ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਨੇ ਮਨਾਇਆ ਵਿਸ਼ਵ ਏਡਸ ਦਿਵਸ

ਨਿਊਜ਼ ਡੈਸਕ ਸਰਵਿਸ
ਮੁਹਾਲੀ, 2 ਦਸੰਬਰ ਸਬੰਧਤ ਤਸਵੀਰ ਮੁਹਾਲੀ-8
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ਵਿਸ਼ਵ ਏਡਸ ਦਿਵਸ ਮਨਾਇਆ ਗਿਆ, ਇਸ ਸਬੰਧ ਵਿੱਚ ਪੈਨਲ ਦੇ ਵਕੀਲਾਂ ਦੀ ਮਦਦ ਨਾਲ ਅਲਗ ਅਲਗ ਥਾਵਾਂ ਤੇ ਸਟਾਲਜ਼ ਲਗਾਈਆਂ ਗਈਆਂ ਹਨ। ਇਹ ਸਟਾਲ ਗਰੇਸ਼ੀਅਨ ਹਸਪਤਾਲ, ਸੈਕਟਰ-69 ਵਿੱਚ ਵਕੀਲ ਰਾਜਵੀਰ ਕੌਰ ਅਤੇ ਨਿਵੇਦਿਤਾ, ਮਾਓ ਹਸਪਤਾਲ, ਸੈਕਟਰ- 69, ਐਸ.ਏ.ਐਸ. ਨਗਰ ਵਿੱਖੇ ਸ਼੍ਰੀਮਤੀ ਰਾਜਵਿੰਦਰ ਕੌਰ ਪ੍ਰਿੰਸ ਅਤੇ ਸ਼੍ਰੀਮਤੀ ਅਮਨਦੀਪ ਕੌਰ ਸੋਹੀ ਅਤੇ ਆਈਵੀ ਹਸਪਤਾਲ, ਸੈਕਟਰ-71, ਐਸ.ਏ.ਐਸ. ਨਗਰ ਵਿੱਚ ਸੰਜੀਵ ਸਿੰਘ ਅਤੇ ਪੈਰਾਲੀਗਲ ਵਲੰਟੀਅਰ ਪੀ.ਡੀ. ਵੱਧਵਾ ਜੀ ਦੀ ਡਿਊਟੀ ਲਗਾਈ ਗਈ। ਇਹ ਥਾਵਾਂ ਇਸ ਕਰਕੇ ਚੁਣੀਆਂ ਗਈਆਂ ਹਨ ਕਿਉਂਕਿ ਇਨ੍ਹਾਂ ਹਸਪਤਾਲਾਂ ਵਿੱਚ ਜਿਲ੍ਹੇ ਦੇ ਵੱਧ ਤੋਂ ਵੱਧ ਸੰਖਿਆ ਵਿੱਚ ਲੋਕਾਂ ਦਾ ਆਉਣਾ ਜਾਣਾ ਹੁੰਦਾ ਹੈ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਉਦੇਸ਼ ਵੱਧ ਤੋਂ ਵੱਧ ਜਨ ਸਾਧਾਰਨ ਤੱਕ ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣਾ ਹੈ। ਇਨ੍ਹਾਂ ਸਟਾਲਾਂ ਵਿੱਚ ਨੈਸ਼ਨਲ ਲੀਗਲ ਸਰਵਿਸਿਜ਼ ਦੀਆਂ ਸਕੀਮਾਂ ਬਾਰੇ ਅਤੇ ਸਰਕਾਰ ਦੀਆਂ ਮੁਫਤ ਕਾਨੂੰਨੀ ਸਹਾਇਤਾ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਇਸ ਦੌਰਾਨ ਜਰੂਰਤਮੰਦਾਂ ਨੂੰ ਕਾਨੂੰਨੀ ਸਹਾਇਤਾ, ਸਲਾਹ ਮਸ਼ਵਰਾ ਆਦਿ ਵੀ ਦਿੱਤਾ ਗਿਆ ਅਤੇ ਉਸੇ ਵੇਲੇ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤੀ ਦੇ ਫਾਰਮ ਵੀ ਭਰੇ ਗਏ ਅਤੇ ਪ੍ਰਚਾਰ ਸਮਗਰੀ ਵੀ ਵੰਡੀ ਗਈ।
ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ਼੍ਰੀਮਤੀ ਅਰਚਨਾ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਉਣਾ ਹੈ ਅਤੇ ਸਰਕਾਰ ਦੀਆਂ ਮੁਫ਼ਤ ਕਾਨੂੰਨੀ ਸਹਾਇਤਾ ਦੀਆਂ ਸੇਵਾਵਾਂ ਨੂੰ ਜਿਲ੍ਹੇ ਦੇ ਘਰ-ਘਰ ਤੱਕ ਪੁਜਾਉਣਾ ਹੈ, ਤਾਂ ਜੋ ਇਨਸਾਫ਼ ਤੋਂ ਕੋਈ ਵੀ ਵਾਂਝਾ ਨਾ ਰਹੇ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…