Nabaz-e-punjab.com

ਜ਼ਿਲ੍ਹਾ ਵਾਸੀਆਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ: ਡੀਸੀ ਗਿਰੀਸ਼ ਦਿਆਲਨ

ਬਿਜਲੀ ਸਪਲਾਈ ਵਿੱਚ ਵਿਘਨ ਪੈਣ ’ਤੇ ਫੌਰੀ ਹੱਲ ਕੀਤੀ ਜਾਵੇਗੀ ਸਮੱਸਿਆ

ਪਾਵਰਕੌਮ ਤੇ ਹੋਰਨਾਂ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਐਸਡੀਐਮ ਤੇ ਕਮਿਸ਼ਨਰ ਬਿਜਲੀ ਸਪਲਾਈ ਚਾਲੂ ਕਰਨਾ ਯਕੀਨੀ ਬਣਾਉਣਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਜਿਸ ਦੇ ਤਹਿਤ ਹਰ ਹਾਲਾਤ ਵਿੱਚ ਨਿਰਵਿਘਨ ਬਿਜਲੀ ਸਪਲਾਈ ਵੀ ਯਕੀਨੀ ਬਣਾਈ ਜਾ ਰਹੀ ਹੈ। ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ, ਸਾਰੇ ਐਸਡੀਐਮਜ਼, ਕਾਰਜਸਾਧਕ ਅਫ਼ਸਰਾਂ, ਪਾਵਰਕੌਮ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਜਦੋਂ ਵੀ ਖ਼ਰਾਬ ਮੌਸਮ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪੈਂਦਾ ਹੈ ਤਾਂ ਐਸਡੀਐਮ ਤੇ ਕਮਿਸ਼ਨਰ, ਪਾਵਰਕੌਮ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਬਿਜਲੀ ਸਪਲਾਈ ਛੇਤੀ ਤੋਂ ਛੇਤੀ ਚਾਲੂ ਕਰਨੀ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਗਰਮੀ ਦੇ ਸੀਜ਼ਨ ਵਿੱਚ ਬਿਜਲੀ ਸਪਲਾਈ ਸਬੰਧੀ ਲੋਕਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।
ਡੀਸੀ ਨੇ ਦੱਸਿਆ ਕਿ ਗਰਮੀ ਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਟਰਾਂਸਫ਼ਾਰਮਰਾਂ, ਐਚਟੀ/ਐਲਟੀ ਲਾਈਨਾਂ, 66 ਕੇਵੀ ਲਾਈਨਾਂ ਦੀ ਲੋੜੀਂਦੀ ਮੁਰੰਮਤ ਦਾ ਕੰਮ ਮੁਕੰਮਲ ਕਰਕੇ ਇਨ੍ਹਾਂ ਨੂੰ ਅੰਡਰਲੋਡ ਕੀਤਾ ਜਾ ਚੁੱਕਾ ਹੈ ਤਾਂ ਜੋ ਬਿਜਲੀ ਸਪਲਾਈ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ 08 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਇਸ ਦੇ ਲਈ ਸਾਰੀ ਤਿਆਰੀ ਕਰ ਲਈ ਗਈ ਹੈ। ਗਰਮੀ ਅਤੇ ਝੋਨੇ ਦੇ ਮੌਸਮ ਦੌਰਾਨ ਬਿਜਲੀ ਖਪਤਕਾਰਾਂ ਦੀ ਸਹੂਲਤ ਅਤੇ ਬਿਜਲੀ ਸਪਲਾਈ ਦੇ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਟੋਲ ਫ੍ਰੀ ਨੰਬਰ 1800-180-1512, ਵਟਸਐਪ ਨੰਬਰ 96461-06835, ਮੋਬਾਈਲ ਐਪ ਬਿਜਲੀ ਸੇਵਾ (ਗੂਗਲ ਐਂਡਰੌਇਡ/ ਐਪਲ ਐਪ ਸਟੋਰ ਅਤੇ ਮੋਬਾਈਲ ਸੇਵਾ ਐਪ ਸਟੋਰ ਤੇ ਉਪਲਬਧ ਮੋਬਾਈਲ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਫੋਨ ਕਾਲਾਂ ਦੀਆਂ ਲਾਈਨਾਂ ਰੁੱਝੀਆਂ ਹੋਣ ਦੀ ਸਥਿਤੀ ਵਿੱਚ ਅੌਟੋਮੈਟਿਕ ਸ਼ਿਕਾਇਤ ਦਰਜ ਕਰਵਾਉਣ ਲਈ 1912 ’ਤੇ ਨੌ ਸਪਲਾਈ ਲਿਖ ਕੇ ਮੈਸੇਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਿਜਲੀ ਸਪਲਾਈ ਸਬੰਧੀ ਖਪਤਕਾਰ ਨੋਡਲ ਕੰਪਲੇਂਟ ਸੈਂਟਰ ’ਤੇ ਸੰਪਰਕ ਕਰ ਸਕਦੇ ਹਨ। ਬਿਜਲੀ ਦੀ ਸਮੱਸਿਆ ਨਾ ਹੱਲ ਹੋਣ ਦੀ ਸੂਰਤ ਵਿੱਚ ਸਬੰਧਤ ਉਪ ਮੰਡਲ ਅਫ਼ਸਰ ਨੂੰ ਫੋਨ ਰਾਹੀਂ ਸੂਚਿਤ ਕੀਤਾ ਜਾ ਸਕਦਾ ਹੈ। ਜੇਕਰ ਫਿਰ ਵੀ ਬਿਜਲੀ ਸਪਲਾਈ ਦੀ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਮਾਮਲਾ ਤੁਰੰਤ ਸਬੰਧਤ ਐਕਸਈਐਨ ਦੇ ਧਿਆਨ ਵਿੱਚ ਲਿਆਂਦਾ ਜਾਵੇ। ਜਿਨ੍ਹਾਂ ਕਿਸਾਨਾਂ ਦੇ ਟਿਊਬਵੈੱਲ ਕੁਨੈਕਸ਼ਨਾਂ ਤੇ ਲੱਗੇ ਕਪੈਸਟਰ ਖ਼ਰਾਬ ਹਨ, ਉਹ ਉਨ੍ਹਾਂ ਵੱਲੋਂ ਠੀਕ ਕਰਵਾ ਲਏ ਜਾਣ। ਕਿਸਾਨ ਮਨਜ਼ੂਰਸ਼ੁਦਾ ਲੋਡ ਅਨੁਸਾਰ ਹੀ ਲੋਡ ਦੀ ਵਰਤੋਂ ਕਰਨ। ਅਣਅਧਿਕ੍ਰਿਤ ਲੋਡ/ ਬਿਜਲੀ ਚੋਰੀ ਸਬੰਧੀ ਸ਼ਿਕਾਇਤ ਮੋਬਾਈਲ ਨੰਬਰ 96461-75770 ਤੇ ਫੋਨ ਕਰਕੇ ਜਾਂ ਵਟਸਐਪ ਸੰਦੇਸ਼ ਰਾਹੀਂ ਦਿੱਤੀ ਜਾਵੇ। ਸ਼ਿਕਾਇਤ ਫੋਨ ਨੰਬਰ 0172-2237991 ਤੇ ਕੀਤੀ ਜਾਵੇ।
ਨਿਗਰਾਨ ਇੰਜੀਨੀਅਰ ਮੋਹਿਤ ਸੂਦ ਨੇ ਦੱਸਿਆ ਕਿ ਡੀਐਸ ਸਰਕਲ ਮੁਹਾਲੀ ਦੇ ਅਧੀਨ, ਜਿਨ੍ਹਾਂ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ, ਉਨ੍ਹਾਂ ਵਿੱਚ ਡਵੀਜ਼ਨ ਮੁਹਾਲੀ ਗੁਰਪ੍ਰੀਤ ਸਿੰਘ ਸੰਧੂ, ਐਕਸੀਅਨ 9646110032, (ਨੋਡਲ ਸ਼ਿਕਾਇਤ ਸੈਂਟਰ ਨੰਬਰ 96461-15973), ਟੈੱਕ-1, ਮੁਹਾਲੀ ਏਰ. ਗੌਰਵ ਕੰਬੋਜ, ਐਸ.ਡੀ.ਓ 9646124499, ਟੈੱਕ-2, ਮੁਹਾਲੀ ਗੁਰਸੇਵਕ ਸਿੰਘ, ਐਸ.ਡੀ.ਓ 9646110131, ਟੈੱਕ-3, ਮੁਹਾਲੀ ਅਵਤਾਰ ਸਿੰਘ, ਐਸ.ਡੀ.ਓ 9646110134, ਮੁੱਲਾਂਪੁਰ ਸੰਦੀਪ ਨਾਗਪਾਲ, ਐਸਡੀਓ 9646110803, ਡਿਵੀਜ਼ਨ ਜ਼ੀਰਕਪੁਰ ਖੁਸ਼ਵਿੰਦਰ ਸਿੰਘ, ਐਕਸੀਅਨ 9646110033, (ਨੋਡਲ ਸ਼ਿਕਾਇਤ ਸੈਂਟਰ ਨੰਬਰ 96461 37873), ਢਕੋਲੀ ਏਰ ਹਰਭਜਨ ਸਿੰਘ ਕੰਗ, ਐਸਡੀਓ 9646107558, ਭਬਾਤ ਮਨਦੀਪ ਅੱਤਰੀ, ਐਸਡੀਓ 9646110132, ਬਨੂੜ ਨਵਜੋਤ ਸਿੰਘ, ਐਸਡੀਓ 9646110136, ਡਿਵੀਜ਼ਨ ਲਾਲੜੂ ਇੰਦਰਪ੍ਰੀਤ ਸਿੰਘ, ਐਕਸੀਅਨ 9646110034, (ਨੋਡਲ ਸ਼ਿਕਾਇਤ ਸੈਂਟਰ ਨੰਬਰ 01762-275910, 96461-19649), ਸੈਦਪੁਰਾ ਅਮਨਪ੍ਰੀਤ ਸਿੰਘ ਮਾਵੀ, ਐਸਡੀਓ 9646110133, ਮੁਬਾਰਕਪੁਰ, ਗੁਰਜਿੰਦਰ ਸਿੰਘ, ਐਸਡੀਓ 9646110149, ਲਾਲੜੂ ਪਰਦੀਪ ਕੁਮਾਰ, ਐਸਡੀਓ 9646110135, ਹੰਡੇਸਰਾ ਏਰੀਆ ਪਰਦੀਪ ਕੁਮਾਰ ਐਸਡੀਓ 9646110137, ਸ਼ਾਮਲ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…