Nabaz-e-punjab.com

ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੇ ਸੱਦੇ ’ਤੇ ਜ਼ਿਲ੍ਹਾ ਮੁਹਾਲੀ ਦੇ ਵਕੀਲਾਂ ਵੱਲੋਂ ਮੁਕੰਮਲ ਹੜਤਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਹਰਿਆਣਾ ਸਰਕਾਰ ਵੱਲੋਂ ਐਡਮਿਨੀਸਟ੍ਰੇਟਿਵ ਟ੍ਰਿਬਿਊਨਲ ਸਥਾਪਿਤ ਕਰਨ ਵਿਰੁੱਧ ਅੱਜ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਵੱਲੋਂ ਦਿੱਤੇ ਹੜਤਾਲ ਦੇ ਸੱਦੇ ’ਤੇ ਵੀਰਵਾਰ ਨੂੰ ਮੁਹਾਲੀ ਵਿੱਚ ਵਕੀਲਾਂ ਵੱਲੋਂ ਕੰਮ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਵੀ ਵਕੀਲਾਂ ਦੀ ਹੜਤਾਲ ਰਹੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਬੇਸ਼ਕ ਹਰਿਆਣਾ ਸਰਕਾਰ ਦੇ ਫੈਸਲੇ ਦਾ ਪੰਜਾਬ ਤੇ ਕੋਈ ਅਸਰ ਨਹੀਂ ਹੈ ਪਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਨਿਆਂ ਦੇ ਟ੍ਰਿਬਿਊਨੀਕਰਣ ਦੇ ਖ਼ਿਲਾਫ਼ ਹੈ ਅਤੇ ਹਰਿਆਣਾ ਸਰਕਾਰ ਦੇ ਇਸ ਫੈਸਲੇ ਦਾ ਮੰਤਵ ਇਨਸਾਫ਼ ਦਾ ਰਾਜਨੀਤੀਕਰਣ ਕਰਕੇ ਨਿਆਂ ਪ੍ਰਣਾਲੀ ਨੂੰ ਕਮਜ਼ੋਰ ਕਰਕੇ ਉਸ ਉੱਤੇ ਕਬਜ਼ਾ ਕਰਨਾ ਹੈ। ਉਨ੍ਹਾਂ ਕਿਹਾ ਕਿ ਨਿਆਂ ਪਣਾਲੀ ਤੇ ਹਮਲਾ ਚਾਹੇ ਕਿਸੇ ਵੀ ਸੂਬੇ ਵਿੱਚ ਹੋਵੇ, ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਮੁਹਾਲੀ ਬਾਰ ਹਰਿਆਣਾਂ ਸਰਕਾਰ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਇਸ ਘੜੀ ਵਿੱਚ ਹਾਈ ਕੋਰਟ ਬਾਰ ਐਸੋਸੀਏਸ਼ਨ ਅਤੇ ਬਾਰ ਕੌਂਸਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਰਿਆਣਾ ਸਰਕਾਰ ਵੱਲੋ ਹਰਿਆਣਾ ਵਿੱਚ ਐਡਮਿਨੀਸਟ੍ਰੇਟਿਵ ਟ੍ਰਿਬਿਊਨਲ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਸੀ ਜਿਸ ਵਿਰੁੱਧ ਹਾਈ ਕੋਰਟ ਬਾਰ ਐਸੋਸੀਏਸ਼ਨ ਲਗਾਤਾਰ ਹੜਤਾਲ ’ਤੇ ਚੱਲ ਰਹੀ ਹੈ ਅਤੇ ਅੱਜ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਵੱਲੋਂ ਇਸ ਸਬੰਧੀ ਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਬਾਰਾਂ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ।
ਇਸ ਮੌਕੇ ਸੈਕਟਰੀ ਹਰਜਿੰਦਰ ਸਿੰਘ ਬੈਦਵਾਨ, ਗੁਰਮੇਲ ਸਿੰਘ ਧਾਲੀਵਾਲ, ਨਰਪਿੰਦਰ ਸਿੰਘ ਰੰਗੀ, ਨਵਦੀਪ ਸਿੰਘ ਬਿੱਟਾ, ਸਨੇਹਪ੍ਰੀਤ ਸਿੰਘ, ਸੁਨੀਲ ਪਰਾਸ਼ਰ, ਰੋਮੇਸ਼ ਅਰੋੜਾ, ਗਗਨਦੀਪ ਸਿੰਘ ਸੋਹਾਣਾ, ਗੁਰਵੀਰ ਅੰਟਾਲ, ਗੀਤਾਂਜਲੀ ਬਾਲੀ, ਹਰਵਿੰਦਰ ਸਿੰਘ ਸੈਣੀ, ਗੁਰਦੀਪ ਸਿੰਘ, ਵਿਕਾਸ ਸ਼ਰਮਾ, ਗੁਰਦੇਵ ਸਿੰਘ ਸੈਣੀ, ਅਮਨਦੀਪ ਸੋਹੀ, ਸੁਸ਼ੀਲ ਅੱਤਰੀ, ਅਸ਼ੋਕ ਸ਼ਰਮਾ, ਐਸਕੇ ਕਰਵਲ, ਵਿਕਰਮ ਆਹਲੂਵਾਲੀਆ, ਚੇਤਨ ਵਿੱਜ, ਰਮਨ ਸਿੱਧੂ, ਗੁਰਤੇਜ ਸਿੰਘ ਪ੍ਰਿੰਸ, ਗੁਰਮਿੰਦਰ ਸਿੰਘ ਅਰਸ਼ੀ, ਰਕੇਸ਼ ਸ਼ਰਮਾ ਆਦੀ (ਸਾਰੇ ਵਕੀਲ ਸਹਿਬਾਨ) ਹਾਜ਼ਰ ਸਨ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…