
ਰੋਡ ਸੇਫ਼ਟੀ ਟਰੇਨਿੰਗ ਲਈ ਜ਼ਿਲ੍ਹਾ ਮੁਹਾਲੀ ਨੂੰ ਪੰਜਾਬ ਦੇ ਮਾਡਲ ਜ਼ਿਲ੍ਹੇ ਵਜੋਂ ਚੁਣਿਆ: ਡੀਸੀ ਸ੍ਰੀਮਤੀ ਸਪਰਾ
ਨਵੀਂ ਦਿੱਲੀ ਦੀ ਪ੍ਰਸਿੱਧ ਟਰੈਕਸ ਰੋਡ ਸੇਫ਼ਟੀ ਐਨਜੀਓ ਸੰਸਥਾ ਵੱਲੋਂ ਅਧਿਆਪਕਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਵਿਸ਼ੇਸ਼ ਸਿਖਲਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ:
ਦਿਨ ਪ੍ਰਤੀ ਵੱਧ ਰਹੇ ਵਾਹਨਾਂ ਦੀ ਵੱਧ ਰਹੀ ਗਿਣਤੀ ਕਾਰਨ ਸੜਕੀ ਦੁਰਘਟਨਾਵਾਂ ਨੂੰ ਠੱਲ ਪਾਉਣ ਲਈ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਟੇ੍ਰਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਅਧਿਆਪਕਾਂ ਨੂੰ ਰੋਡ ਸੇਫਟੀ ਟੇ੍ਰਨਿੰਗ ਮੁਹੱਈਆ ਕਰਾਉਣ ਲਈ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਨੂੰ ਮਾਡਲ ਜਿਲ੍ਹੇ ਵਜੋਂ ਚੁਣਿਆ ਗਿਆ ਹੈ। ਇਹ ਅਧਿਆਪਕ ਸਿਖਲਾਈ ਪ੍ਰਾਪਤ ਕਰਕੇ ਸਕੂਲ ਵਿੱਚ ਸਾਰੇ ਬੱਚਿਆਂ ਨੁੰੂ ਰੋਡ ਸੇਫਟੀ ਸਬੰਧੀ ਜਾਗਰੂਕ ਕਰਨਗੇ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜਿਲ੍ਹੇ ’ਚ ਰੋਡ ਸੇਫਟੀ ਟੇ੍ਰਨਿੰਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਮਹੱਤਵ ਪੂੂਰਨ ਕੰਮ ਨੂੰ ਨੇਪਰੇ ਚੜਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਵੀਰ ਸਿੰਘ, ਜਿਲ੍ਹਾ ਟਰਾਂਸਪੋਰਟ ਅਫਸਰ ਸ੍ਰੀ ਜਗਦੀਸ ਸਿੰਘ ਜੌਹਲ, ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਸੁਰਿੰਦਰ ਸਿੰਘ ਸਿੱਧੂ, ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀ ਭਗਵੰਤ ਸਿੰਘ, ਕੁਆਰਡੀਨੇਟਰ ਰੋਡ ਸੇਫਟੀ, ਦਫਤਰ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਸ੍ਰੀ ਮਨਮੋਹਨ ਲੂਥਰਾ ਅਤੇ ਪ੍ਰਧਾਨ ਮੈਸ: ਟਰੈਕਸ ਰੋਡ ਸੇਫਟੀ ਐਨ.ਜੀ.ਓ. ਨਵੀਂ ਦਿੱਲੀ ਸ੍ਰੀ ਅਨੁਰਾਗ ਕੁਲਸ਼ੇਤਰਾ ਨੂੰ ਸ਼ਾਮਿਲ ਕੀਤਾ ਗਿਆ ਹੈ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਪਹਿਲੇ ਫੇਸ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਇੱਕ-ਇੱਕ ਅਧਿਆਪਕ ਨੂੰ ਰੋਡ ਸੇਫਟੀ ਟੇ੍ਰਨਿੰਗ ਦਿੱਤੀ ਜਾਵੇਗੀ। ਜਿਸ ਤੋਂ ਉਪਰੰਤ ਸਾਰੇ ਅਧਿਆਪਕਾਂ ਨੁੰੂ ਇਹ ਟੇ੍ਰਨਿੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਡ ਸੇਫਟੀ ਟੇ੍ਰਨਿੰਗ ਦਿੱਲੀ ਦੀ ਪ੍ਰਸਿੱਧ ਟਰੈਕਸ ਰੋਡ ਸੇਫਟੀ ਐਨ.ਜੀ.ਓ. ਵੱਲੋਂ ਅਧਿਆਪਕਾਂ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਸਿੱਖਿਆ ਬਲਾਕ ਪੱਧਰ ਤੇ ਕਲੱਸਟਰ ਬਣਾ ਕੇ ਦਿੱਤੀ ਜਾਵੇਗੀ ਅਤੇ ਜਿਸ ਵਿੱਚ 20 ਤੋਂ 25 ਤੱਕ ਅਧਿਆਪਕਾਂ ਦੇ ਗਰੂੁੱਪ ਬਣਾ ਕੇ ਸਿਖਲਾਈ ਦਿੱਤੀ ਜਾਵੇਗੀ। ਇਹ ਅਧਿਆਪਕ ਸਿਖਲਾਈ ਪ੍ਰਾਪਤ ਕਰਨ ਉਪਰੰਤ ਆਪਣੇ-ਆਪਣੇ ਸਕੂਲਾਂ ਦੇ ਬਾਕੀ ਅਧਿਆਪਕਾਂ ਨੁੰੂ ਸਿਖਲਾਈ ਦੇਣਗੇ। ਇਸ ਤਰ੍ਹਾਂ ਸਾਰੇ ਅਧਿਆਪਕ ਸਕੂਲੀ ਬੱਚਿਆਂ ਨੂੰ ਰੋਡ ਸੇਫਟੀ ਸਬੰਧੀ ਜਾਗਰੂਕ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਟਰੈਕਸ ਰੋਡ ਸੇਫਟੀ ਐਨ.ਜੀ.ਓ. ਨੂੰ ਜਿਲ੍ਹੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਇੱਕ ਇੱਕ ਟੀਚਰ ਦੀ ਸੂਚੀ ਮੁਹੱਈਆਂ ਕਰਵਾਉਣਗੇ ਅਤੇ ਉਹ ਸਕੂਲਾਂ ਨਾਲ ਤਾਲਮੇਲ ਵੀ ਕਰਨਗੇ। ਇਸ ਤੋਂ ਇਲਾਵਾ ਸਿਖਲਾਈ ਦੇਣ ਲਈ 6 ਸਰਕਾਰੀ ਸਥਾਨ ਤਹਿ ਕਰਨਗੇ ਜਿੱਥੇ ਟਰੈਕਸ ਰੋਡ ਸੇਫਟੀ ਐਨ.ਜੀ.ਓ ਦੇ ਨੁਮਾਇੰਦੇ ਪ੍ਰਜੈਂਟੇਸਨ ਦੇ ਨਾਲ ਅਧਿਆਪਕਾਂ ਨੂੰ ਰੋਡ ਸੇਫਟੀ ਨਿਯਮ ਬਾਰੇ ਦੱਸਣਗੇ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਸਮਰਪਿਤ ਅਧਿਆਪਕਾਂ ਨੁੰ ਪਹਿਲ ਦਿੱਤੀ ਜਾਵੇਗੀ ਅਤੇ ਇਸ ਕਾਰਜ ਲਈ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਨੋਡਲ ਅਫਸਰ ਵੀ ਨਿਯੁਕਤ ਕੀਤੇ ਜਾਣਗੇ।
ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਜਸਵੀਰ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਜਗਦੀਸ ਸਿੰਘ ਜੌਹਲ, ਡੀਐਸਪੀ ਟਰੈਫਿਕ, ਡਿਪਟੀ ਡੀਈਓ (ਸੈਕੰਡਰੀ) ਸ੍ਰੀਮਤੀ ਰਵਿੰਦਰ ਕੌਰ, ਡਿਪਟੀ ਡੀਈਓ (ਐਲੀਮੈਂਟਰੀ) ਸ੍ਰੀਮਤੀ ਡੈਜੀ, ਪ੍ਰਧਾਨ ਮੈਸ ਟਰੈਕਸ ਰੋਡ ਸੇਫਟੀ ਐਨ.ਜੀ.ਓ. ਨਵੀਂ ਦਿੱਲੀ ਸ੍ਰੀ ਅਨੁਰਾਗ ਕੁਲਛੇਤਰਾ, ਕੋਆਰਡੀਨੇਟਰ ਰੋਡ ਸੇਫਟੀ, ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਸ੍ਰੀ ਮਨਮੋਹਨ ਲੂਥਰਾ ਅਤੇ ਸ੍ਰੀ ਹਰਵਿੰਦਰ ਸਿੰਘ ਡੀ.ਜੀ.ਸੀ. ਦਫਤਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।