Share on Facebook Share on Twitter Share on Google+ Share on Pinterest Share on Linkedin ਦਸਵੀਂ ਸ਼੍ਰੇਣੀ: ਐਤਕੀਂ ਫਿਰ ਜ਼ਿਲ੍ਹਾ ਲੁਧਿਆਣਾ 91 ਪੁਜ਼ੀਸ਼ਨਾਂ ਲੈ ਕੇ ਪੰਜਾਬ ’ਚੋਂ ਮੋਹਰੀ, ਤਰਨ ਤਾਰਨ ਜ਼ਿਲ੍ਹਾ ਸਭ ਤੋਂ ਫਾਡੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਸਾਲਾਨਾ ਨਤੀਜਾ ਦੀ ਮੈਰਿਟ ਅਨੁਸਾਰ ਇਸ ਵਾਰ ਵੀ ਜ਼ਿਲ੍ਹਾ ਲੁਧਿਆਣਾ ਨੇ ਪੰਜਾਬ ਦੀ ਮੈਰਿਟ ਵਿੱਚ ਆਪਣੀ ਝੰਡੀ ਬਰਕਰਾਰ ਰੱਖੀ ਹੈ। ਜ਼ਿਲ੍ਹਾ ਲੁਧਿਆਣਾ 91 ਪੁਜ਼ੀਸ਼ਨਾਂ ਲੈ ਕੇ ਪਹਿਲੇ ਸਥਾਨ ’ਤੇ ਆਇਆ ਹੈ। ਪਿਛਲੇ ਸਾਲ ਲੁਧਿਆਣਾ ਦੀਆਂ 94 ਪੁਜ਼ੀਸ਼ਨਾਂ ਸਨ। ਜਦੋਂਕਿ ਤਰਨਤਾਰਨ ਸਭ ਤੋਂ ਫਾਡੀ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਨੇ 19 ਪੁਜ਼ੀਸ਼ਨਾਂ ਆਈਆਂ ਹਨ ਜਦੋਂਕਿ ਪਿਛਲੇ ਸਾਲ 42 ਪੁਸ਼ੀਸ਼ਨਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ ਪ੍ਰੰਤੂ ਐਤਕੀਂ ਛੇਵੇਂ ਸਥਾਨ ’ਤੇ ਆਇਆ ਹੈ। ਇਸੇ ਤਰ੍ਹਾਂ ਸਿੱਖਿਆ ਮੰਤਰੀ ਓਪੀ ਸੋਨੀ ਦਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਨੇ ਜ਼ਿਲ੍ਹਾ ਪੱਧਰ ’ਤੇ 9 ਪੁਜ਼ੀਸ਼ਨਾਂ ਹਾਸਲ ਕਰਕੇ ਨੌਵਾਂ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਸ੍ਰੀ ਅੰਮ੍ਰਿਤਸਰ ਛੇਵੇਂ ਸਥਾਨ ’ਤੇ ਸੀ। ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਨੇ 31 ਪੁਜ਼ੀਸ਼ਨਾਂ ਨਾਲ ਦੂਜਾ ਸਥਾਨ, ਜ਼ਿਲ੍ਹਾ ਸੰਗਰੂਰ ਨੇ 26 ਪੁਜ਼ੀਸ਼ਨਾਂ ਨਾਲ ਤੀਜਾ ਸਥਾਨ, ਬਠਿੰਡਾ ਨੇ 20 ਪੁਜ਼ੀਸ਼ਨਾਂ ਨਾਲ ਚੌਥਾ, ਜਲੰਧਰ ਨੇ 20 ਪੁਜ਼ੀਸ਼ਨਾਂ ਨਾਲ ਚੌਥਾ, ਗੁਰਦਾਸਪੁਰ ਅਤੇ ਪਟਿਆਲਾ ਨੇ ਬਰਾਬਰ 19 ਪੁਜ਼ੀਸ਼ਨਾਂ ਨਾਲ ਪੰਜਵਾਂ, ਫਰੀਦਕੋਟ ਨੇ 15 ਪੁਜ਼ੀਸ਼ਨਾਂ ਨਾਲ ਛੇਵਾਂ, ਫਾਜ਼ਲਿਕਾ ਨੇ 13 ਪੁਜ਼ੀਸ਼ਨਾਂ ਨਾਲ ਸੱਤਵਾਂ, ਫਤਹਿਗੜ੍ਹ ਸਾਹਿਬ ਨੇ 11 ਪੁਜ਼ੀਸ਼ਨਾਂ ਨਾਲ ਅੱਠਵਾਂ, ਸ੍ਰੀ ਅੰਮ੍ਰਿਤਸਰ, ਮਾਨਸਾ , ਸ੍ਰੀ ਮੁਕਤਸਰ ਸਾਹਿਬ , ਐਸਬੀਐਸ ਨਗਰ ਨੇ 9-9 ਪੁਜ਼ੀਸ਼ਨਾਂ ਨਾਲ ਸਾਂਝੇ ਤੌਰ ’ਤੇ ਨੌਵਾਂ, ਮੋਗਾ ਅਤੇ ਮੁਹਾਲੀ ਨੇ 7-7 ਪੁਜ਼ੀਸ਼ਨਾਂ ਨਾਲ 10ਵਾਂ, ਬਰਨਾਲਾ ਨੇ 6 ਪੁਜ਼ੀਸ਼ਨਾਂ ਨਾਲ 11ਵਾਂ, ਫਿਰੋਜ਼ਪੁਰ, ਕਪੂਰਥਲਾ ਅਤੇ ਪਠਾਨਕੋਟ ਨੇ 4-4 ਪੁਜ਼ੀਸ਼ਨਾਂ ਨਾਲ ਸਾਂਝੇ ਤੌਰ ’ਤੇ 12ਵਾਂ, ਰੂਪਨਗਰ ਨੇ 2 ਪੁਜ਼ੀਸ਼ਨਾਂ ਨਾਲ 13ਵਾਂ ਸਥਾਨ ਹਾਸਲ ਕੀਤਾ ਹੈ। ਉਧਰ, ਇਸ ਸਾਲ 1 ਲੱਖ 44 ਹਜ਼ਾਰ 880 ਲੜਕੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 1 ਲੱਖ 31 ਹਜ਼ਾਰ 306 ਲੜਕੀਆਂ ਨੇ ਚੰਗੇ ਅੰਕਾਂ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 90.63 ਫੀਸਦੀ ਰਹੀ ਹੈ। ਉਧਰ, 1 ਲੱਖ 72 ਹਜ਼ਾਰ 507 ਲੜਕਿਆਂ ਨੇ ਇਹ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 1 ਲੱਖ 40 ਹਜ਼ਾਰ 348 ਮੁੰਡੇ ਪਾਸ ਹੋਏ ਹਨ ਅਤੇ ਉਨ੍ਹਾਂ ਦੀ ਪਾਸ ਪ੍ਰਤੀਸ਼ਤਤਾ 81.30 ਫੀਸਦੀ ਰਹੀ। ਇਸ ਸਾਲ ਸ਼ਹਿਰੀ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 83.38 ਫੀਸਦੀ ਰਹੀ ਹੈ ਜਦੋਂਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 86.7 ਫੀਸਦੀ ਰਹੀ ਹੈ। ਉਂਜ ਇਸ ਸਾਲ ਪਾਸ ਪ੍ਰਤੀਸ਼ਤਤਾ ਦੇ ਮਾਮਲੇ ਵਿੱਚ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਸਰਕਾਰੀ ਸਕੂਲਾਂ ਪਾਸ ਪ੍ਰਤੀਸ਼ਤਤਾ 88.21 ਬਣਦੀ ਹੈ। ਐਫੀਲੀਏਟੇਡਿ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 86.95 ਫੀਸਦੀ, ਐਸੋਸੀਏਟਿਡ ਸਕੂਲਾਂ ਦੀ ਪਾਸ ਪ੍ਰਤੀਸਤਦਾ 79.51 ਫੀਸਦੀ ਰਹੀ ਹੈ ਜਦੋਂ ਏਡਿਡ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 70.43 ਫੀਸਦੀ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ