nabaz-e-punjab.com

ਜ਼ਿਲ੍ਹਾ ਪੁਲੀਸ ਸਾਂਝ ਕੇਂਦਰ ਦੀ ਟੀਮ ਨੇ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਜੂਨ:
ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਤੇ ਇਲਾਕੇ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਆਰੰਭੀ ਮੁਹਿੰਮ ਤਹਿਤ ਅਮਰੋਜ ਸਿੰਘ ਡੀ.ਐਸ.ਪੀ ਦੀ ਦੇਖ-ਰੇਖ ਹੇਠ ਇੰਚਾਰਜ ਸਾਂਝ ਕੇਂਦਰ ਕੁਰਾਲੀ ਵੱਲੋਂ ਸਹਾਇਕ ਥਾਣੇਦਾਰ ਮੋਹਣ ਸਿੰਘ ਨੇ ਲੋਕਾਂ ਨੂੰ ਸੜਕੀ ਨਿਯਮਾਂ ਸਬੰਧੀ ਜਾਗਰੂਕ ਕੀਤਾ। ਇਸ ਦੌਰਾਨ ਸਾਂਝ ਕੇਂਦਰ ਦੇ ਇੰਚਾਰਜ ਵੱਲੋਂ ਐਸ.ਐਚ.ਓ ਭਾਰਤ ਭੂਸ਼ਨ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਚੱਲਦੇ ਟੈਂਪੂ, ਟਰੱਕ, ਆਟੋ ਅਤੇ ਕਾਰ ਆਦਿ ਚਾਲਕਾਂ ਨੂੰ ਇਕੱਠੇ ਕਰਕੇ ਜਾਗਰੂਕ ਕਰਦੇ ਹੋਏ ਨਸ਼ਾ ਨਾ ਕਰਕੇ ਡਰਾਇਵਰੀ ਕਰਨ ਦੀ ਸਲਾਹ ਦਿੱਤੀ ਅਤੇ ਨਸ਼ੇ ਤੋ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਾਇਆ।
ਇਸ ਮੌਕੇ ਐਨ.ਜੀ.ਓ ਹੈਲਥ ਅਵੇਅਰਨੈਸ ਐਂਡ ਸੁਵਿਧਾ ਸੁਸਾਇਟੀ ਵੱਲੋਂ ਪਹੁੰਚੇ ਅਮੋਲ ਕੌਰ ਜ਼ਿਲ੍ਹਾ ਕੋਆਰਡੀਨੇਟਰ ਐਕਜੋਨੋਬਲ ਅਤੇ ਟਰੈਫਿਕ ਸਿੱਖਿਆ ਸੈੱਲ ਮੋਹਾਲੀ ਦੇ ਇੰਚਾਰਜ ਜਨਕ ਰਾਜ ਹੈਂੱਡ ਕਾਸਟੇਬਲ ਨੇ ਸ਼ਿਰਕਤ ਕਰਦਿਆਂ ਲੋਕਾਂ ਨੂੰ ਸੜਕੀ ਨਿਯਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਡਰਾਈਵਰ ਵੱਲੋਂ ਲਾਲ ਬੱਤੀ ਜੰਪ ਕਰਨਾ, ਨਸ਼ਾ ਕਰਕੇ ਡਰਾਈਵਿੰਗ ਕਰਨਾ, ਓਵਰ ਸਪੀਡ ਨਾਲ ਗੱਡੀ ਚਲਾਉਦਾ ਹੈ ਤਾਂ ਉਸਦਾ ਲਾਇਸੰਸ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣਾ ਲਾਇਸੰਸ ਗੱਡੀ ਮੁਤਾਬਕ ਹੋਣਾ ਜਰੂਰੀ ਹੈ ਅਤੇ ਇੰਸੋਰਂੈਸ ਕਰਾਉਣੀ ਲਾਜਮੀ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਅੰਤ ਵਿੱਚ ਇੰਚਾਰਜ ਸਹਾਇਕ ਥਾਣੇਦਾਰ ਮੋਹਣ ਸਿੰਘ ਨੇ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੰਦਿਆਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…