Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਮੈਜਿਸਟਰੇਟ ਨੇ ਲਾਕਡਾਊਨ 4.0 ਦੇ ਮੱਦੇਨਜ਼ਰ ਨਵੀਆਂ ਗਤੀਵਿਧੀਆਂ ਸਬੰਧੀ ਪ੍ਰਵਾਨਗੀ ਦਿੱਤੀ ਸਕੂਲ, ਕਾਲਜ ਤੇ ਹੋਰ ਵਿਦਿਅਕ ਸੰਸਥਾਵਾਂ ਅਤੇ ਕੋਚਿੰਗ ਸੈਂਟਰ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ: ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸੀਆਰਪੀਸੀ ਦੀ ਧਾਰਾ 144 ਅਧੀਨ ਪ੍ਰਾਪਤ ਸਕਤੀਆਂ ਦੀ ਵਰਤੋਂ ਕਰਦਿਆਂ ਤਾਲਾਬੰਦੀ 4.0 ਨੂੰ ਵੇਖਦਿਆਂ ਨਵੀਆਂ ਗਤੀਵਿਧੀਆਂ ਸਬੰਧੀ ਪ੍ਰਵਾਨਗੀ ਦਿੱਤੀ ਹੈ। ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਅਤੇ ਕੋਚਿੰਗ ਸੰਸਥਾਵਾਂ ਬੰਦ ਰਹਿਣਗੀਆਂ ਪਰ ਡਿਸਟੈਂਸ ਲਰਨਿੰਗ ਦੀ ਆਗਿਆ ਜਾਰੀ ਰਹੇਗੀ ਅਤੇ ਇਸ ਨੂੰ ਉਤਸਾਹਤ ਕੀਤਾ ਜਾਵੇਗਾ। ਰਾਜ ਸਰਕਾਰ ਦੁਆਰਾ ਸਿਹਤ, ਪੁਲਿਸ, ਸਰਕਾਰੀ ਅਧਿਕਾਰੀ, ਸਿਹਤ ਸੰਭਾਲ ਕਰਮਚਾਰੀ, ਸੈਲਾਨੀਆਂ ਸਮੇਤ ਫਸੇ ਵਿਅਕਤੀਆਂ ਅਤੇ ਕੁਆਰੰਟੀਨ ਆਦਿ ਲਈ ਵਰਤੀਆਂ ਜਾਂਦੀਆਂ ਸਹੂਲਤਾਂ ਤੋਂ ਛੁੱਟ ਹੋਟਲ, ਰੈਸਟੋਰੈਂਟ (ਬੈਠ ਕੇ ਖਾਣਾ) ਅਤੇ ਹੋਰ ਪਰਾਹੁਣਚਾਰੀ ਸੇਵਾਵਾਂ ਬੰਦ ਰਹਿਣਗੀਆਂ। ਸਾਰੇ ਸਿਨੇਮਾ ਘਰ, ਸਾਪਿੰਗ ਮਾਲ, ਸਾਪਿੰਗ ਕੰਪਲੈਕਸ, ਜਿਮਨੇਜੀਅਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਇਕੱਠ ਵਾਲੀਆਂ ਥਾਵਾਂ ਵੀ ਬੰਦ ਰਹਿਣਗੀਆਂ। ਇਸੇ ਤਰ੍ਹਾਂ ਸਾਰੇ ਸਮਾਜਿਕ, ਰਾਜਨੀਤਿਕ, ਖੇਡਾਂ, ਸਭਿਆਚਾਰਕ, ਧਾਰਮਿਕ ਕਾਰਜਾਂ ਅਤੇ ਸਮਾਨ ਇਕੱਠਾਂ ‘ਤੇ ਪਾਬੰਦੀ ਹੋਵੇਗੀ ਅਤੇ ਸਾਰੇ ਧਾਰਮਿਕ ਸਥਾਨ ਅਤੇ ਪੂਜਾ ਸਥਾਨ ਜਨਤਾ ਲਈ ਬੰਦ ਰਹਿਣਗੇ। ਧਾਰਮਿਕ ਇਕੱਠਾਂ ’ਤੇ ਸਖ਼ਤੀ ਨਾਲ ਮਨਾਹੀ ਹੈ। ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਦੇ ਵਿਚਕਾਰ ਰਹੇਗਾ ਅਤੇ ਸਾਰੀਆਂ ਗੈਰ ਜਰੂਰੀ ਕੰਮਾਂ ਲਈ ਵਿਅਕਤੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਵਰਜਿਤ ਰਹੇਗੀ। ਮਨਜੂਰਸ਼ੁਦਾ ਕੰਮਾਂ ਜਿਵੇਂ ਖਰੀਦਦਾਰੀ, ਦਫ਼ਤਰ ਜਾਣ ਅਤੇ ਕੰਮ ਕਰਨ ਵਾਲੀ ਜਗ੍ਹਾ ਲਈ ਬਿਨਾਂ ਪਾਸ ਦੇ ਸਵੇਰੇ 7 ਵਜੇ ਤੋਂ ਸਾਮ 7 ਵਜੇ ਦੇ ਵਿਚਕਾਰ ਆਵਾਜਾਈ ਕੀਤੀ ਜਾਏਗੀ। ਗੈਰ ਜ਼ਰੂਰੀ ਯਾਤਰਾ ਤੋਂ ਪਰਹੇਜ਼ ਕੀਤਾ ਜਾਵੇਗਾ। ਨਾਲ ਹੀ, 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸਹਿ ਰੋਗ ਵਾਲੇ ਵਿਅਕਤੀ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਜਰੂਰਤਾਂ ਅਤੇ ਸਿਹਤ ਸਬੰਧੀ ਪੱਖ ਨੂੰ ਮੁੱਖ ਰੱਖ ਕੇ ਘਰ ਵਿੱਚ ਰਹਿਣਗੇ। ਖਾਲੀ ਟਰੱਕਾਂ ਅਤੇ ਮੈਡੀਕਲ ਪੇਸੇਵਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਸੈਨੀਟੇਸਨ ਸਟਾਫ, ਐਂਬੂਲੈਂਸਾਂ ਅਤੇ ਹੋਰਾਂ ਦੀ ਆਵਾਜਾਈ/ਐਮਰਜੈਂਸੀ ਡਿਊਟੀ/ਕੋਵਿਡ-19 ਡਿਊਟੀ ਸਮੇਤ ਪੁਲਿਸ, ਮੈਜਿਸਟ੍ਰੇਟਜ ਸਮੇਤ ਹਰ ਕਿਸਮ ਦੇ ਮਾਲ/ਕਾਰਗੋ ਕੈਰੀਅਰਾਂ ਨੂੰ ਦਿਨ-ਰਾਤ ਦੀ ਆਗਿਆ ਹੋਵੇਗੀ। 4 ਪਹੀਆ ਵਾਹਨ, 2 ਪਹੀਆ ਵਾਹਨ, ਟੈਕਸੀ, ਕੈਬ ਐਗਰਿਗੇਟਰ, ਸਾਈਕਲ, ਰਿਕਸਾ ਅਤੇ ਆਟੋ ਰਿਕਸਾ ਨੂੰ ਸਵੇਰੇ 7 ਵਜੇ ਤੋਂ ਸਾਮ 7 ਵਜੇ ਤੱਕ ਦੀ ਆਗਿਆ ਹੋਵੇਗੀ ਪਰ ਸਰਤ ਇਹ ਹੈ ਕਿ 4/3 ਪਹੀਆ ਵਾਹਨ ਵਿਚ ਡਰਾਈਵਰ ਦੇ ਨਾਲ ਦੋ ਸਵਾਰ ਅਤੇ ਦੋ ਪਹੀਆ ਵਾਹਨ ‘ਤੇ ਇਕ ਸਵਾਰ ਹੋਣ। ਟੈਕਸੀ/ਕੈਬ ਏਗ੍ਰਿਗੇਟਰ ਦੁਆਰਾ ਕਾਰ ਪੂਲ ਕਰਨ/ਸਾਂਝੇ ਕਰਨ ਦੀ ਆਗਿਆ ਨਹੀਂ ਹੋਵੇਗੀ ਅਤੇ ਰਾਜ ਟ੍ਰਾਂਸਪੋਰਟ ਵਿਭਾਗ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ(ਐਸਓਪੀ) ਦੀ ਪਾਲਣਾ ਕਰਨੀ ਲਾਜਮੀ ਹੋਵੇਗੀ। ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੀਆਂ ਰਹਿਣਗੀਆਂ ਪਰ ਇਹ ਗੱਲ ਸਾਪਿੰਗ ਮਾਲਾਂ, ਸਾਪਿੰਗ ਕੰਪਲੈਕਸਾਂ ’ਤੇ ਲਾਗੂ ਨਹੀਂ ਹੋਵੇਗੀ। ਪੇਂਡੂ ਖੇਤਰਾਂ ਦੀਆਂ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ ਅਤੇ ਸਾਰੇ ਸਹਿਰੀ ਖੇਤਰਾਂ ਵਿੱਚ ਪੜਾਅਵਾਰ ਰੋਟੇਸ਼ਨ ਅਧਾਰ (ਓਡ/ਈਵਨ) ਦੇ ਹਿਸਾਬ ਨਾਲ ਖੁੱਲਣਗੀਆਂ ਤਾਂ ਕਿ ਇਕ ਦਿਨ ਵਿੱਚ 50 ਫੀਸਦੀ ਦੁਕਾਨਾਂ ਖੁੱਲੀਆਂ ਹੋਣ। ਰੈਸਟੋਰੈਂਟ ਅਤੇ ਖਾਣ ਪੀਣ ਵਾਲੇ ਸਿਰਫ ਘਰੇਲੂ ਡਿਲਿਵਰੀ ਲਈ ਖੁੱਲ੍ਹ ਸਕਦੇ ਹਨ ਅਤੇ ਖਾਣਾ ਲੈ ਸਕਦੇ ਹਨ ਪਰ ਉੱਥੇ ਬੈਠ ਕੇ ਖਾਣਾ ਨਹੀਂ ਖਾ ਸਕਦੇ। ਪ੍ਰਬੰਧਨ ਅਤੇ ਗਾਹਕ ਦੋਵਾਂ ਨੂੰ ਉਲੰਘਣਾ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਸੈਲੂਨ, ਨਾਈ ਦੀਆਂ ਦੁਕਾਨਾਂ, ਸਪਾ ਆਦਿ ਸੇਵਾਵਾਂ ਦੇਣ ਵਾਲੀਆਂ ਦੁਕਾਨਾਂ ਨੂੰ ਰਾਜ ਸਿਹਤ ਵਿਭਾਗ ਦੁਆਰਾ ਜਾਰੀ ਕੀਤੀ ਗਈ ਐਸਓਪੀ ਦੀ ਪਾਲਣਾ ਅਧੀਨ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ। ਸਵੈ ਰੁਜ਼ਗਾਰ ਵਾਲੇ ਵਿਅਕਤੀਆਂ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਜਿਵੇਂ ਕਿ ਇਲੈਕਟ੍ਰੀਸੀਅਨ, ਪਲੰਬਰ, ਆਈ ਟੀ ਮੁਰੰਮਤ ਦੀ ਆਗਿਆ ਹੋਵੇਗੀ। ਘਰਾਂ ਦੀ ਸਪੁਰਦਗੀ ਲਈ ਖਾਣ-ਪੀਣ ਦੀਆਂ ਚੀਜਾਂ, ਦੁੱਧ, ਦਵਾਈਆਂ, ਰੈਸਟੋਰੈਂਟ/ਖਾਣ-ਪੀਣ ਵਰਗੀਆਂ ਜਰੂਰੀ ਚੀਜਾਂ ਵਿਚ ਕੰਮ ਕਰਨ ਵਾਲੀਆਂ ਦੁਕਾਨਾਂ, ਸਰਾਬ ਦੇ ਠੇਕਿਆਂ ਅਤੇ ਆਟੋਮੋਬਾਇਲ ਦੀਆਂ ਵਰਕਸਾਪਾਂ/ਸੇਵਾ ਕੇਂਦਰਾਂ ਨੂੰ ਪੜਾਅਵਾਰ ਰੋਟੇਸ਼ਨ ਤੋਂ ਛੋਟ ਦਿੱਤੀ ਜਾਏਗੀ। ਇਸ ਤੋਂ ਇਲਾਵਾ, ਸਾਰੀਆਂ ਵਸਤੂਆਂ, ਉਦਯੋਗਾਂ ਅਤੇ ਉਦਯੋਗਿਕ ਅਦਾਰਿਆਂ ਨੂੰ ਸਾਰੀਆਂ ਸ਼੍ਰੇਣੀਆਂ ਲਈ ਈ-ਕਾਮਰਸ ਨੂੰ ਦਿਹਾਤੀ ਅਤੇ ਸ਼ਸਹਿਰੀ ਦੋਵਾਂ ਖੇਤਰਾਂ ਵਿੱਚ ਕੰਮ ਕਰਨ ਦੀ ਆਗਿਆ ਦੇ ਨਾਲ ਨਾਲ ਉਸਾਰੀ ਦੀਆਂ ਸਾਰੀਆਂ ਗਤੀਵਿਧੀਆਂ, ਖੇਤੀਬਾੜੀ, ਬਾਗਬਾਨੀ, ਪਸ਼ਸੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਨੂੰ ਵੀ ਬਿਨਾਂ ਕਿਸੇ ਪਾਬੰਦੀਆਂ ਦੇ ਆਗਿਆ ਹੈ। ਖੇਡ ਕੰਪਲੈਕਸਾਂ ਅਤੇ ਸਟੇਡੀਅਮਾਂ ਨੂੰ ਖੇਡ ਵਿਭਾਗ ਦੇ ਐਸਓਪੀ/ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬਿਨਾਂ ਦਰਸਕਾਂ ਦੇ ਖੋਲ੍ਹਣ ਦੀ ਆਗਿਆ ਹੈ। ਸਰਕਾਰੀ ਅਤੇ ਨਿੱਜੀ ਦਫ਼ਤਰਾਂ ਨੂੰ ਬਿਨਾਂ ਕਿਸੇ ਵੱਖਰੀ ਆਗਿਆ ਦੇ ਖੋਲ੍ਹਣ ਦੀ ਆਗਿਆ ਹੈ ਪਰ ਭੀੜ-ਭਾੜ ਤੋਂ ਬਚਣ ਲਈ, ਕਿਸੇ ਵੀ ਸਮੇਂ 50 ਪ੍ਰਤੀਸ਼ਤ ਸਟਾਫ਼ ਨੂੰ ਬੁਲਾਇਆ ਜਾਣਾ ਚਾਹੀਦਾ ਹੈ। ਇਹ ਕੇਂਦਰ ਅਤੇ ਰਾਜ ਸਰਕਾਰ ਦਫ਼ਤਰਾਂ ’ਤੇ ਲਾਗੂ ਨਹੀਂ ਹੋਏਗਾ ਜੋ ਐਮਰਜੈਂਸੀ/ਜ਼ਰੂਰੀ/ਕੋਵਿਡ19 ਡਿਊਟੀਆਂ ਕਰਦੇ ਹਨ। ਦਫ਼ਤਰ ਸਾਰੀਆਂ ਗਤੀਵਿਧੀਆਂ ਲਈ ਸਮਾਜਕ ਦੂਰੀਆਂ ਦੀ ਪਾਲਣ ਕਰਨਗੇ। ਸਾਰੇ ਦਫਤਰਾਂ ਦੇ ਮੁੱਖੀਆਂ ਦੁਆਰਾ ਘਰ ਤੋਂ ਕੰਮ ਕਰਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਕੰਮ ਦੇ ਸਥਾਨਾਂ ਸਮੇਤ ਜਨਤਕ ਥਾਵਾਂ ’ਤੇ ਸਾਰੇ ਵਿਅਕਤੀਆਂ ਦੁਆਰਾ ਸਮਾਜਿਕ ਦੂਰੀ ਲਈ ਘੱਟੋ ਘੱਟ 6 ਫੁੱਟ ਦੀ ਦੂਰੀ ਅਤੇ ਮਾਸਕ ਪਹਿਨਣਾ ਲਾਜਮੀ ਹੋਵੇਗਾ। ਇਹ ਹੁਕਮ ਕੰਟੇਨਮੈਂਟ ਖੇਤਰਾਂ ’ਤੇ ਲਾਗੂ ਨਹੀਂ ਹੋਣਗੇ। ਕੋਈ ਵੀ ਉਲੰਘਣਾ ਕਰਨ ’ਤੇ ਆਫਤਨ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ