Nabaz-e-punjab.com

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਥਾਈ ਤੇ ਅਸਥਾਈ ਪਟਾਕਾ ਲਾਇਸੈਂਸ ਧਾਰਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਅਣਸੁਖਾਵੀਂ ਘਟਨਾ ਤੋਂ ਬਚਣ ਅਤੇ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੱਕੇ ਅਤੇ ਆਰਜ਼ੀ ਸ਼ੈੱਡਾਂ ਵਾਲੇ ਸਥਾਈ ਅਤੇ ਅਸਥਾਈ ਪਟਾਕਾ ਲਾਇਸੈਂਸ ਧਾਰਕਾਂ ਲਈ ਦਿਸ਼ਾ-ਨਿਰਦੇਸ਼ ਅਤੇ ਸ਼ਰਤਾਂ ਜਾਰੀ ਕੀਤੀਆਂ ਹਨ। ਅਸਥਾਈ ਪਟਾਕਾ ਲਾਇਸੈਂਸ ਲੈਣ ਲਈ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਅਤੇ ਅਜਿਹਾ ਵਿਅਕਤੀ ਜੋ ਨਸ਼ੇ ਕਰਨ ਦਾ ਆਦੀ ਹੈ ਜਾਂ ਜਿਸ ਦੀ ਦਿਮਾਗੀ ਸਥਿਤੀ ਠੀਕ ਨਹੀਂ ਹੈ, ਨੂੰ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ।
ਦੁਕਾਨ ਸੜਕ ਦੇ ਅੰਦਰ ਦਾਖਲ ਹੋਣ ਅਤੇ ਬਾਹਰ ਨਿਕਲਣ ਲਈ ਘੱਟੋ-ਘੱਟ 6 ਮੀਟਰ ਚੌੜੀ ਅਤੇ ਸਾਫ਼ (ਬਿਜਲੀ ਦੇ ਖੰਭਿਆਂ, ਪਟੜੀਆਂ, ਢੱਕੇ ਹੋਏ ਨਾਲਿਆਂ, ਉੱਚੇ ਪੱਥਰਾਂ ਵਰਗੀਆਂ ਰੁਕਾਵਟਾਂ ਤੋਂ ਰਹਿਤ) ਸੜਕ ’ਤੇ ਸਥਿਤ ਹੋਣੀ ਚਾਹੀਦੀ ਹੈ ਤਾਂ ਜੋ ਅੱਗ ਲੱਗਣ ਦੀ ਸਥਿਤੀ ਨਾਲ ਢੁਕਵੇਂ ਤਰੀਕੇ ਨਾਲ ਨਜਿੱਠਿਆ ਜਾ ਸਕੇ। ਇਸੇ ਤਰ੍ਹਾਂ ਪੱਕੀ ਦੁਕਾਨ ਵਾਲਿਆਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਦੁਕਾਨਾਂ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਸਥਿਤ ਹੋਣਗੀਆਂ, ਜੋ ਪੂਰੀ ਤਰ੍ਹਾਂ ਇਮਾਰਤ ਦੇ ਹੋਰ ਹਿੱਸਿਆਂ ਤੋਂ ਵੱਖ ਹੋਣੀਆਂ ਚਾਹੀਦੀਆਂ ਹਨ। ਦੁਕਾਨ ਇਮਾਰਤ ਦੇ ਉਪ ਪੱਧਰ ਜਾਂ ਬੇਸਮੈਂਟ ਜਾਂ ਮੇਜ਼ੇਨਾਈਨ ਫਲੋਰ (ਗਰਾਊਂਡ ਫਲੋਰ ਦੇ ਬਿਲਕੁਲ ਵਿਚਕਾਰ ਵਾਲੇ ਫਲੋਰ) ’ਤੇ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਕਿਸੇ ਪੌੜੀ ਜਾਂ ਲਿਫਟ ਦੇ ਹੇਠਾਂ ਜਾਂ ਆਸ-ਪਾਸ ਸਥਿਤ ਹੋਣੀ ਚਾਹੀਦੀ ਹੈ।
ਦੁਕਾਨ ਦੀ ਉੱਪਰਲੀ ਮੰਜ਼ਿਲ ’ਤੇ ਰਿਹਾਇਸ਼ੀ ਇਕਾਈ ਨਹੀਂ ਹੋਣੀ ਚਾਹੀਦੀ। ਦੁਕਾਨ ਕਿਸੇ ਵੀ ਅਜਿਹੀ ਜਗ੍ਹਾ ਤੋਂ 15 ਮੀਟਰ ਦੀ ਦੂਰੀ ਦੇ ਅੰਦਰ ਨਹੀਂ ਹੋਣੀ ਚਾਹੀਦੀ, ਜਿਸ ਨੂੰ ਵਿਸਫੋਟਕ, ਜਲਨਸ਼ੀਲ ਜਾਂ ਖ਼ਤਰਨਾਕ ਸਮੱਗਰੀ ਦੇ ਭੰਡਾਰਨ ਲਈ ਵਰਤਿਆ ਜਾਂਦਾ ਹੈ। ਦੁਕਾਨ ਵਿੱਚ ਕੋਈ ਬਿਜਲਈ ਉਪਕਰਨ ਜਾਂ ਬੈਟਰੀ ਜਾਂ ਤੇਲ ਦਾ ਦੀਵਾ ਜਾਂ ਅਜਿਹਾ ਯੰਤਰ ਨਹੀਂ ਹੋਣਾ ਚਾਹੀਦਾ ਜੋ ਚੰਗਿਆੜੀ ਪੈਦਾ ਕਰ ਸਕਦਾ ਹੋਵੇ ਅਤੇ ਦੁਕਾਨ ਵਿਚਲੀਆਂ ਸਾਰੀਆਂ ਤਾਰਾਂ ਪੱਕੀਆਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੀਲ ਹੋਣੀਆਂ ਚਾਹੀਦੀਆਂ ਹਨ ਜਾਂ ਮਸ਼ੀਨੀ ਤੌਰ ’ਤੇ ਸੁਰੱਖਿਅਤ ਹੋਣ। ਦੁਕਾਨ ਵਿੱਚ ਆਈਐਸਆਈ ਤੋਂ ਪ੍ਰਵਾਨਿਤ ਲੋੜੀਂਦੇ ਅੱਗ ਬੁਝਾਊ ਯੰਤਰ ਹੋਣੇ ਚਾਹੀਦੇ ਹਨ। ਦੁਕਾਨ ਦਾ ਸੁਤੰਤਰ ਦਾਖਲਾ ਅਤੇ ਖੁੱਲ੍ਹੀ ਜਗ੍ਹਾ ਤੋਂ ਐਮਰਜੈਂਸੀ ਨਿਕਾਸ ਹੋਣਾ ਚਾਹੀਦਾ ਹੈ। ਵਿਕਲਪਿਕ ਤੌਰ ’ਤੇ ਦੁਕਾਨ ਦਾ ਇਕੋ ਦਾਖਲਾ ਹੋ ਸਕਦਾ ਹੈ, ਜਿਸ ਦੀ ਵਰਤੋਂ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਅੰਦਰ ਅਤੇ ਬਾਹਰ ਜਾਣ ਲਈ ਕੀਤੀ ਜਾ ਸਕਦੀ ਹੈ, ਲੋਕਾਂ ਨੂੰ ਆਸਾਨੀ ਨਾਲ ਬਾਹਰ ਕੱਢਣ ਲਈ ਅਜਿਹੀ ਐਂਟਰੀ ਕਾਫੀ ਚੌੜੀ ਹੋਣੀ ਚਾਹੀਦੀ ਹੈ ਅਤੇ ਹੋਰ ਥਾਵਾਂ ’ਤੇ ਨਾ ਖੱੁਲੇ੍ਹ। ਦੁਕਾਨ ਦੇ ਦਰਵਾਜ਼ੇ ਬਾਹਰ ਵਾਲੇ ਪਾਸੇ ਖੱੁਲ੍ਹਣੇ ਚਾਹੀਦੇ ਹਨ। ਵਿਕਲਪਿਕ ਤੌਰ ’ਤੇ ਦੁਕਾਨ ਵਿੱਚ ਰੋਲਿੰਗ ਸ਼ਟਰ ਹੋ ਸਕਦੇ ਹਨ ਪਰ ਇਸ ਨਾਲ ਸਟਾਪਰ ਮੁਹੱਈਆ ਹੋਣੇ ਚਾਹੀਦੇ ਹਨ, ਜਿਹੜੇ ਕਿ ਕਾਰਜਸ਼ੀਲ ਹੋਣੇ ਚਾਹੀਦੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …