Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਮੁਸਲਿਮ ਵੈਲਫੇਅਰ ਤੇ ਰੋਜ਼ਾ ਕਮੇਟੀ ਵੱਲੋਂ ਮਾਣਕਪੁਰ ਸ਼ਰੀਫ਼ ਮੇਲੇ ਦਾ ਪੋਸਟਰ ਰਿਲੀਜ਼ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 6 ਜੁਲਾਈ ਪਿੰਡ ਮਾਣਕਪੁਰ ਸ਼ਰੀਫ ਵਿੱਚ ਪਾਕ ਅਤੇ ਪਵਿੱਤਰ ਇਤਿਹਾਸਕ ਦਰਗਾਹ ਹਜਰਤ ਹਾਫਿਜ ਮੁਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਦੇ ਦਰਬਾਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 190 ਵਾਂ ਸਾਲਾਨਾ ਉਰਸ/ਮੇਲਾ ਜ਼ਿਲ੍ਹਾ ਮੁਸਲਿਮ ਵੈਲਫੇਅਰ ਅਤੇ ਰੋਜ਼ਾ ਕਮੇਟੀ ਮਾਣਕਪੁਰ ਸ਼ਰੀਫ਼ ਦੀ ਰਹਿਨੁਮਾਈ ਵਿਚ 8 ਤੋਂ 10 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਦਰਗਾਹ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਸੈਕਟਰੀ ਫਕੀਰ ਮੁਹੰਮਦ ਸਾਬਰੀ ਨੇ ਦੱਸਿਆ ਕਿ ਇਸ ਮੌਕੇ ਖਤਮ ਦਰੂਦ ਦੀਆਂ ਰਸਮਾਂ ਹੋਣ ਮਗਰੋਂ ਸੂਫੀ ਕੱਵਾਲੀਆਂ, ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਸਮਾਜ ਭਲਾਈ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਇਲਾਕੇ ਤੋਂ ਸਿਜਦਾ ਕਰਨ ਲਈ ਆਉਣ ਜਾਣ ਵਾਲੇ ਸ਼ਰਧਾਲੂਆਂ ਲਈ ਭੰਡਾਰਾ ਅਤੁੱਟ ਚਲਾਇਆ ਜਾਵੇਗਾ। ਇਸ ਮੌਕੇ ਚਰਨਜੀਤ ਚੰਨੀ ਕੰਸਾਲਾ, ਅਬਦੁਲ ਸਤਾਰ ਮਾਜਰੀ, ਪ੍ਰਧਾਨ ਮੰਗਤ ਖਾਨ, ਦਿਲਦਾਰ ਖਾਨ, ਮੁਹੰਮਦ ਅਲੀ ਰੌਣਕੀ, ਮੈਂਹਦੀ ਹਸਨ, ਖੁਵਾਜ਼ਾ ਖਾਨ ਬੂਟਾ ਸਰਪੰਚ ਚਾਹੜ ਮਾਜਰਾ, ਸੁਦਾਗਰ ਖਾਨ ਮਟੌਰ, ਗੁੱਡੂ, ਸਲੀਮ ਖਾਨ, ਇਕਬਾਲ ਖਾਨ ਸੂੰਕ, ਅਸਲਮ ਲਾਲੀ ਸਿਆਲਬਾ, ਸਿਕੰਦਰ ਮਾਣਕਪੁਰ ਸ਼ਰੀਫ ਆਦਿ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ