Nabaz-e-punjab.com

ਜ਼ਿਲ੍ਹਾ ਮੈਜਿਸਟਰੇਟ ਵੱਲੋਂਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਯਾਤਰੀਆਂ ਦੀ ਨਿਗਰਾਨੀ ਤੇ ਭਾਲ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਪੰਜਾਬ ਸਰਕਾਰ ਤੋਂ ਪ੍ਰਾਪਤ ਸੋਧੀਆਂ ਹੋਈਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਆਫ਼ਤਨ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੇ ਚੇਅਰਮੈਨ ਵਜੋਂ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਘਰੇਲੂ ਹਵਾਈ ਉਡਾਣਾਂ ਸ਼ੁਰੂ ਹੋਣ ਦੇ ਚੱਲਦਿਆਂ ਯਾਤਰੀਆਂ ਲਈ ਕੋਵਿਡ-19 ਦੇ ਫੈਲਣ ਨੂੰ ਰੋਕਣ ਅਤੇ ਯਾਤਰੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਅਤੇ ਭਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸਾਰੇ ਯਾਤਰੀਆਂ ਦੀ ਹਵਾਈ ਅੱਡੇ ’ਤੇ ਸਿਹਤ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਸਿਵਲ ਸਰਜਨ ਨਾਲ ਹਵਾਈ ਅੱਡੇ ’ਤੇ ਲੋੜੀਂਦੀਆਂ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਪੰਜਾਬ ਨਾਲ ਸਬੰਧਿਤ ਸਾਰੇ ਬਿਨਾਂ ਲੱਛਣਾਂ ਵਾਲੇ ਵਿਅਕਤੀਆਂ/ਜਿਨ੍ਹਾਂ ਦੀ ਮੰਜ਼ਲ ਪੰਜਾਬ ਹੈ, ਨੂੰ ਇੱਧਰ ਆਉਣ ’ਤੇ 14 ਦਿਨਾਂ ਦੀ ਮਿਆਦ ਲਈ ਲਾਜ਼ਮੀ ਤੌਰ ’ਤੇ ਘਰੇਲੂ ਕੁਆਰੰਟੀਨ ਦਾ ਪਾਬੰਦ ਹੋਣਾ ਪਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਮੈਡੀਕਲ ਟੀਮ ਵੱਲੋਂ ਨਿਰਧਾਰਿਤ ਸਾਰੇ ਲੱਛਣਾਂ ਵਾਲੇ ਵਿਅਕਤੀਆਂ/ਕੋਈ ਹੋਰ ਕੇਸਾਂ ਦੀ ਜਾਂਚ ਕੀਤੀ ਜਾਵੇਗੀ। ਜੇ ਪਾਜ਼ੇਟਿਵ ਪਾਏ ਗਏ ਤਾਂ ਉਸ ਵਿਅਕਤੀ ਨੂੰ ਆਈਸੋਲੇਸ਼ਨ ਸਹੂਲਤ ਵਿੱਚ ਭੇਜਿਆ ਜਾਵੇਗਾ ਅਤੇ ਜੇ ਇਹ ਨੈਗੇਟਿਵ ਹੈ ਤਾਂ ਵੀ ਉਸ ਨੂੰ 14 ਦਿਨਾਂ ਲਈ ਘਰ ਵਿੱਚ ਕੁਆਰੰਟੀਨ ਕੀਤਾ ਜਾਵੇਗਾ ਅਤੇ ਉਹ ਆਪਣੀ ਸਿਹਤ ਸਥਿਤੀ ਦੀ ਖ਼ੁਦ ਨਿਗਰਾਨੀ ਕਰੇਗਾ ਅਤੇ ਕੋਵਿਡ-19 ਦੇ ਲੱਛਣ ਪੈਦਾ ਹੋਣ ਦੀ ਸਥਿਤੀ ਵਿੱਚ ਨਜ਼ਦੀਕੀ ਸਰਕਾਰੀ ਸਿਹਤ ਸਹੂਲਤ ਨੂੰ ਰਿਪੋਰਟ ਕਰੇਗਾ। ਯਾਤਰੀਆਂ ਨੂੰ ਬਾਹਰੋਂ ਆਉਣ ਤੋਂ ਪਹਿਲਾਂ ਸਮਾਰਟਫੋਨ ’ਤੇ ਕੋਵਾ ਐਪ ਡਾਊਨਲੋਡ ਕਰਨਾ ਜ਼ਰੂਰੀ ਹੈ। ਉਹ ਬਲੂਟੁੱਥ ਅਤੇ ਜੀਪੀਐਸ ਨੂੰ ਵੀ ਚਾਲੂ ਕਰਨਗੇ।
ਇਨ੍ਹਾਂ ਆਦੇਸ਼ਾਂ ਵਿੱਚ ਦੱਸੇ ਗਏ ਪ੍ਰੋਟੋਕਾਲ ਦੇ ਸੰਬੰਧ ਵਿਚ ਹਰੇਕ ਫਲਾਈਟ ਵਿੱਚ ਹਵਾਈ ਉਡਾਣ ਦੀਆਂ ਘੋਸ਼ਣਾਵਾਂ ਵੀ ਕੀਤੀਆਂ ਜਾਣਗੀਆਂ। ਏਅਰਲਾਇੰਸ ਇਸ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ ਕਿਉਂਕਿ ਇਸ ਜਾਣਕਾਰੀ ਤੋਂ ਬਿਨਾਂ ਯਾਤਰੀਆਂ ਦੀ ਟਰੈਕਿੰਗ ਸਾਰੇ ਰਾਜ/ਜ਼ਿਲ੍ਹਾ ਅਧਿਕਾਰੀਆਂ ਲਈ ਬਹੁਤ ਮੁਸ਼ਕਲ ਹੋ ਜਾਂਦੀ ਹੈ। ਕੋਈ ਵੀ ਉਲੰਘਣਾ ਕਰਨ ‘ਤੇ ਕਾਨੂੰਨ ਅਨੁਸਾਰ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ।
ਨੋਡਲ ਅਫ਼ਸਰ ਇਹ ਯਕੀਨੀ ਬਣਾਏਗਾ ਕਿ ਸਬੰਧਿਤ ਸਟੇਸ਼ਨ ਪ੍ਰਬੰਧਕਾਂ ਤੋਂ ਸੂਚੀਆਂ ਪ੍ਰਾਪਤ ਕੀਤੀਆਂ ਜਾਣ ਅਤੇ ਰੋਜ਼ਾਨਾ ਦੇ ਅਧਾਰ ’ਤੇ ਇਕੱਠੀਆਂ ਕੀਤੀਆਂ ਜਾਣ। ਉਹ ਇਹ ਵੀ ਯਕੀਨੀ ਬਣਾਏਗਾ ਕਿ ਕੋਵਾ ਐਪ ਇੰਸਟਾਲ ਤੇ ਬਲੂਟੁੱਥ/ਜੀਪੀਐਸ ਅਤੇ ਘਰ ਵਿੱਚ ਕੁਆਰੰਟੀਨ ਸਬੰਧੀ ਹਦਾਇਤਾਂ ਸਬੰਧਤ ਯਾਤਰੀਆਂ ਨੂੰ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਜਾਣਕਾਰੀ ਸਟੇਟ ਕੋਵਿਡ ਕੰਟਰੋਲ ਰੂਮ ਅਤੇ ਹੋਰਨਾਂ ਰਾਜਾਂ/ਸਬੰਧਤ ਡੀਸੀਜ਼ ਨੂੰ ਈਮੇਲ ਰਾਹੀਂ ਅਗਲੀ ਲੋੜੀਂਦੀ ਕਾਰਵਾਈ ਲਈ ਭੇਜੀ ਜਾਂਦੀ ਹੈ। ਮੁਹਾਲੀ ਜ਼ਿਲੇ ਨਾਲ ਸਬੰਧਿਤ ਜਾਣਕਾਰੀ ਵੀ ਜ਼ਿਲ੍ਹਾ ਕੰਟਰੋਲ ਰੂਮ ਨੂੰ ਭੇਜੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…