Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਯਤਨਾਂ ਸਦਕਾ ਦੋ ਸੱਕੀਆਂ ਭੈਣਾਂ ਦਾ ਘਰ ਵਸਿਆ, ਦੋਵਾਂ ਭੈਣਾਂ ਦੇ ਪਤੀਆਂ ਨੇ ਮੰਗਿਆ ਸੀ ਤਲਾਕ ਕੌਮੀ ਲੋਕ ਅਦਾਲਤ ਵਿੱਚ 852 ਕੇਸਾਂ ਦਾ ਮੌਕੇ ’ਤੇ ਨਿਪਟਾਰਾ, 6358741308 ਰਾਸ਼ੀ ਦੇ ਐਵਾਰਡ ਪਾਸ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ: ਮੁਹਾਲੀ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ ਦੌਰਾਨ 24 ਬੈਂਚ ਸਥਾਪਿਤ ਕੀਤੇ ਗਏ। ਜਿਨ੍ਹਾਂ ਵਿੱਚ ਕੁੱਲ 3146 ਕੇਸ ਸੁਣਵਾਈ ਲਈ ਰੱਖੇ ਗਏ। ਇਨ੍ਹਾਂ ’ਚੋਂ ਦੋਵਾਂ ਧਿਰਾਂ ਦੀ ਸਹਿਮਤੀ ਨਾਲ 852 ਕੇਸਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਇਸ ਸਬੰਧੀ 6358741308 ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਇਸ ਦੌਰਾਨ ਇੱਕ ਅਜਿਹਾ ਕੇਸ ਸਾਹਮਣੇ ਆਇਆ ਜਿਸ ਵਿੱਚ ਦੋ ਸਕੀਆਂ ਭੈਣਾਂ ਦੋ ਸਕੇ ਭਰਾਵਾਂ ਨਾਲ ਵਿਆਹੀਆਂ ਹੋਈਆਂ ਸਨ ਅਤੇ ਘਰੇਲੂ ਝਗੜੇ ਤੋਂ ਤੰਗ ਪ੍ਰੇਸ਼ਾਨ ਹੋ ਕੇ ਦੋਵੇਂ ਭਰਾਵਾਂ ਨੇ ਤਲਾਕ ਦਾ ਕੇਸ ਦਾਇਰ ਕੀਤਾ ਹੋਇਆ ਸੀ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਦੀਆਂ ਕੋਸ਼ਿਸ਼ਾਂ ਨਾਲ ਇਹ ਮਸਲੇ ਸੁਲਝਾਏ ਗਏ ਅਤੇ ਦੋਵੇਂ ਭੈਣਾਂ ਅਦਾਲਤ ਕੰਪਲੈਕਸ ’ਚੋਂ ਖੁਸ਼ੀ ਖੁਸ਼ੀ ਆਪਣੇ ਪਤੀਆਂ ਨਾਲ ਸਹੁਰੇ ਘਰ ਗਈਆਂ। ਇਨ੍ਹਾਂ ’ਚੋਂ ਇੱਕ ਜੋੜੇ ਦਾ ਵਿਆਹ 2004 ਵਿੱਚ ਹੋਇਆ ਸੀ। ਜਿਨ੍ਹਾਂ ਦੋ ਬੇਟੀਆਂ ਹਨ ਜਦੋਂ ਕਿ ਦੂਜੇ ਜੋੜੇ ਦਾ ਵਿਆਹ 2007 ਵਿੱਚ ਹੋਇਆ ਸੀ ਅਤੇ ਇਨ੍ਹਾਂ ਕੋਲ ਦੋ ਬੇਟੇ ਹਨ। ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਪਰਿਵਾਰਾਂ ਵਿੱਚ ਲੜਾਈ ਝਗੜੇ ਚਲ ਰਹੇ ਸਨ ਅਤੇ ਗੱਲ ਤਲਾਕ ਤੱਕ ਪਹੁੰਚ ਗਈ ਸੀ ਲੇਕਿਨ ਅੱਜ ਕੌਮੀ ਲੋਕ ਅਦਾਲਤ ਵਿੱਚ ਸੈਸ਼ਨ ਜੱਜ ਨੇ ਦੋਵੇਂ ਮਾਮਲਿਆਂ ਨੂੰ ਸੁਲਝਾਉਂਦੇ ਹੋਏ ਉਨ੍ਹਾਂ ਦਾ ਘਰ ਵਸਦਾ ਰੱਖਿਆ ਗਿਆ। ਇਸ ਦੌਰਾਨ ਇੱਕ ਹੋਰ ਅਜਿਹਾ ਕੇਸ ਸੁਲਝਾਇਆ ਗਿਆ। ਜਿਸ ਵਿੱਚ ਵਿਆਹੇ ਜੋੜੇ ਦੀਆਂ ਦੋ ਬੱਚੀਆਂ ਸਨ। ਜਿਨ੍ਹਾਂ ਵਿੱਚ ਇੱਕ ਬਾਲਗ ਅਤੇ ਇੱਕ ਨਾਬਾਲਗ ਸੀ। ਇਸ ਪਰਿਵਾਰ ਵਿੱਚ ਵੀ ਕਾਫੀ ਸਮੇਂ ਤੋਂ ਚੱਲ ਰਹੇ ਝਗੜੇ ਦਾ ਉਸ ਵੇਲੇ ਨਿਪਟਾਰਾ ਕਰਵਾਇਆ ਗਿਆ ਜਦੋਂ ਪਿਤਾ ਨੇ ਆਪਣੀਆਂ ਦੋਵਾਂ ਬੱਚੀਆਂ ਦੇ ਨਾਮ 11-11 ਲੱਖ ਰੁਪਏ ਦੀ ਐਫ਼ਡੀ ਕਰਵਾਉਣ ਲਈ ਤਿਆਰ ਹੋ ਗਿਆ ਅਤੇ ਦੋਵਾਂ ਪਾਰਟੀਆਂ ਦੀ ਰਜ਼ਾਮੰਦੀ ਨਾਲ ਕੇਸ ਦਾ ਨਿਪਟਾਰਾ ਕੀਤਾ ਗਿਆ। ਮੈਟਰੀਮੋਨੀਅਲ ਕੇਸਾਂ ਤੋਂ ਇਲਾਵਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵੱਲੋਂ ਲੈਂਡ ਐਕਿਊਜ਼ੀਸ਼ਨ ਐਕਟ ਅਧੀਨ 230 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਜਿਸ ਵਿੱਚ 612345893 ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ (ਨਾਲਸਾ) ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਕ੍ਰਿਮੀਨਲ ਕੰਪਾਉਂਡਏਬਲ ਅਫੈਂਸਿਜ਼, ਐਨਆਈ ਐਕਟ ਕੇਸ ਅੰਡਰ ਸੈਕਸ਼ਨ-੧੩੮, ਬੈਂਕ ਰਿਕਵਰੀ ਕੇਸ, ਐਮਏਸੀਟੀ ਕੇਸ, ਮੈਟਰੀਮੋਨੀਅਲ ਡਿਸਪਿਉਟਸ, ਲੇਬਰ ਡਿਸਪਿਉਟਸ, ਜ਼ਮੀਨ ਐਕਵਾਇਰ ਦੇ ਕੇਸ, ਇਲੈਕਟ੍ਰੀਸਿਟੀ ਐਂਡ ਵਾਟਰ ਬਿੱਲ (ਐਕਸਕਲੁਡਿੰਗ ਨੋਨ-ਕੰਪਾਉਂਡਏਬਲ ਥੈਫਟ ਕੇਸ), ਸਰਵਿਸਿਜ਼ ਮੈਟਰ ਰਿਲੈਟਿੰਗ ਟੁ ਪੇਅ ਐਂਡ ਅਲਾਉਐਂਸੀਸ ਐਂਡ ਰਿਟਰਾਇਲ ਬੈਨੇਫਿਟਜ਼, ਰੈਵੀਨਿਊ ਕੇਸ,ਅਦਰ ਸਿਵਲ ਕੇਸ (ਰੈਂਟ, ਈਜ਼ਮੈਂਟਰੀ ਰਾਈਟਸ, ਇਨਜੰਕਸ਼ਨ ਸੂਟਸ, ਸਪੈਸਿਫਿਕ ਪਰਫੋਰਮੈਂਸ) ਨਾਲ ਸਬੰਧਤ ਕੇਸ ਸੁਣਵਾਈ ਲਈ ਰੱਖੇ ਗਏ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ