Nabaz-e-punjab.com

ਜ਼ਿਲ੍ਹਾ ਲੀਡ ਬੈਂਕ ਵੱਲੋਂ 3 ਤੇ 4 ਅਕਤੂਬਰ ਨੂੰ ਲਾਇਆ ਜਾਵੇਗਾ ਕਰਜ਼ਾ ਮੇਲਾ

ਪਹਿਲੇ ਦਿਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕਰਨਗੇ ਕਰਜ਼ਾ ਮੇਲੇ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਕਤੂਬਰ:
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਮੁਹਾਲੀ ਦੇ ਜ਼ਿਲ੍ਹਾ ਲੀਡ ਬੈਂਕ (ਪੰਜਾਬ ਨੈਸ਼ਨਲ ਬੈਂਕ) ਵੱਲੋਂ ਇੱਥੋਂ ਦੇ ਫੇਜ਼-7 ਵਿੱਚ 3 ਅਤੇ 4 ਅਕਤੂਬਰ ਨੂੰ ਕਰਜ਼ਾ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਇੱਥੇ ਫੇਜ਼-1 ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਸਰਕਲ ਦੇ ਡੀਜੀਐਮ ਐਸ.ਕੇ. ਥਾਪਰ ਨੇ ਦੱਸਿਆ ਕਿ ‘ਬੈਂਕ ਦੀ ਗਾਹਕਾਂ ਤੱਕ ਪਹੁੰਚ’ ਨਾਂ ਹੇਠ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਕਰਜ਼ਾ ਮੁਹੱਈਆ ਕਰਨ ਲਈ ਸਾਰੇ ਬੈਂਕਾਂ ਨੂੰ ਇਕ ਛੱਤ ਥੱਲੇ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਕਰਜ਼ਾ ਮੇਲੇ ਦਾ ਉਦਘਾਟਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕਰਨਗੇ।
ਸ੍ਰੀ ਥਾਪਰ ਨੇ ਦੱਸਿਆ ਕਿ ਇਸ ਕਰਜ਼ਾ ਮੇਲੇ ਦੌਰਾਨ ਸਟੈਂਡ ਅਪ ਇੰਡੀਆ ਯੋਜਨਾ, ਕਾਰ ਤੇ ਘਰ ਲਈ ਕਰਜ਼, ਸਿੱਖਿਆ ਕਰਜ਼, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਕਰਜ਼ ਮੁਹੱਈਆ ਕਰਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਸਟੈਂਡ ਅਪ ਇੰਡੀਆ ਤਹਿਤ ਨਵੇਂ ਉੱਦਮ ਸਥਾਪਤ ਕਰਨ ਬਾਰੇ ਕਰਜ਼ ਲੈਣ ਸਬੰਧੀ ਵਿਸਤਾਰ ਨਾਲ ਦੱਸਿਆ ਜਾਵੇਗਾ। ਇਸ ਮੌਕੇ ਚੀਫ਼ ਐਲਡੀਐਮ ਦਰਸ਼ਨ ਸੰਧੂ ਨੇ ਬੈਂਕ ਦੇ ਸਾਲਾਨਾ ਕਰਜ਼ ਪਲਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਨੇ ਚਾਲੂ ਵਿੱਤੀ ਸਾਲ ਲਈ ਕੁੱਲ 7583.56 ਕਰੋੜ ਦਾ ਕਰਜ਼ ਪਲਾਨ ਮਨਜ਼ੂਰ ਕੀਤਾ ਹੈ। ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ ਮੁਹਾਲੀ ਦੇ ਏਜੀਐਮ ਸੁਮੀਤ ਰਾਏ ਵੀ ਹਾਜ਼ਰ ਸਨ। ਉਨ੍ਹਾਂ ਬੈਂਕ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …