ਜ਼ਿਲ੍ਹਾ ਮੁਹਾਲੀ ਦੇ ਸਾਲ 2017-18 ਲਈ 351 ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦਾ ਕੱਢਿਆ ਡਰਾਅ

ਠੇਕਿਆਂ ਦੀ ਅਲਾਟਮੈਂਟ ਲਈ 2349 ਪ੍ਰਾਪਤ ਹੋਈਆਂ ਅਰਜ਼ੀਆਂ ਤੋਂ 17.61 ਕਰੋੜ ਰੁਪਏ ਦਾ ਮਾਲੀਆ ਹੋਇਆ ਇਕੱਠਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਜ਼ਿਲ੍ਹਾ ਮੁਹਾਲੀ ਦੇ ਸਾਲ 2017-18 ਲਈ 351 ਦੇਸ਼ੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦਾ ਡਰਾਅ ਪੈਰਾਡਾਈਜ਼ ਗਰੀਨ ਪੈਲੇਸ (ਲਾਡਰਾਂ-ਖਰੜ ਰੋਡ) ਵਿੱਚ ਸ਼ਾਂਤੀ ਪੂਰਵਕ ਸੰਪੰਨ ਹੋਇਆ ਅਤੇ ਠੇਕਿਆਂ ਦੇ ਡਰਾਅ ਦਾ ਕੰਮ ਪੂਰੀ ਪਾਰਦਰਸ਼ਤਾ ਢੰਗ ਨਾਲ ਕੀਤਾ ਗਿਆ ਅਤੇ ਠੇਕਿਆਂ ਦੇ ਡਰਾਅ ਦੀ ਸਮੁੱਚੀ ਪ੍ਰੀਕ੍ਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਠੇਕਿਆਂ ਦੇ ਡਰਾਅ ਕੱਢਣ ਦਾ ਕੰਮ ਜਿਲ੍ਹਾ ਪ੍ਰਸਾਸ਼ਨ ਵੱਲੋਂ ਮੌਜੂਦ ਐਸ.ਡੀ.ਐਮ. ਡੇਰਾਬਸੀ ਕੁਮਾਰੀ ਰੂਹੀ ਦੁੱਗ ਅਤੇ ਡੀ.ਈ.ਟੀ.ਸੀ. ਆਬਕਾਰੀ ਅਤੇ ਕਰ ਵਿਭਾਗ ਏ ਕੇ ਦੂਬੇ ਦੀ ਦੇਖ ਰੇਖ ਹੇਠ ਮੁਕੰਮਲ ਹੋਇਆ।
ਡਰਾਅ ਕੱਢਣ ਤੋਂ ਪਹਿਲਾਂ ਮੌਜੂਦ ਲਾਇਸੈਂਸੀਆਂ ਦੀਆਂ ਸੰਕਾਵਾਂ ਨੂੰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀਮਤੀ ਸਿੰਜਨੀ ਤਿਵਾੜੀ ਅਤੇ ਆਬਕਾਰੀ ਤੇ ਕਰ ਅਫਸਰ ਰਣਦੀਪ ਸਿੰਘ ਗਿੱਲ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਦੂਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਡਰਾਅ ਕੱਢਣ ਦੀ ਸਮੁੱਚੀ ਪ੍ਰੀਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸ੍ਰੀਮਤੀ ਸਿੰਜਨੀ ਤਿਵਾੜੀ ਨੇ ਦੱਸਿਆ ਕਿ ਸਾਲ 2017-18 ਲਈ ਜਿਲ੍ਰੇ ਦੇ 216 ਦੇਸੀ ਤੇ 135 ਅੰਗਰੇਜੀ ਸ਼ਰਾਬ ਦੇ ਠੇਕਿਆਂ ਦੇ ਡਰਾਅ ਕੱਢੇ ਗਏ ਇਸ ਸਾਲ ਜਿਲ੍ਹੇ ਵਿੱਚ ਪਿਛਲੇ ਸਾਲ ਨਾਲੋਂ 16 ਸ਼ਰਾਬ ਦੇ ਠੇਕੇ ਘੱਟ ਹਨ ਤੇ ਜਿਲ੍ਹੇ ਲਈ 2558618 ਪਰੂਫ ਲੀਟਰ ਦੇਸ਼ੀ ਸਰਾਬ, 19343454 ਪਰੂਫ ਲੀਟਰ ਅੰਗਰੇਜੀ ਸਰਾਬ ਅਤੇ 1855073 ਬਲਕ ਲੀਟਰ ਬੀਅਰ ਦਾ ਕੋਟਾ ਅਲਾਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਲ ਲਈ ਜਿਲ੍ਹੇ ਦੇ ਠੇਕਿਆਂ ਦੀ ਅਲਾਟਮੈਂਟ ਵਿੱਚ 136.07 ਕਰੋੜ ਰੁਪਏ ਦਾ ਮਾਲੀਆ ਸ਼ਾਮਿਲ ਹੈ। ਜਦਕਿ ਪਿਛਲੇ ਸਾਲ ਦਾ ਮਾਲੀਆ 114.36 ਕਰੋੜ ਰੁਪਏ ਸੀ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਆਬਕਾਰੀ ਸਰਕਲਾਂ ਖਰੜ ਤੋਂ 72.20 ਕਰੋੜ ਰੁਪਏ, ਡੇਰਾਬਸੀ ਸਰਕਲ ਤੋਂ 37.65 ਕਰੋੜ ਰੁਪਏ ਅਤੇ ਕੁਰਾਲੀ ਸਰਕਲ ਤੋਂ 26.22 ਕਰੋੜ ਰੁਪਏ ਦੇ ਮਾਲੀਏ ਲਈ ਡਰਾਅ ਰਾਂਹੀ ਰਿਟੇਲ ਸੇਲ ਦੇ ਠੇਕਿਆਂ ਦੀ ਅਲਾਟਮੈਂਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਇਸ ਸਾਲ ਠੇਕਿਆਂ ਦੀ ਅਲਾਟਮੈਂਟ ਲਈ 2349 ਅਰਜੀਆਂ ਪ੍ਰਾਪਤ ਹੋਈਆਂ ਜਿਸ ਤੋਂ ਸਰਕਾਰ ਨੂੰ 17.61 ਕਰੋੜ ਰੁਪਏ ਦਾ ਮਾਲੀਆਂ ਇਕੱਠਾ ਹੋਇਆ ਅਤੇ 2.72 ਕਰੋੜ ਰੁਪਏ ਅਲਾਟਮੈਂਟ ਫੀਸ ਜੋ ਕਿ ਸਫਲ ਉਮੀਦਵਾਰਾਂ/ਲਾਇਸੈਂਸੀਆਂ ਪਾਸੋਂ ਤੁਰੰਤ ਮੌਕੇ ਤੇ ਲੈਣੀ ਬਣਦੀ ਸੀ। ਮੌਕੇ ਤੇ ਹੀ ਜਮ੍ਹਾਂ ਕਰਵਾ ਲਈ ਗਈ।. ਉਨ੍ਹਾਂ ਦੱਸਿਆ ਕਿ ਮੁਹਾਲੀ ਜੋਨ-1 ਤੋਂ ਗਣਪਤੀ ਇੰਟਰਪਰਾਈਜਜ ਅਤੇ ਕਲੇਰ ਵਾਈਨਸ, ਖਰੜ ਜੋਨ ਤੋਂ ਰਾਕੇਸ ਸਿੰਗਲਾਂ, ਕੁਰਾਲੀ ਤੋਂ ਅਮਨਦੀਪ ਕੌਰ ਗਿੱਲ, ਡੇਰਾਬਸੀ ਤੋਂ ਰਾਕੇਸ ਸਿੰਗਲਾਂ, ਲਾਲੜੂ ਤੋਂ ਸਾਂਈ ਲਿਕਰ,ਜੀਰਕਪੁਰ ਤੋਂ ਸੀਮਾ ਖੰਨਾ ਸਫਲ ਅਲਾਟੀ ਰਹੇ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …