ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੋ ਮੰਦਬੁੱਧੀ ਅੌਰਤਾਂ ਪਰਿਵਾਰ ਨਾਲ ਮਿਲਾਇਆ

ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਨੇ ਲਾਵਾਰਿਸ ਅੌਰਤਾਂ ਨੂੰ ਦਿੱਤਾ ਸਹਾਰਾ: ਸ੍ਰੀਮਤੀ ਮੋਨਿਕਾ ਲਾਂਬਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਫਰਵਰੀ:
ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਮੁਹਾਲੀ ਦੀ ਸਕੱਤਰ ਤੇ ਮੁਹਾਲੀ ਦੀ ਮਹਿਲਾ ਜੱਜ ਸ੍ਰੀਮਤੀ ਮੋਨਿਕਾ ਲਾਂਬਾ ਦੇ ਯਤਨਾਂ ਨਾਲ ਅਸਾਮ ਦੀਆਂ ਦੋ ਮੰਦਬੁੱਧੀ ਅੌਰਤਾਂ ਨੂੰ ਵਾਪਸ ਅਸਾਮ ਭੇਜ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਸਪੁਰਦ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੋਹਾਣਾ ਪੁਲੀਸ ਨੇ 1 ਨਵੰਬਰ 2016 ਨੂੰ ਦੋ ਮੰਦਬੁੱਧੀ ਅੌਰਤਾਂ ਮਿਲੀਆਂ ਸਨ। ਜਿਨ੍ਹਾਂ ਦੀ ਭਾਸ਼ਾ ਕਿਸੇ ਦੇ ਵੀ ਸਮਝ ਵਿਚ ਨਹੀਂ ਸੀ ਆ ਰਹੀ ਅਤੇ ਸੋਹਾਣਾ ਪੁਲੀਸ ਨੇ ਇਹਨਾਂ ਮੰਦ ਬੁੱਧੀ ਅੌਰਤਾਂ ਨੂੰ ਇਲਾਕੇ ਦੀ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਟਰੱਸਟ ਕੁਰਾਲੀ ਵਿੱਚ ਭੇਜ ਦਿੱਤਾ ਸੀ। ਜਿਥੇ ਕਿ ਟਰੱਸਟ ਨੇ ਇਨ੍ਹਾਂ ਅੌਰਤਾਂ ਦੀ ਦੇਖਭਾਲ ਕੀਤੀ ਪਰ ਇਨ੍ਹਾਂ ਅੌਰਤਾਂ ਦੀ ਭਾਸ਼ਾ ਕਿਸੇ ਦੇ ਵੀ ਸਮਝ ਵਿਚ ਨਾ ਆਉਣ ਕਾਰਨ ਇਹਨਾਂ ਅੌਰਤਾਂ ਦੇ ਘਰ ਬਾਰ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਇਸ ਉਪਰੰਤ ਪ੍ਰਭ ਆਸਰਾ ਟਰੱਸਟ ਨੇ ਜਿਲਾ ਸੈਸਨ ਜੱਜ ਅਰਚਨਾ ਪੁਰੀ ਨੂੰ ਇਹਨਾਂ ਅੌਰਤਾਂਦੇ ਘਰ ਬਾਰ ਦਾ ਪਤਾ ਲਗਾਉਣ ਬਾਰੇ ਬੇਨਤੀ ਕੀਤੀ। ਸੈਸਨ ਜੱਜ ਨੇ ਇਸ ਸਬੰਧੀ ਜਿਲਾ ਕਾਨੂੰਨੀ ਸੇਵਾ ਅਥਾਰਿਟੀ ਨੂੰ ਇਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿਹਾ। ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੀ ਸਕੱਤਰ ਸ੍ਰੀਮਤੀ ਮੋਨਿਕਾ ਲਾਂਬਾ ਨੇ ਇਨ੍ਹਾਂ ਅੌਰਤਾਂ ਸਬੰਧੀ ਅਸਾਮ ਦੀ ਜਿਲਾ ਕਾਨੂੰਨੀ ਸੇਵਾ ਅਥਾਰਿਟੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਇਨ੍ਹਾਂ ਅੌਰਤਾਂ ਦੀ ਪਹਿਚਾਣ ਹੋਈ। ਇਨ੍ਹਾਂ ਅੌਰਤਾਂ ਦੀ ਪਹਿਚਾਣ ਆਮਿਆ ਦਾਸ, ਵਸਨੀਕ ਸ਼ਿਵ ਸਾਗਰ ਅਸਾਮ, ਮੋਰਜਿਨਾ ਬੇਗਮ ਵਸਨੀਕ ਨਗਾਵਾਂ ਅਸਾਮ ਵਜੋਂ ਹੋਈ। ਸ੍ਰੀਮਤੀ ਮੋਨਿਕਾ ਲਾਂਬਾ ਨੇ ਦੱਸਿਆ ਕਿ ਇਨ੍ਹਾਂ ਅੌਰਤਾਂ ਦੀ ਪਹਿਚਾਣ ਹੋਣ ਉਪਰੰਤ ਪ੍ਰਭ ਆਸਰਾ ਸੈਲ ਦੇ ਪ੍ਰਬੰਧਕ ਇਨ੍ਹਾਂ ਅੌਰਤਾਂ ਨੂੰ ਆਸਾਮ ਲੈ ਕੇ ਗਏ ਜਿੱਥੇ ਆਮਿਆ ਦਾਸ ਦੇ ਪਰਿਵਾਰ ਦਾ ਪਤਾ ਲਗਾ ਕੇ ਉਸਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਜਦੋਂ ਕਿ ਮੋਰਜਿਨਾਂ ਬੇਗਮ ਦੇ ਪਰਿਵਾਰ ਦਾ ਪਤਾ ਨਾ ਲੱਗਣ ਕਾਰਨ ਉਸ ਨੂੰ ਅਸਾਮ ਦੀ ਕਾਨੂੰਨੀ ਸੇਵਾ ਅਥਾਰਿਟੀ ਦੇ ਸਪੁਰਦ ਕਰ ਦਿੱਤਾ ਗਿਆ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…