
ਜ਼ਿਲ੍ਹਾ ਪੁਲੀਸ ਦਿਹਾਤੀ ਨੇ 24 ਘੰਟਿਆਂ ’ਚ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ
ਮੁਲਜ਼ਮ ਅੌਰਤ ਨੇ ਅੌਲਾਦ ਦੇ ਸੁੱਖ ਲਈ ਗੁਆਂਢੀਆਂ ਦੇ ਬੱਚੇ ਦੀ ਬਲੀ ਦਿੱਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਮੁਹਾਲੀ ਜ਼ਿਲ੍ਹਾ ਪੁਲੀਸ (ਦਿਹਾਤੀ) ਨੇ 24 ਘੰਟੇ ਦੇ ਅੰਦਰ ਅੰਦਰ ਪਿੰਡ ਸਕਰੂਲਾਂਪੁਰ ਵਿੱਚ ਸੱਤ ਦੇ ਮਾਸੂਮ ਬੱਚੇ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਝਾਉਂਦਿਆਂ ਗੁਆਂਢਣ ਅੌਰਤ ਅਮਨਦੀਪ ਕੌਰ ਉਰਫ਼ ਸ਼ਿਵਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਹਾਲੀ ਦੀ ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਅੌਰਤ ਨੇ ਬੱਚੇ ਨੂੰ ਕਤਲ ਸਬੰਧੀ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।
ਪੁਲੀਸ ਅਨੁਸਾਰ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮੁਲਜ਼ਮ ਅੌਰਤ ਨੇ ਅੌਲਾਦ ਦਾ ਸੁੱਖ ਪਾਉਣ ਲਈ ਆਪਣੇ ਗੁਆਂਢੀਆਂ ਦੇ ਬੱਚੇ ਦੀ ਬਲੀ ਦਿੱਤੀ ਗਈ ਜਾਪਦੀ ਹੈ। ਅਮਨਦੀਪ ਨੇ ਹਰਪ੍ਰੀਤ ਸਿੰਘ ਉਰਫ਼ ਤੋਤਾ ਨਾਲ ਤੀਜਾ ਵਿਆਹ ਕਰਵਾਇਆ ਸੀ। ਇਸ ਤੋਂ ਪਹਿਲਾਂ ਉਸ ਨੇ ਦੋ ਲੜਕੀਆਂ ਨੂੰ ਮਰਨ ਦਿੱਤਾ ਸੀ ਪ੍ਰੰਤੂ ਜਨਮ ਤੋਂ ਬਾਅਦ ਦੋਵੇਂ ਬੱਚੀਆਂ ਫੌਤ ਹੋ ਗਈਆਂ। ਇਸ ਤਰ੍ਹਾਂ ਉਸ ਨੇ ਅੌਲਾਦ ਦੇ ਸੁੱਖ ਲਈ ਸਿਆਣਿਆਂ ਕੋਲ ਜਾਣਾ ਸ਼ੁਰੂ ਕਰ ਦਿੱਤਾ। ਇਕ ਅਖੌਤੀ ਬਾਬੇ ਨੇ ਉਸ ਨੂੰ ਅੌਲਾਦ ਦਾ ਸੁੱਖ ਪਾਉਣ ਲਈ ਕਿਸੇ ਬੱਚੇ ਦ ਬਲੀ ਦੇਣ ਦੀ ਗੱਲ ਆਖੀ। ਜਿਸ ਕਾਰਨ ਮੁਲਜ਼ਮ ਅੌਰਤ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਮ੍ਰਿਤਕ ਬੱਚੇ ਦੀ ਲਾਸ਼ ਮੁਲਜ਼ਮ ਅੌਰਤ ਦੇ ਘਰ ਦੇ ਪਿੱਛੋਂ ਬਰਾਮਦ ਕੀਤੀ ਗਈ ਹੈ। ਪੁਲੀਸ ਇਹ ਵੀ ਮੰਨ ਕੇ ਚੱਲ ਰਹੀ ਹੈ ਅਤੇ ਬੱਚੇ ਦੀ ਬਲੀ ਦੇਣ ਦੀਆਂ ਅਫ਼ਵਾਹਾਂ ਵੀ ਜ਼ੋਰਾਂ ’ਤੇ ਹਨ। ਹੋ ਸਕਦਾ ਹੈ ਕਿ ਮੁਲਜ਼ਮ ਅੌਰਤ ਨੇ ਅਜਿਹਾ ਕੀਤਾ ਹੋਵੇ। ਬੱਚੇ ਨੂੰ ਪਾਣੀ ਵਿੱਚ ਡੁਬਾ ਕੇ ਮਾਰਿਆ ਜਾਪਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਚੇ ਨੂੰ ਬਿਜਲੀ ਦਾ ਕਰੰਟ ਲਾਇਆ ਗਿਆ ਹੈ ਅਤੇ ਉਸ ਦੇ ਪੈਰਾਂ ਦੇ ਨੌਂਹ ਮਾਸ ਤੋਂ ਅਲੱਗ ਕੀਤੇ ਗਏ ਹਨ।
ਐਸਪੀ ਗਰੇਵਾਲ ਨੇ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਪੱੁਛਗਿੱਛ ਵਿੱਚ ਜੇਕਰ ਬੱਚੇ ਦੀ ਬਲੀ ਦੇਣ ਵਾਲੀ ਗੱਲ ਸਾਬਤ ਹੋਈ ਤਾਂ ਸਬੰਧਤ ਬਾਬੇ ਨੂੰ ਵੀ ਤਲਬ ਕਰਕੇ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਦਾ ਅਸਲ ਕਾਰਨ ਬਾਰੇ ਪੋਸਟ ਮਾਰਟਮ ਅਤੇ ਵਿੱਸਰਾ ਰਿਪੋਰਟ ਮਿਲਣ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਬੱਚੇ ਦੀ ਬਲੀ ਸਮੇਤ ਹੋਰ ਵੱਖ-ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਡੀਐਸਪੀ ਪਾਲ ਸਿੰਘ ਅਤੇ ਘੜੂੰਆਂ ਥਾਣਾ ਦੇ ਮੁੱਖ ਅਫ਼ਸਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 10 ਜੁਲਾਈ ਮ੍ਰਿਤਕ ਬੱਚੇ ਦੇ ਪਿਤਾ ਗੁਰਮੇਲ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸੀ 9 ਜੁਲਾਈ ਬਾਅਦ ਦੁਪਹਿਰ ਕਰੀਬ 3 ਵਜੇ ਉਸ ਦਾ ਬੇਟਾ ਹਰਪ੍ਰੀਤ ਸਿੰਘ ਉਰਫ਼ ਹੈਪੀ ਪਿੰਡ ਦੇ ਬੱਚਿਆਂ ਨਾਲ ਖੇਡਣ ਗਿਆ ਸੀ। ਜੋ ਬਾਅਦ ਵਿੱਚ ਵਾਪਸ ਘਰ ਨਹੀਂ ਆਇਆ। ਪਿੰਡ ਵਾਸੀਆਂ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ ਤਾਂ ਰਾਤ ਨੂੰ 9 ਵਜੇ ਦੁਕਾਨਾਂ ਦੇ ਪਿੱਛੇ ਹੈਪੀ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਜਿਸ ਦੇ ਮੂੰਹ ’ਚੋਂ ਝੱਗ ਨਿਕਲੀ ਹੋਈ ਸੀ। ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਖਰੜ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਹੈਪੀ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਪਹਿਲਾਂ ਬੱਚੇ ਦੇ ਪਿਤਾ ਨੇ ਇਹ ਦਲੀਲ ਦਿੱਤੀ ਸੀ ਕਿ ਉਸ ਦੇ ਬੇਟੇ ਦੀ ਮੌਤ ਕੋਈ ਜ਼ਹਿਰੀਲੀ ਚੀਜ਼/ਜ਼ਹਿਰੀਲਾ ਸੱਪ\ਨੇਵਲਾ ਵਗੈਰਾ ਲੜਨ ਕਾਰਨ ਹੋਈ ਹੈ। ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਪਿਤਾ ਦੇ ਬਿਆਨਾਂ ’ਤੇ ਆਧਾਰ ’ਤੇ ਧਾਰਾ 174 ਅਧੀਨ ਕਾਰਵਾਈ ਅਮਲ ਵਿੱਚ ਲਿਆਦੀ ਗਈ ਸੀ, ਪ੍ਰੰਤੂ ਬੀਤੇ ਦਿਨੀਂ 12 ਜੁਲਾਈ ਨੂੰ ਗੁਰਮੇਲ ਸਿੰਘ ਦੇ ਬਿਆਨ ’ਤੇ ਧਾਰਾ 302,34 ਅਧੀਨ ਖਰੜ ਸਦਰ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਐਸਪੀ ਰਵਜੋਤ ਕੌਰ ਗਰੇਵਾਲ ਨੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਣੇ ਹੋਏ ਮੁਲਜ਼ਮ ਅੌਰਤ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਅੌਰਤ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।