ਜ਼ਿਲ੍ਹਾ ਪੁਲੀਸ ਨੇ ਨੌਜਵਾਨ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਅਤੇ ਡੀਐਸਪੀ ਖਰੜ ਰੁਪਿੰਦਰਦੀਪ ਕੌਰ ਸੋਹੀ ਦੀ ਨਿਗਰਾਨੀ ਹੇਠ ਖਰੜ ਸਿਟੀ ਥਾਣਾ ਦੇ ਐਸਐਚਓ ਇੰਸਪੈਕਟਰ ਦਲਜੀਤ ਸਿੰਘ ਗਿੱਲ ਦੀ ਅਗਵਾਈ ਵਾਲੀ ਟੀਮ ਨੇ ਕਰੀਬ 20 ਘੰਟਿਆ ਦੇ ਅੰਦਰ ਅੰਦਰ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਸਿਤਾਗੁਲ ਸੇਖ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਸਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮਿਤੀ 18 ਮਾਰਚ 2021 ਨੂੰ ਵਕਤ ਕਰੀਬ 12:30 ਵਜੇ ਕਿਸੇ ਵਿਅਕਤੀ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਲੇਬਰ ਸੈੱਡ ਨੇੜੇ ਖਾਨਪੁਰ ਚੌਕ ’ਤੇ ਕਿਸੇ ਨਾ ਮਾਲੂਮ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਦਲਜੀਤ ਸਿੰਘ ਗਿੱਲ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਮੌਕੇ ’ਤੇ ਜਾਂਚ ਪੜਤਾਲ ਕੀਤੀ ਗਈ। ਮ੍ਰਿਤਕ ਨੌਜਵਾਨ ਦੇ ਮੂੰਹ ਤੋਂ ਖੂਨ ਅਲੂਦ ਜੰਮਿਆ ਹੋਇਆ ਸੀ। ਕਿਸੇ ਵਿਅਕਤੀ ਨੇ ਉਸ ਦੇ ਮੂੰਹ ’ਤੇ ਪੱਥਰ ਵਗੈਰਾ ਮਾਰ ਕੇ ਜਬਾੜਾ ਤੋੜਿਆ ਜਾਪਦਾ ਸੀ। ਮੱਥੇ ’ਤੇ ਵੀ ਸੱਟ ਲੱਗੀ ਹੋਈ ਸੀ। ਪੁਲੀਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਭੇਜ ਕੇ ਧਾਰਾ 302 ਤਹਿਤ ਥਾਣਾ ਸਿਟੀ ਖਰੜ ਵਿੱਚ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਦੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਐਸਪੀ ਗਰੇਵਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮ੍ਰਿਤਕ ਨੌਜਵਾਨ ਦੀ ਪਛਾਣ ਅਬੂ ਤਾਲੀਬ ਉਰਫ਼ ਦੁੱਲਾ (35) ਵਾਸੀ ਪਿੰਡ ਖਾਨਪੁਰ (ਮੁਹਾਲੀ) ਵਜੋਂ ਹੋਈ। ਮ੍ਰਿਤਕ ਦੀ ਸ਼ਨਾਖ਼ਤ ਉਸ ਦੀ ਪਤਨੀ ਪਿੰਕੀ ਨੇ ਕੀਤੀ ਸੀ। ਮ੍ਰਿਤਕ ਦੀ ਪਤਨੀ ਪਿੰਕੀ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਦੇਖਿਆ ਕਿ ਬੀਤੀ 17 ਮਾਰਚ ਨੂੰ ਉਸ ਦੇ ਘਰਵਾਲੇ ਅਬੂ ਤਾਲੀਬ ਉਰਫ ਦੁੱਲਾ ਨੂੰ ਸਿਤਾਗੁਲ ਸੇਖ ਵਾਸੀ ਪਿੰਡ ਨਤੁਨਤਿਰ, ਤਹਿਸੀਲ ਸਦਨ ਨਸੀਬਪੁਰ, ਪੱਛਮੀ ਬੰਗਾਲ ਹਾਲ ਵਾਸੀ ਝੁੰਗੀਆ ਪਿੰਡ ਖਾਨਪੁਰ ਨਾਲ ਜਾਂਦੇ ਦੇਖਿਆ ਸੀ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਬੂ ਤਾਲੀਬ ਅਤੇ ਸਿਤਾਗੁਲ ਸ਼ੇਖ ਦੋਵਾਂ ਨੇ ਪਹਿਲਾਂ ਇਕੱਠੇ ਬੈਠ ਕੇ ਸ਼ਰਾਬ ਪੀਤੀ। ਜਿੱਥੇ ਉਨ੍ਹਾਂ ਦੀ ਆਪਸ ਵਿੱਚ ਬਹਸ ਹੋ ਗਈ ਅਤੇ ਬਹਿਸ ਦੌਰਾਨ ਸਿਤਾਗੁਲ ਸੇਖ ਨੇ ਸ਼ਰਾਬ ਦੇ ਨਸ਼ੇ ਵਿੱਚ ਅਬੂ ਨੂੰ ਪੱਥਰਾਂ ਉੱਤੇ ਸਿੱਟ ਦਿੱਤਾ ਅਤੇ ਪੱਥਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲੀਸ ਅਨੁਸਾਰ ਅਬੂ, ਮੁਲਜ਼ਮ
ਦੀ ਘਰਵਾਲੀ ’ਤੇ ਮੈਲੀ ਨਜ਼ਰ ਰੱਖਦਾ ਸੀ। ਜਿਸ ਦਾ ਉਸ ਨੂੰ ਪਤਾ ਲੱਗ ਗਿਆ ਸੀ। ਬੀਤੀ 17 ਮਾਰਚ 2021 ਨੂੰ ਮੁਲਜ਼ਮ ਨੇ ਅਬੂ ਨੂੰ ਆਪਣੇ ਘਰ ਨੇੜੇ ਸੱਦਿਆ। ਜਿੱਥੇ ਮੰਗਣੀ ਦਾ ਪ੍ਰੋਗਰਾਮ ਸੀ। ਮੌਕੇ ਦਾ ਫਾਇਦਾ ਚੁੱਕ ਕੇ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

Load More Related Articles

Check Also

Pakistan’s bid to destabilise punjab foiled; Punjab police busts arms smuggling racket

Pakistan’s bid to destabilise punjab foiled; Punjab police busts arms smuggling racket 7 P…