Nabaz-e-punjab.com

ਜ਼ਿਲ੍ਹਾ ਪੁਲੀਸ ਨੇ ਅੌਰਤਾਂ ਦੀ ਸੁਰੱਖਿਆ ਦਾ ਬੀੜਾ ਚੁੱਕਿਆ, ਸ਼ਹਿਰ ਵਿੱਚ ‘ਸ਼ਕਤੀ ਮੋਬਾਈਲ ਐਪ’ ਬਾਰੇ ਥਾਂ ਥਾਂ ਲਗਾਏ ਜਾਗਰੂਕਤਾ ਪੋਸਟਰ

ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਤਾਇਨਾਤ ਮਹਿਲਾ ਮੁਲਾਜ਼ਮਾਂ ਨੂੰ ਸਵੈ ਸੁਰੱਖਿਆ ਬਾਰੇ ਦਿੱਤੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਜ਼ਿਲ੍ਹਾ ਮੁਹਾਲੀ ਦੀ ਪੁਲੀਸ ਨੇ ਐਸਐਸਪੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੌਰਤਾਂ ਦੀ ਸੁਰੱਖਿਆ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਮੁਹਾਲੀ ਕਮਿਊਨਿਟੀ ਪੁਲੀਸ ਵਿੰਗ ਅਤੇ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਰਾਹੀਂ ਸ਼ਹਿਰ ਵਿੱਚ ਪ੍ਰਮੁੱਖ ਥਾਵਾਂ ’ਤੇ ਪੰਜਾਬ ਪੁਲੀਸ ਦੀ ‘ਸ਼ਕਤੀ ਮੋਬਾਈਲ ਐਪ’ ਬਾਰੇ ਜਾਗਰੂਕਤਾ ਪੋਸਟਰ ਲਗਾਏ ਜਾ ਰਹੇ ਹਨ। ਅੱਜ ਕਮਿਊਨਿਟੀ ਪੁਲੀਸ ਮੁਲਾਜ਼ਮਾਂ ਭਰਪੂਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਮੁਹਾਲੀ ਕੌਮਾਂਤਰੀ ਏਅਰਪੋਰਟ, ਇੱਥੋਂ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-11, ਮੰਦਰ, ਮੁਹਾਲੀ ਰੇਲਵੇ ਸਟੇਸ਼ਨ, ਕੰਡਾਲੀ ਪੀਰ ਦੀ ਦਰਗਾਹ, ਪਿੰਡ ਬਾਕਰਪੁਰ ਦੇ ਗੁਰਦੁਆਰਾ ਸਾਹਿਬ ਤੇ ਦਰਗਾਹ, ਸੈਕਟਰ-67 ਦੇ ਗੁਰਦੁਆਰਾ ਸਾਹਿਬ, ਮੰਦਰ ਅਤੇ ਕਾਲ ਸੈਂਟਰ, ਸੈਕਟਰ-66 ਦੇ ਗੁਰਦੁਆਰਾ ਸਾਹਿਬ ਅਤੇ ਮੰਦਰ ਵਿੱਚ, ਥਾਣਾ ਫੇਜ਼-11 ਅਤੇ ਥਾਣਾ ਸੋਹਾਣਾ ਦੇ ਅੰਦਰ ਅਤੇ ਬਾਹਰ ‘ਸ਼ਕਤੀ ਮੋਬਾਈਲ ਐਪ’ ਬਾਰੇ ਜਾਗਰੂਕਤਾ ਦੇ ਪੋਸਟਰ ਲਗਾਏ ਗਏ। ਇਸ ਤੋਂ ਇਲਾਵਾ ਇਨ੍ਹਾਂ ਥਾਵਾਂ ’ਤੇ ਮੌਜੂਦ ਅੌਰਤਾਂ ਅਤੇ ਲੜਕੀਆਂ ਨੂੰ ਆਤਮ ਵਿਸ਼ਵਾਸ ਵਧਾਉਣ ਅਤੇ ਅੌਰਤਾਂ ਦੀ ਸੁਰੱਖਿਆ ਲਈ ਮੋਬਾਈਲ ਐਪ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਅੌਰਤਾਂ ਲਈ ਹੈਲਪਲਾਈਨ 181 ਅਤੇ ਐਮਰਜੈਂਸੀ ਲਈ 112 ਨੰਬਰਾਂ ’ਤੇ ਪੁਲੀਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਉਧਰ, ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਏਅਰਪੋਰਟ ਥਾਣਾ ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਨੇ ਇੰਡੀਗੋ ਏਅਰ ਲਾਇਨਜ, ਏਅਰ ਇੰਡੀਆ, ਏਅਰ ਏਸ਼ੀਆ, ਵਿਸਤਾਰਾ, ਗੋ ਏਅਰ ਕੰਪਨੀਆਂ ਵਿੱਚ ਤਾਇਨਾਤ ਮਹਿਲਾ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਪੰਜਾਬ ਪੁਲੀਸ ਦੀ ‘ਸ਼ਕਤੀ ਐਪ’ ਬਾਰੇ ਜਾਗਰੂਕ ਕਰਦਿਆਂ ਉਨ੍ਹਾਂ ਨੂੰ ਖ਼ੁਦ ਦੀ ਸੁਰੱਖਿਆ ਲਈ ਜਾਗਰੂਕ ਕੀਤਾ ਗਿਆ। ਥਾਣਾ ਮੁਖੀ ਬਲਜੀਤ ਸਿੰਘ ਨੇ ਕਿਹਾ ਕਿ ਅੌਰਤਾਂ ਨੂੰ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਪ੍ਰਮੁੱਖ ਸੜਕਾਂ ’ਤੇ ਸਫ਼ਰ ਕਰਨਾ ਚਾਹੀਦਾ ਹੈ ਅਤੇ ਸ਼ਾਰਟ ਕੱਟ ਰਸਤਿਆਂ ਨੂੰ ਨਜ਼ਰ ਅੰਦਾਜ ਕਰਨਾ ਚਾਹੀਦਾ ਹੈ। ਜਿਹੜੇ ਸ਼ਾਰਟ ਕੱਟ ਬਾਰੇ ਪੂਰੀ ਜਾਣਕਾਰੀ ਨਾ ਹੋਵੇ ਉਸ ਦੀ ਵਰਤੋਂ ਅੌਰਤਾਂ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸਫ਼ਰ ਕਰਦੇ ਸਮੇਂ ਅੌਰਤਾਂ ਖਾਸ ਕਰਕੇ ਲੜਕੀਆਂ ਕਿਸੇ ਵੀ ਅਣਜਾਣ ਵਿਅਕਤੀ ਨੂੰ ਨਾ ਲਿਫਟ ਦਿੱਤੀ ਜਾਵੇ ਅਤੇ ਨਾ ਹੀ ਲਿਫਟ ਲਈ ਜਾਵੇ।
ਇਸ ਮੌਕੇ ਸੀਆਈਐਸਐਫ਼ ਦੇ ਇੰਸਪੈਕਟਰ ਮਹਿਬੂਬ ਅਲੀ, ਮੈਡਮ ਭਾਵਨਾ ਮੈਨੇਜਰ ਇੰਡੋ ਥਾਈ, ਮੈਡਮ ਦਿਵਿਆ ਮੈਨੇਜਰ ਅਟੈਂਡੈਂਟ ਸਟਾਫ਼, ਮਨੀਸ਼ ਮੈਨੇਜਰ ਇੰਡੀਗੋ, ਨਿਤਿਨ ਮੈਨੇਜਰ ਏਅਰ ਏਸ਼ੀਆ, ਅਲੋਕ ਮੈਨੇਜਰ ਸਕਿਉਰਟੀ ਵਿਸਤਾਰਾ, ਅਮਰਜੀਤ ਮੈਨੇਜਰ ਸਕਿਉਰਟੀ ਗੋ ਏਅਰ ਸਮੇਤ ਏਅਰਪੋਰਟ ਥਾਣੇ ਦੇ ਮੁੱਖ ਮੁਨਸ਼ੀ ਅਮਨਦੀਪ ਸਿੰਘ, ਹੌਲਦਾਰ ਰਵਿੰਦਰ ਕੁਮਾਰ, ਸਿਪਾਹੀ ਪੁਸ਼ਪਿੰਦਰ ਸਿੰਘ, ਮਹਿਲਾ ਸਿਪਾਹੀ ਰਣਜੀਤ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…