੁੱਟਾ ਅਤੇ ਰਵਿੰਦਰ ਸਿੰਘ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…