
ਸੀਜੀਸੀ ਝੰਜੇੜੀ ਕੈਂਪਸ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ
ਕੈਂਪਸ ਨੂੰ ਮੇਲੇ ਵਾਂਗ ਸਜਾਉਂਦੇ ਹੋਏ ਵਿਦਿਆਰਥੀਆਂ ਨੇ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਦੇ ਝੰਜੇੜੀ ਕੈਂਪਸ ਵੱਲੋਂ ਰੌਸ਼ਨੀ ਅਤੇ ਸਚਾਈ ਦੇ ਪ੍ਰਤੀਕ ਦੀਵਾਲੀ ਦੇ ਤਿਉਹਾਰ ਮੌਕੇ ਕੈਂਪਸ ਵਿਚ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੂਰੇ ਕੈਂਪਸ ਨੂੰ ਮੇਲੇ ਦਾ ਰੂਪ ਦਿੰਦੇ ਹੋਏ ਖਾਣ ਪੀਣ ਦੇ ਖ਼ੂਬਸੂਰਤ ਸਟਾਲ ਵੀ ਸਜਾਏ ਗਏ। ਇਸ ਦੇ ਇਲਾਵਾ ਵਿਦਿਆਰਥੀਆਂ ਨੇ ਸਟੇਜ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਖ਼ੂਬਸੂਰਤ ਪੇਸ਼ਕਾਰੀਆਂ ਵੀ ਕੀਤੀਆਂ। ਇਸ ਖ਼ੂਬਸੂਰਤ ਸਮਾਰੋਹ ਦੀ ਸ਼ੁਰੂਆਤ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ।
ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੂਰੇ ਕੈਂਪਸ ਨੂੰ ਆਪਣੇ ਹੱਥਾਂ ਨਾਲ ਬਣਾਈ ਗਈ ਖ਼ੂਬਸੂਰਤ ਰੰਗੋਲੀ ਰਾਹੀਂ ਸਜਾ ਦਿੱਤਾ ਗਿਆ। ਇਸ ਦੇ ਇਲਾਵਾ ਵਿਦਿਆਰਥੀਆਂ ਵੱਲੋਂ ਆਪਣੇ ਹੱਥਾਂ ਨਾਲ ਸਜਾਏ ਗਏ ਲਿਬਾਸ, ਗਹਿਣਿਆਂ, ਘਰੇਲੂ ਸਜਾਵਟ, ਹੱਥਾਂ ਨਾਲ ਬਣੇ ਦੀਵੇ, ਗ੍ਰੀਟਿੰਗ ਕਾਰਡ, ਸ਼ਿੰਗਾਰ ਸਮਾਨ, ਪੇਪਰ ਬੈਗ, ਬੈਗ ਅਤੇ ਹੋਰ ਕਈ ਜੀਵਨਸ਼ੈਲੀ ਦੇ ਉਤਪਾਦਨ ਬੇਹੱਦ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕੀਤੇ ਗਏ। ਇਸ ਦੇ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਤੰਬੋਲ, ਲੱਡੂ, ਬਲੱਸ਼ ਗੇਮਜ਼ ਅਤੇ ਸੰਗੀਤ ਕੁਰਸੀਆਂ ਜਿਹੀਆਂ ਮੌਨਰੰਜਕ ਖੇਡਾਂ ਵਿਚ ਖੂਬ ਜ਼ੋਰ ਸ਼ੋਰ ਨਾਲ ਹਿੱਸਾ ਲਿਆ। ਇਸ ਦੇ ਇਲਾਵਾ ਖਾਣ ਪੀਣ ਦੇ ਸਮਾਨ ਕਬਾਬ, ਰੋਲ, ਪੀਜ਼ਾ, ਇੰਡੀਅਨ ਸਟਰੀਟ ਫੂਡ ਸਮੇਤ ਕਈ ਹੋਰ ਸਵਾਦੀ ਵਿਅੰਜਨ ਸਾਰਿਆਂ ਨੂੰ ਖਿੱਚਦੇ ਨਜ਼ਰ ਆਏ। ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਤੇ ਐਮ ਡੀ ਅਰਸ਼ ਧਾਲੀਵਾਲ ਨੇ ਸਭ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਅਖੀਰ ਵਿੱਚ ਬਿਹਤਰੀਨ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਵੱਲੋਂ ਸਨਮਾਨਿਤ ਵੀ ਕੀਤਾ ਗਿਆ।