Share on Facebook Share on Twitter Share on Google+ Share on Pinterest Share on Linkedin ਸੇਂਟ ਪਾਲ ਸਕੂਲ ਵਿੱਚ ਸਾਬਕਾ ਸੈਨਿਕਾਂ ਵੱਲੋਂ ਤਿਆਰ ਚੀਜ਼ਾਂ ਦੀ ਪ੍ਰਦਰਸ਼ਨੀ ਤੇ ਦੀਵਾਲੀ ਫੇਅਰ ਦਾ ਆਯੋਜਨ ਸਾਬਕਾ ਸੈਨਿਕਾਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੀ ਸਮੱਗਰੀ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ: ਇੱਥੋਂ ਦੇ ਫੇਜ਼-6 ਸਥਿਤ ਸੇਂਟ ਪਾਲ ਇੰਟਰ ਨੈਸ਼ਨਲ ਸਕੂਲ ਵਿੱਚ ਪੈਰਾਪਲੈਜਿਕ ਰਿਹੈਬਲੀਟੇਸ਼ਨ ਸੈਂਟਰ (ਪੀਆਰਸੀ) ਦੇ ਸਹਿਯੋਗ ਨਾਲ ਸਾਬਕਾ ਸੈਨਿਕਾਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਵੱਖ ਵੱਖ ਚੀਜ਼ਾਂ ਦੀ ਪ੍ਰਦਰਸ਼ਨੀ ਅਤੇ ਦੀਵਾਲੀ ਫੇਅਰ ਦਾ ਆਯੋਜਨ ਕੀਤਾ। ਇਸ ਦੌਰਾਨ ਇੱਕ ਪਾਸੇ ਜਿੱਥੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉੱਥੇ ਪੈਰਾਪਲੈਜਿਕ ਰਿਹੈਬਲੀਟੇਸ਼ਨ ਸੈਂਟਰ (ਪੀਆਰਸੀ) ਵੱਲੋਂ ਸਾਬਕਾ ਸੈਨਿਕਾਂ ਨੇ ਸਜਾਵਟੀ ਮੋਮਬੱਤੀਆ, ਦੀਵੇ, ਰੰਗੋਲੀ, ਦੀਵਾਲੀ ਡੈਕੋਰੇਸ਼ਨ ਮੈਟੀਰੀਅਲ ਤੋਂ ਇਲਾਵਾ ਫੈਬਰਿਕ ਆਈਟਮਾਂ ਜਿਸ ਵਿੱਚ ਸ਼ਾਪਿੰਗ ਬੈਗ, ਅਪ੍ਰੈਨ, ਹੈਂਡ ਟਾਵਲ, ਵੂਲਨ ਸਾਕਸ, ਡਰਾਇੰਗ ਸ਼ੀਟ, ਵਾਈਟ ਬੈੱਡ ਸ਼ੀਟ, ਪਿਲੋਂ ਕਵਰ ਆਦਿ ਨੂੰ ਬਾਖ਼ੂਬੀ ਨਾਲ ਪ੍ਰਦਰਸ਼ਿਤ ਕੀਤਾ। ਇਸ ਦੌਰਾਨ ਆਮ ਲੋਕਾਂ ਅਤੇ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਸਾਬਕਾ ਸੈਨਿਕਾਂ ਵੱਲੋਂ ਬਣਾਈ ਗਈ ਵਸਤੂਆਂ ਦੀ ਸ਼ਲਾਘਾ ਕੀਤੀ ਅਤੇ ਦਿਲ ਖੋਲ੍ਹ ਕੇ ਖਰੀਦਾਰੀ ਕਰਕੇ ਸਾਬਕਾ ਸੈਨਿਕਾਂ ਦਾ ਹੌਸਲਾ ਵਧਾਇਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੇ ਰੰਗੋਲੀ, ਪੋਸਟਰ ਮੇਕਿੰਗ, ਕਾਲੋਰਜ ਮੇਕਿੰਗ ਮੁਕਾਬਲੇ ਕਰਵਾਏ ਅਤੇ ਸਕੂਲ ਦੀ ਪ੍ਰਿੰਸੀਪਲ ਨੀਤੂ ਦਾਂਡੀ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ