Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਮੈਜਿਸਟਰੇਟ ਵੱਲੋਂ ਦੁਸਹਿਰਾ, ਦੀਵਾਲੀ ਤੇ ਗੁਰਪੁਰਬ ਸਬੰਧੀ ਆਤਿਸ਼ਬਾਜ਼ੀ ਨੂੰ ਲੈ ਕੇ ਮਨਾਹੀ ਦੇ ਹੁਕਮ ਨਬਜ਼-ਏ-ਪੰਜਾਬ, ਮੁਹਾਲੀ, 23 ਅਕਤੂਬਰ: ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਭਲਕੇ ਦਸਹਿਰਾ ਅਤੇ 12 ਨਵੰਬਰ ਨੂੰ ਦੀਵਾਲੀ ਅਤੇ 27 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਆਤਿਸ਼ਬਾਜ਼ੀ ਨੂੰ ਲੈ ਕੇ ਜਨਤਕ ਹਿੱਤ ਵਿੱਚ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਤਿਉਹਾਰਾਂ/ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਡਾਇਰੈਕਟਰ, ਉਦਯੋਗ ਤੇ ਕਾਮਰਸ ਵਿਭਾਗ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਕਿਹਾ ਹੈ। ਕਿਉਂਕਿ ਕੌਮੀ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਵੱਲੋਂ ਫਾਇਰ ਕਰੈਕਰਜ਼/ਪਕਾਖਿਆਂ ਦੀ ਖ਼ਰੀਦ/ਵੇਚ ਅਤੇ ਸਟੋਰੇਜ ਕੀਤੀ ਜਾਂਦੀ ਹੈ। ਇਨ੍ਹਾਂ ਹਦਾਇਤਾਂ ਮੁਤਾਬਕ ਪ੍ਰਬੰਧਕਾਂ ਵੱਲੋਂ ਇਨ੍ਹਾਂ ਦਿਨ/ਤਿਉਹਾਰਾਂ ਨੂੰ ਮਨਾਉਣ ਲਈ ਸਬੰਧਤ ਐਸਡੀਐਮਜ਼ ਤੋਂ ਉਕਤ ਹਦਾਇਤਾਂ ਵਿੱਚ ਦਰਸਾਏ ਅਨੁਸਾਰ ਪ੍ਰਵਾਨਗੀ ਲੈਣਾ ਲਾਜ਼ਮੀ ਹੈ ਅਤੇ ਦਰਸਾਈ ਗਈ ਤਰੀਕ ਅਤੇ ਸਮੇਂ ਅਨੁਸਾਰ ਨਿਰਧਾਰਿਤ ਆਵਾਜ਼ ਅੰਦਰ ਹੀ ਫਾਇਰ ਕਰੈਕਰਜ਼/ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸ ਤੋਂ ਪਹਿਲਾ ਜਾਂ ਬਾਅਦ ਵਿੱਚ ਕੋਈ ਵੀ ਵਿਅਕਤੀ ਫਾਇਰ ਕਰੈਕਰਜ਼/ਪਟਾਕੇ ਨਹੀਂ ਚਲਾਏਗਾ ਅਤੇ ਅਦਾਲਤ ਦੇ ਹੁਕਮਾਂ ਦੀ ਸਵੈ ਘਾਲਣਾ ਕਰੇਗਾ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਚਾਇਨੀਜ਼ ਫਾਇਰ ਕਰੈਕਰਜ਼ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਨਹੀਂ ਕਰੇਗਾ। ਹਦਾਇਤਾਂ ਮੁਤਾਬਕ ਦਸਹਿਰੇ ਵਾਲੇ ਦਿਨ ਕੇਵਲ ਸ਼ਾਮ 6 ਵਜੇ ਤੋਂ ਰਾਤ 7 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਕੇ ਚਲਾਏ ਜਾ ਸਕਣਗੇ। ਦੀਵਾਲੀ ਵਾਲੇ ਦਿਨ ਕੇਵਲ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇੰਜ ਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕੇਵਲ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਸ਼ਾਮ 9 ਵਜੇ ਤੋਂ ਰਾਤ 10 ਵਜੇ ਤੱਕ ਫਾਇਰ ਕਰੈਕਰਜ਼/ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਨ੍ਹਾਂ ਹੁਕਮਾਂ ਅਨੁਸਾਰ ਕੇਵਲ ਗਰੀਨ ਪਟਾਕੇ ਜੋ ਸੀਐਸਆਈਆਰ-ਨੀਰੀ ਵੱਲੋਂ ਸਰਟੀਫਾਇਡ ਹੋਣ। ਉਨ੍ਹਾਂ ਦੀ ਵਿਕਰੀ ਅਤੇ ਇਸਤੇਮਾਲ ਮੁਹਾਲੀ ਜ਼ਿਲ੍ਹੇ ਵਿੱਚ ਕੀਤਾ ਜਾਵੇਗਾ। ਜੋੜੇ ਹੋਏ ਪਟਾਕੇ (ਸੀਰੀਜ਼ ਜਾਂ ਲੜੀ) ਦੀ ਵਿਕਰੀ ਅਤੇ ਵਰਤੋਂ ਭਾਵੇਂ ਹਰ ਸ਼੍ਰੇਣੀ ਦੇ ਅਧੀਨ ਆਉਂਦੀ ਹੈ। ਇਸ ’ਤੇ ਵੀ ਪਾਬੰਦੀ ਲਗਾਈ ਗਈ ਹੈ, ਕਿਉਂਕਿ ਇਹ ਜ਼ਿਆਦਾ ਹਵਾ, ਸ਼ੋਰ ਦਾ ਕਾਰਨ ਬਣਦੇ ਹਨ। ਪਟਾਕੇ ਵੇਚਣ ਵਾਲੇ ਸਥਾਨਾਂ ਨੂੰ ‘ਨੋ ਸਮੋਕਿੰਗ ਜ਼ੋਨ’ ਘੋਸ਼ਿਤ ਕੀਤਾ ਗਿਆ ਹੈ। ਇਨ੍ਹਾਂ ਸਥਾਨਾਂ ’ਤੇ ‘ਨੋ ਸਮੋਕਿੰਗ ਜ਼ੋਨ’ ਦੇ ਸਾਈਨ ਬੋਰਡ ਲਗਾਉਣੇ ਲਾਜ਼ਮੀ ਹਨ। ਫਲਿਪਕਾਰਟ, ਅਮੈਜਨ ਸਮੇਤ ਆਦਿ ਕੋਈ ਵੀ ਈ-ਕਾਮਰਸ ਵੈਬਸਾਈਟ, ਕਿਸੇ ਵੀ ਆਨਲਾਈਨ ਆਰਡਰ ਨੂੰ ਸਵੀਕਾਰ ਨਹੀਂ ਕਰੇਗੀ ਜੋ ਮੁਹਾਲੀ ਜ਼ਿਲੇ੍ਹ ਦੇ ਅਧਿਕਾਰ ਖੇਤਰ ਦੇ ਅੰਦਰ ਪਟਾਕਿਆਂ ਦੀ ਆਨਲਾਈਨ ਵਿਕਰੀ ਨੂੰ ਪ੍ਰਭਾਵਿਤ ਕਰੇ। ਸਰਕਾਰੀ/ਪ੍ਰਾਈਵੇਟ ਹਸਪਤਾਲਾਂ, ਨਰਸਿੰਗ ਹੋਮ, ਪ੍ਰਾਇਮਰੀ ਅਤੇ ਜ਼ਿਲ੍ਹਾ ਹੈਲਥ ਕੇਅਰ ਸੈਂਟਰ, ਵਿੱਦਿਅਕ ਅਦਾਰੇ, ਅਦਾਲਤਾਂ ਨੂੰ ‘ਸਾਈਲੈਂਸ ਜ਼ੋਨ’ ਘੋਸ਼ਿਤ ਕੀਤਾ ਜਾਂਦਾ ਹੈ। ਇਨ੍ਹਾਂ ਦੇ 100 ਮੀਟਰ ਦੇ ਏਰੀਆ ਵਿੱਚ ਫਾਇਰ ਕਰੈਕਰਜ਼/ਪਟਾਕੇ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ। ਐੱਸਐੱਸਪੀ, ਸਮੂਹ ਐਸਡੀਐਮਜ਼, ਸਬੰਧਤ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਵੱਲੋਂ ਸਰਕਾਰੀ ਹਦਾਇਤਾਂ ਦੀ ਇੰਨਬਿਨ ਪਾਲਣਾ ਕਰਵਾਈ ਜਾਵੇਗੀ। ਪਟਾਕਿਆ ਦੀ ਵੇਚ ਸਬੰਧੀ ਜਲਨਸ਼ੀਲ ਐਕਟ 1884 ਤੇ ਰੂਲਜ਼ 2008 ਤਹਿਤ ਵੈਲਿਡ ਲਾਇਸੈਂਸ ਹੋਣਾ ਲਾਜ਼ਮੀ ਹੈ। ਪਟਾਕੇ/ਫਾਇਰ ਕਰੈਕਰਜ਼ ਦੀ ਵਿਕਰੀ ਕੇਵਲ ਨਿਰਧਾਰਿਤ ਸਥਾਨਾਂ ’ਤੇ ਹੀ ਕੀਤੀ ਜਾਵੇਗੀ। ਪਟਾਕੇ ਚਲਾਉਣ ਦੇ ਹਾਨੀਕਾਰਨ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਜਨਤਕ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਦਸਹਿਰੇ ’ਤੇ ਸਿਰਫ਼ ਪੁਤਲੇ ਸਾੜਨ ਵੇਲੇ ਗਰੀਨ ਪਟਾਕਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ। ਸਬੰਧਤ ਥਾਣੇ ਦੇ ਐਸਐਚਓਜ਼ ਆਪਣੇ ਅਧਿਕਾਰ ਖੇਤਰ ਵਿੱਚ ਇਹ ਯਕੀਨੀ ਬਣਾਉਣਗੇ ਕਿ ਪੁਤਲੇ ਵਿੱਚ ਹਰੇ ਪਟਾਕੇ ਤੋਂ ਇਲਾਵਾ ਕੋਈ ਹੋਰ ਪਟਾਕਾ ਨਾ ਵਰਤਿਆ ਜਾਵੇ। ਇਸ ਮੰਤਵ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਦਸਹਿਰੇ ’ਤੇ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਹੁਕਮ 23 ਅਕਤੂਬਰ ਤੋਂ 1 ਜਨਵਰੀ 2024 ਤੱਕ ਲਾਗੂ ਰਹਿਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ