ਜਾਇਦਾਦਾਂ ਦੀਆਂ 22581 ਆਨਲਾਈਨ ਰਜਿਸਟਰੀਆਂ ਕਰਕੇ ਜ਼ਿਲ੍ਹਾ ਮੁਹਾਲੀ ਨੇ ਰਿਕਾਰਡ ਕਾਇਮ ਕੀਤੀ

223 ਕਰੋੜ 47 ਲੱਖ 30 ਹਜ਼ਾਰ 711 ਰੁਪਏ ਦੀ ਸਟੈਂਪ ਡਿਊਟੀ ਹੋਈ ਇਕੱਤਰ
ਰਜਿਸਟਰੇਸ਼ਨ ਫੀਸ ਵਜੋਂ ਇਕੱਤਰ ਹੋਏ 49 ਕਰੋੜ 34 ਲੱਖ 30 ਹਜ਼ਾਰ 958 ਰੁਪਏ
ਪੰਜਾਬ ’ਚੋਂ ਸਭ ਤੋਂ ਪਹਿਲਾਂ ਮੁਹਾਲੀ ਵਿੱਚ ਜਨਵਰੀ ’ਚ ਸ਼ੁਰੂ ਹੋਇਆ ਸੀ ਆਨਲਾਈਨ ਰਜਿਸਟੀਰਆਂ ਦਾ ਪ੍ਰੋਜੈਕਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਤਹਿਤ ਜ਼ਿਲ੍ਹਾ ਮੁਹਾਲੀ ਵਿੱਚ ਇਸ ਸਾਲ ਜਨਵਰੀ ਮਹੀਨੇ ਜਾਇਦਾਦਾਂ ਦੀਆਂ ਰਜਿਸਟਰੀਆਂ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟਰੇਸ਼ਨ ਤਹਿਤ ਆਨ ਲਾਈਨ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤਕ 22 ਹਜ਼ਾਰ 581 ਰਜਿਸਟਰੀਆਂ ਆਨ ਲਾਈਨ ਕੀਤੀਆਂ ਗਈਆਂ ਹਨ। ਜਿਨ੍ਹਾਂ ਤੋਂ 223 ਕਰੋੜ 47 ਲੱਖ 30 ਹਜ਼ਾਰ 711 ਰੁਪਏ ਸਟੈਂਪ ਡਿਊਟੀ ਅਤੇ 49 ਕਰੋੜ 34 ਲੱਖ 30 ਹਜ਼ਾਰ 958 ਰੁਪਏ ਰਜਿਸ਼ਟਰੇਸਨ ਫੀਸ ਵਜੋਂ ਇਕੱਤਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਲਾਗੂ ਹੋਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਆਨਲਾਈਨ ਜਾਇਦਾਦ ਰਜਿਸਟਰੇਸ਼ਨ ਦੀ ਇਹ ਆਧੁਨਿਕ ਪ੍ਰਣਾਲੀ ਬਹੁਤ ਸਰਲ ਅਤੇ ਸੁਖਾਲੀ ਹੈ। ਇਸ ਵਿਚ ਬਹੁਤ ਸਾਰੀਆਂ ਵਿਸ਼ੇਸਤਾਵਾਂ ਹਨ ਜਿਵੇਂ ਲੋਕਾਂ ਨੁੰ 24 ਘੰਟੇ ਰਜਿਸਟਰੇਸ਼ਨ ਦੇ ਵੇਰਵੇ ਅਤੇ ਆਪਣੀ ਜਾਇਦਾਦ ਸਬੰਧੀ ਦਸਤਾਵੇਜ਼ ਅਪਲੋਡ ਕਰਨ ਦੀ ਸਹੂਲਤ, ਕੋਲੈਕਟਰ ਰੇਟਾਂ ਤੇ ਆਧਾਰਤ ਰਜਿਸਟਰੇਸ਼ਨ ਫੀਸ ਅਤੇ ਹੋਰ ਫੀਸਾਂ ਦੀ ਜਾਣਕਾਰੀ ਤੋਂ ਇਲਾਵਾ ਵਸੀਕਾ ਨਵੀਸਾਂ ਉਤੇ ਬੇਲੋੜੀ ਨਿਰਭਰਤਾ ਨੂੰ ਘੱਟ ਕਰਨਾ ਆਦਿ ਸ਼ਾਮਲ ਹਨ। ਰਜਿਸਟਰੇਸ਼ਨ ਦੀ ਪ੍ਰੀਕਿਰਿਆ ਖਤਮ ਹੋਣ ਉਪਰੰਤ ਸਬੰਧਤ ਵਿਅਕਤੀ ਨੂੰ ਇਕ ਮੋਬਾਇਲ ਸੰਦੇਸ਼ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਧੋਖਾ ਧੜੀ ਦਾ ਖਦਸਾ ਨਾ ਰਹੇ। ਇਸ ਪ੍ਰਣਾਲੀ ਰਾਹੀਂ ਰਜਿਸਟਰੀ ਕਰਵਾਉਣ ਵਾਸਤੇ ਆਨ ਲਾਈਨ ਸਮਾਂ ਲੈਣ ਦੀ ਸਹੂਲਤ ਦਿੱਤੀ ਗਈ ਹੈ, ਜਿਸ ਜ਼ਰੀਏ ਲੋਕ ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਰਜਿਸਟਰੀ ਵਾਸਤੇ ਸਮਾਂ ਅਤੇ ਤਾਰੀਕ ਲੈ ਸਕਦੇ ਹਨ।
ਡੀਸੀ ਨੇ ਦੱਸਿਆ ਕਿ 8 ਜਨਵਰੀ 2018 ਤੋਂ ਲੈ ਕੇ 26 ਜੂਨ 2018 ਤਕ ਸਬ ਰਜਿਸਟਰਾਰ ਮੁਹਾਲੀ ਵਲੋਂ 6136 ਰਜਿਸਟਰੀਆਂ ਕੀਤੀਆਂ ਗਈਆਂ, ਜਿਨ੍ਹਾਂ ਤੋਂ 92 ਕਰੋੜ 28 ਲੱਖ 31 ਹਜ਼ਾਰ 535 ਰੁਪਏ ਸਟੈਂਪ ਡਿਊਟੀ ਅਤੇ 17 ਕਰੋੜ 90 ਲੱਖ 61 ਹਜ਼ਾਰ 787 ਰੁਪਏ ਰਜਿਸਟਰੇਸ਼ਨ ਫੀਸ ਇਕੱਤਰ ਹੋਈ। ਇਸੇ ਤਰ੍ਹਾਂ ਸਬ ਰਸਿਟਰਾਰ ਖਰੜ ਵਲੋਂ 6511 ਰਜਿਸਟਰੀਆਂ ਕੀਤੀਆਂ ਗਈਆਂ ਤੇ 39 ਕਰੋੜ 43 ਲੱਖ 38 ਹਜ਼ਾਰ 359 ਰੁਪਏ ਸਟੈਂਪ ਡਿਊਟੀ ਅਤੇ 9 ਕਰੋੜ 70 ਲੱਖ 02 ਹਜ਼ਾਰ 312 ਰੁਪਏ ਰਜਿਟਰੇਸ਼ਨ ਫੀਸ ਵਜੋਂ ਇਕੱਤਰ ਹੋਏ। ਸਬ ਰਜਿਸਟਰਾਰ ਡੇਰਾਬਸੀ ਵੱਲੋਂ 2442 ਰਜਿਸਟਰੀਆਂ ਕੀਤੀਆਂ ਗਈਆਂ ਤੇ 15 ਕਰੋੜ 24 ਲੱਖ 28 ਹਜ਼ਾਰ 650 ਰੁਪਏ ਸਟੈਂਪ ਡਿਊਟੀ ਅਤੇ 5 ਕਰੋੜ 66 ਲੱਖ 85 ਹਜਾਰ 224 ਰੁਪਏ ਰਜਿਸਟਰੇਸ਼ਨ ਫੀਸ ਵਜੋਂ ਇਕੱਤਰ ਕੀਤੇ ਗਏ। ਸਬ ਰਜਿਸਟਰਾਰ ਬਨੂੜ ਵੱਲੋਂ 402 ਰਜਿਸਟਰੀਆਂ ਕੀਤੀਆਂ ਗਈਆਂ ਤੇ 3 ਕਰੋੜ 26 ਲੱਖ 15 ਹਜ਼ਾਰ 668 ਰੁਪਏ ਸਟੈਂਪ ਡਿਊਟੀ ਅਤੇ 45 ਲੱਖ 52 ਹਜ਼ਾਰ 268 ਰੁਪਏ ਰਜਿਟਰੇਸ਼ਨ ਫੀਸ ਇਕੱਤਰ ਕੀਤੀ ਗਈ।
ਇਸੇ ਤਰ੍ਹਾਂ ਸਬ ਰਜਿਸਟਰਾਰ ਮਾਜਰੀ ਵੱਲੋਂ 1563 ਰਜਿਸਟਰੀਆਂ ਕੀਤੀਆਂ ਗਈਆਂ ਤੇ 13 ਕਰੋੜ 65 ਲੱਖ 29 ਹਜ਼ਾਰ 497 ਰੁਪਏ ਸਟੈਂਪ ਡਿਊਟੀ ਅਤੇ 3 ਕਰੋੜ 46 ਲੱਖ 65 ਹਜ਼ਾਰ 640 ਰੁਪਏ ਰਜਿਸਟਰੇਸ਼ਨ ਫੀਸ ਇਕੱਤਰ ਕੀਤੀ ਗਈ। ਸਬ ਰਜਿਸਟਰਾਰ ਜ਼ੀਰਕਪੁਰ ਵੱਲੋਂ 5527 ਰਜਿਸਟਰੀਆਂ ਕੀਤੀਆਂ ਗਈਆਂ। ਜਿਨ੍ਹਾਂ ਤੋਂ 59 ਕਰੋੜ 59 ਲੱਖ 87 ਹਜ਼ਾਰ 002 ਰੁਪਏ ਸਟੈਂਪ ਡਿਊਟੀ ਅਤੇ 12 ਕਰੋੜ 14 ਲੱਖ 63 ਹਜ਼ਾਰ 727 ਰੁਪਏ ਰਜਿਸਟਰੇਸ਼ਨ ਫੀਸ ਇਕੱਤਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਨ-ਲਾਈਨ ਰਜਿਸਟਰੀਆਂ ਲਈ ਵੈਬਸਾਈਟ www.revenue.punjab.gov.in ਦੀ ਵਰਤੋਂ ਕੀਤੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…