ਜ਼ਿਲ੍ਹਾ ਪੁਲੀਸ ਵੱਲੋਂ ਚਾਰ ਗੈਂਗਸਟਰ ਤੇ ਅਸਲਾ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 22 ਪਿਸਤੌਲ ਤੇ 12 ਬੋਰ ਦੀਆਂ ਦੋ ਬੰਦੂਕਾਂ ਤੇ ਕਾਰਤੂਸ ਬਰਾਮਦ

ਨਬਜ਼-ਏ-ਪੰਜਾਬ, ਮੁਹਾਲੀ, 27 ਜੁਲਾਈ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਪੰਜਾਬ ਦੇ ਨਾਮੀ ਗੈਂਗਸਟਰਾਂ ਨੂੰ ਨਾਜਾਇਜ਼ ਅਸਲ ਸਪਲਾਈ ਕਰਨ ਵਾਲਾ ਅਸਲਾ ਸਮੱਗਲਰ ਅਤੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਉਰਫ਼ ਪ੍ਰਿੰਸ ਰਾਣਾ ਦੇ ਸਾਥੀ 4 ਗੈਂਗਸਟਰਾਂ ਦੀਪਕ ਸਿੰਘ ਉਰਫ਼ ਰਾਣਾ ਵਾਸੀ ਪਿੰਡ ਕੁਰਾਲੀ (ਹਰਿਆਣਾ), ਵਿਕਰਾਂਤ ਪਨਵਾਰ ਉਰਫ਼ ਵਿੱਕੀ ਠਾਕੁਰ ਵਾਸੀ ਮੁਹੱਲਾ ਕਿਸ਼ੋਰਕਾਰਨ (ਯੂਪੀ), ਰਾਹੁਲ ਉਰਫ਼ ਦਾਣਾ ਵਾਸੀ ਪਿੰਡ ਸ਼ੇਖੂਪੁਰਾ (ਅੰਮ੍ਰਿਤਸਰ) ਹਾਲ ਵਾਸੀ ਪਿੰਡ ਦੇਵੀਦਾਸਪੁਰਾ (ਥਾਣਾ ਜੰਡਿਆਲਾ), ਬੂਟਾ ਖਾਨ ਉਰਫ਼ ਬੱਗਾ ਖਾਨ ਵਾਸੀ ਪਿੰਡ ਤੱਖਰ (ਮਲੇਰਕੋਟਲਾ) ਅਤੇ ਰਵਿੰਦਰ ਸਿੰਘ ਉਰਫ਼ ਕਾਲੀ ਵਾਸੀ ਆਜ਼ਾਦ ਨਗਰ ਬਲੌਂਗੀ (ਮੁਹਾਲੀ) ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ .32 ਬੋਰ ਦੇ 18 ਪਿਸਤੌਲ, .315 ਬੋਰ ਦੇ 4 ਪਿਸਤੌਲ ਅਤੇ 12 ਬੋਰ ਦੀਆਂ ਦੋ ਬੰਦੂਕਾਂ ਅਤੇ 12 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਗੱਲ ਦਾ ਖੁਲਾਸਾ ਅੱਜ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਡਾ. ਸੰਦੀਪ ਗਰਗ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਵੱਲੋਂ ਪਹਿਲਾਂ ਉਕਤ ਗਰੋਹ ਦੇ ਦੋ ਗੁਰਗਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਚਾਰ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਨਾਜਾਇਜ਼ ਅਸਲਾ ਬਰਾਮਦ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਮੁਹਾਲੀ ਸਮੇਤ ਚੰਡੀਗੜ੍ਹ, ਪੰਚਕੂਲਾ ਅਤੇ ਅੰਬਾਲਾ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ਪ੍ਰੰਤੂ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹੀ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਵੱਡੀ ਵਾਰਦਾਤ ਹੋਣ ਤੋਂ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਬੀਤੀ 15 ਜੁਲਾਈ ਨੂੰ ਖਰੜ ਸਿਟੀ ਥਾਣੇ ਵਿੱਚ ਦਰਜ ਮਾਮਲੇ ਵਿੱਚ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪਾਈ ਗਈ ਹੈ।
ਪੁਲੀਸ ਅਨੁਸਾਰ ਮੁਲਜ਼ਮ ਦੀਪਕ ਰਾਣਾ ਵਿਦੇਸ਼ ਵਿੱਚ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਲਈ ਕੰਮ ਕਰਦਾ ਸੀ। ਵਿਕਰਾਂਤ ਪਨਵਾਰ ਉਰਫ਼ ਵਿੱਕੀ ਠਾਕੁਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਹੁਣ ਤੱਕ ਗੈਂਗਸਟਰ ਪ੍ਰਿੰਸ ਚੌਹਾਨ, ਰਾਹੁਣ ਦਾਣਾ, ਬੂਟਾ ਖਾਨ, ਰਵਿੰਦਰ ਕਾਲੀ ਅਤੇ ਅਸ਼ਵਨੀ ਸਰਪੰਚ ਨੂੰ 200 ਤੋਂ ਵੱਧ ਨਾਜਾਇਜ਼ ਹਥਿਆਰ ਸਪਲਾਈ ਕਰ ਚੁੱਕਾ ਹੈ। ਰਾਹੁਲ ਦਾਣਾ, ਬੂਟਾ ਖਾਨ ਰਵਿੰਦਰ ਸਿੰਘ ਉਰਫ਼ ਕਾਲੀ ਨੂੰ ਵਿਕਰਾਂਤ ਠਾਕਰ ਦੀ ਪੁੱਛਗਿੱਛ ਤੋਂ ਬਾਅਦ ਪ੍ਰੋਡਕਸ਼ਨ ਵਰੰਟ ’ਤੇ ਫਰੀਦਕੋਟ ਜੇਲ੍ਹ ’ਚੋਂ ਲਿਆਂਦਾ ਗਿਆ ਹੈ। ਬੂਟਾ ਖਾਨ ਅਤੇ ਕਾਲੀ ਨੇ ਆਪਣੇ ਗਰੁੱਪ ਵਿੱਚ ਨਵੇਂ ਨੌਜਵਾਨਾਂ ਨੂੰ ਜੋੜਨ ਲਈ ਇਹ ਅਸਲਾ ਸਪਲਾਈ ਕੀਤਾ ਜਾਣਾ ਸੀ। ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…