Nabaz-e-punjab.com

ਜ਼ਿਲ੍ਹਾ ਪੁਲੀਸ ਵੱਲੋਂ ਬੱਸ ਸਵਾਰ ਕੋਲੋਂ 44 ਲੱਖ ਦੇ ਸੋਨੇ ਦੇ ਗਹਿਣੇ, ਹੀਰੇ ਤੇ ਨੱਗ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਪੰਜਾਬ ਸਰਕਾਰ ਵੱਲੋਂ ਸਮਲਿੰਗ ਦੀ ਰੋਕਥਾਮ ਸਬੰਧੀ ਦਿੱਤੀਆ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਪੁਲੀਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਐਸਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਅਤੇ ਡੇਰਾਬੱਸੀ ਸਰਕਲ ਦੇ ਡੀਐਸਪੀ ਗੁਰਬਖਸ਼ੀਸ਼ ਸਿੰਘ ਦੀ ਰਹਿਨੁਮਾਈ ਹੇਠ ਲਾਲੜੂ ਥਾਣਾ ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਬੀਤੇ ਦਿਨੀਂ ਨੈਸ਼ਨਲ ਹਾਈਗਵੇਅ ’ਤੇ ਨਾਾਕਾਬੰਦੀ ਦੌਰਾਨ ਝਰਮੜੀ ਬੈਰੀਅਰ ਤੋਂ ਸੁਰੇਸ਼ ਕੁਮਾਰ ਸੈਣੀ ਵਾਸੀ ਰਾਮ ਦਰਬਾਰ, ਚੰਡੀਗੜ੍ਹ, ਜੋ ਖ਼ੁਦ ਨੂੰ ਸ੍ਰੀ ਦੁਰਗਾ ਭਿਵਾਨੀ ਕੂਰੀਅਰ ਕੰਪਨੀ ਚੰਡੀਗੜ੍ਹ ਦਾ ਕਰਮਚਾਰੀ ਦੱਸਦਾ ਹੈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਅਕਤੀ ਕੋਲੋਂ ਮੌਕੇ ’ਤੇ ਸੋਨੇ ਦੇ ਗਹਿਣੇ, ਹੀਰੇ ਅਤੇ ਨੱਗ ਬਰਾਮਦ ਹੋਏ ਹਨ। ਜਿਨ੍ਹਾਂ ਦੀ ਬਾਜ਼ਾਰ ਵਿੱਚ ਕੀਮਤ ਲਗਪਗ ਸਵਾ 44 ਲੱਖ ਰੁਪਏ ਦੱਸੀ ਜਾ ਰਹੀ ਹੈ।
ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਬੱਸ ਵਿੱਚ ਸਵਾਰ ਹੋ ਕੇ ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਬੱਸ ’ਚੋਂ ਥੱਲੇ ਉੇਤਾਰ ਕੇ ਉਸ ਦੇ ਕਬਜ਼ੇ ਵਾਲੇ ਬੈਗ ਦੀ ਤਲਾਸ਼ੀ ਲਈ ਤਾਂ ਬੈਗ ’ਚੋਂ ਸੋਨੇ ਦੇ ਗਹਿਣੇ, ਹੀਰੇ ਅਤੇ ਨੱਗ ਬਰਾਮਦ ਕੀਤੇ ਗਏ। ਇਸ ਸਬੰਧੀ ਪੁਲੀਸ ਵੱਲੋਂ ਤੁਰੰਤ ਸਟੇਟ ਟੈਉਂਕਸ ਅਫ਼ਸਰ ਰਾਜੀਵ ਕੁਮਾਰ ਨੂੰ ਮੌਕੇ ’ਤੇ ਸੱਦਿਆ ਗਿਆ ਅਤੇ ਬਰਾਮਦ ਗਿਹਣਿਆਂ ਦੀ
ਮਲੀਤੀ ਕਰਵਾਈ ਗਈ ਅਤੇ ਇਨ੍ਹਾਂ ਗਹਿਣਿਆ ਦਾ ਮੁੱਲ 44 ਲੱਖ 17 ਹਜ਼ਾਰ 434 ਰੁਪਏ ਪਾਇਆ ਗਿਆ। ਇਹ ਸਾਰੇ ਗਹਿਣੇ ਸਬੰਧਤ ਵਿਭਾਗ ਨੇ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਸ ਵਿੱਚ ਸਵਾਰ ਸੁਰੇਸ਼ ਕੁਮਾਰ ਸੈਣੀ ਕੋਲੋਂ ਬਰਾਮਦ ਗਹਿਣਿਆਂ ਦਾ ਵੇਰਵਾ: ਇੱਕ ਪੈਕਟ ਜਿਸ ਵਿੱਚ 8 ਸੋਨੇ ਦੀਆ ਚੈਨਾ, ਇੱਕ ਪੈਕਟ ਜਿੱਸ ਵਿੱਚ 21 ਸੋਨੇ ਦੀਆ ਚੈਨਾ, ਇੱਕ ਡੱਬਾ ਪਲਾਸਟਿਕ ਜਿਸ ਵਿੱਚ 3 ਪਲਾਸਟਿਕ ਦੇ ਪਾਉਚ ਹਨ ਜੋ ਪਹਿਲੇ ਪਾਉਚ ਵਿੱਚ ਕੁੱਲ 20 ਨੱਗ,ਦੂਜੇ ਪਾਉਚ ਵਿੱਚ 24 ਨੱਗ ਅਤੇ ਤੀਜੇ ਪਾਉਚ ਵਿੱਚ 20 ਨੱਗ, ਇੱਕ ਡੱਬਾ ਪਲਾਸਟਿਕ ਜਿਸ ਵਿੱਚ ਇੱਕ ਹਰੇ ਰੰਗ ਦਾ ਹੀਰਾ/ਪੱਥਰ, ਇੱਕ ਡੱਬਾ ਪਲਾਸਟਿਕ ਜਿਸ ਵਿੱਚ 7 ਨੱਗ, ਇੱਕ ਡੱਬਾ ਪਲਾਸਟਿਕ ਜਿਸ ਵਿੱਚ 1 ਨੱਗ /ਰਿੰਗ, ਇੱਕ ਡੱਬਾ ਪਲਾਸਟਿਕ ਜਿਸ ਵਿੱਚ 5 ਡਾਇੰਮਡ ਪੱਥਰ, ਇੱਕ ਹਰੇ ਰੰਗ ਦੇ ਇਨਵੈਲਪ ਜਿਸ ਵਿਚ 3 ਡਾਇੰਮਡ, ਇੱਕ ਹਰੇ ਰੰਗ ਦਾ ਇਨਲੈਲਪ ਜਿਸ ਵਿੱਚ 01 ਡਾਇਮੰਡ, ਇੱਕ ਕੇਸਰੀ ਰੰਗ ਦਾ ਇਨਵੈਲਪ ਜਿਸ ਵਿੱਚ 01 ਡਾਇਮੰਡ, ਇੱਕ ਡੱਬ ਪਲਾਸਟਿਕ ਜਿਸ ਵਿੱਚ 02 ਡਾਇਮੰਡ, ਇੱਕ ਇਨਵੈਲਪ ਜਿੱਸ ਵਿੱਚ ਪਰਪਲ ਰੰਗ ਦਾ ਪੱਥਰ, ਇੱਕ ਪਲਾਸਟਿਕ ਇਨਵੈਲਪ ਜਿਸ ਦੇ ਉੱਪਰ ਅਠਥ ਲਿਖਿਆ ਹੈ ਜਿਸ ਵਿਚ ਇੱਕ ਡਾਇਮੰਡ, ਇੱਕ ਪਲਾਸਟਿਕ ਪਾਊਚ ਜਿਸ ਵਿੱਚ 2 ਹਰੇ ਲਿਫਾਫੇ ਜਿਨ੍ਹਾਂ ’ਤੇ ਅਠਥ ਲਿਖਿਆ ਹੈ ਜਿਨ੍ਹਾ ’ਚੋਂ ਇੱਕ ਹਰੇ ਲਿਫਾਫੇ ਉੱਪਰ 119 ਪੀਸ, 11 ਕੇਰਟ ਲਿਖਿਆ ਹੈ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…