
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸ਼ਰਤਾਂ ਨਾਲ ਸਵੇਰ 5 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ
ਸ਼ਹਿਰੀ ਖੇਤਰਾਂ ਦੀਆਂ ਦੁਕਾਨਾਂ ਨੂੰ ਇੱਕ ਪੜਾਅਵਾਰ ਢੰਗ ਨਾਲ (ਅੌਡ/ਈਵਨ) ਸ਼ਾਮ 5 ਵਜੇ ਤੱਕ ਖੁੱਲ੍ਹਣ ਦੀ ਆਗਿਆ
ਈਵਨ ਦੁਕਾਨਾਂ ਈਵਨ ਤਾਰੀਖਾਂ 10, 12 ਮਈ ਨੂੰ ਖੁਲ੍ਹਣਗੀਆਂ ਅਤੇ ਅੌਡ ਦੁਕਾਨਾਂ ਅੌਡ ਤਾਰੀਖਾਂ ਭਾਵ 11, 13 ਮਈ ਨੂੰ ਖੁੱਲ੍ਹਣਗੀਆਂ
ਮਾਰਕੀਟ ਐਸੋਸੀਏਸ਼ਨਾਂ ਰਾਹੀਂ ਨਗਰ ਨਿਗਮ/ ਕਾਰਜਸਾਧਕ ਅਫ਼ਸਰ ਦੁਕਾਨਾਂ ਨੂੰ ਅੌਡ/ਈਵਨ ਵਜੋਂ ਕਰਨਗੇ ਮਾਰਕ
ਮਾਰਕੀਟ ਐਸੋਸੀਏਸ਼ਨਾਂ ਵੱਲੋਂ ਕੋਵਿਡ ਮੋਨੀਟਰ ਕੀਤੇ ਜਾਣਗੇ ਨਿਯੁਕਤ
ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿੱਜੀ ਤੌਰ ’ਤੇ ਹੋਣਗੇ ਜ਼ਿੰਮੇਵਾਰ ਮੋਨੀਟਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਆਖ਼ਰਕਾਰ ਸਾਰੇ ਭਾਈਵਾਲਾਂ ਨਾਲ ਵਿਸਥਾਰ ਨਾਲ ਵਿਚਾਰ ਚਰਚਾ ਤੋਂ ਬਾਅਦ ਸੀਆਰਪੀਸੀ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼ੁੱਕਰਵਾਰ ਨੂੰ ਦੇਰ ਸ਼ਾਮ ਆਦੇਸ਼ਾਂ ਨੂੰ ਜਾਰੀ ਰੱਖਣ ਅਤੇ ਅੰਸ਼ਕ ਰੂਪ ਵਿੱਚ ਸੁਧਾਰ ਦੇ ਹੁਕਮ ਦਿੱਤੇ ਹਨ। ਜਿਸ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਸ਼ਰਤਾਂ ਅਧੀਨ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਖੱੁਲ੍ਹੀਆਂ ਰਹਿ ਸਕਦੀਆਂ ਹਨ।
ਤਾਜ਼ਾ ਸ਼ਰਤਾਂ ਅਨੁਸਾਰ ਕੋਈ ਵੀ ਸ਼ਾਪਿੰਗ ਮਾਲ ਜਾਂ ਸਿੰਗਲ/ਮਲਟੀ-ਬ੍ਰਾਂਡ ਰਿਟੇਲ ਸਟੈਂਡਐਲੋਨ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਇਨ੍ਹਾਂ ਮਾਲ/ਕੰਪਲੈਕਸਾਂ ਵਿੱਚ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਤੋਂ ਸਿਵਾਏ। ਪੇਂਡੂ ਖੇਤਰਾਂ ਦੀਆਂ ਸਾਰੀਆਂ ਦੁਕਾਨਾਂ। ਸ਼ਹਿਰੀ ਖੇਤਰਾਂ ਵਿੱਚ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ ਪਰ ਰੋਟੇਸ਼ਨਲ ਅਧਾਰ ’ਤੇ (ਅੌਡ/ਈਵਨ) ਤਾਂ ਕਿ ਰੋਜ਼ਾਨਾ 50 ਫੀਸਦੀ ਦੁਕਾਨਾਂ ਹੀ ਖੁੱਲ੍ਹੀਆ ਜਾ ਸਕਣ। ਈਵਨ ਦੁਕਾਨਾਂ ਈਵਨ ਡੇਟਸ ਯਾਨੀ 10 ਮਈ, 12 ਅਤੇ ਇਸ ਵਾਂਗ, ਆਡ ਦੁਕਾਨਾਂ ਆਡ ਤਾਰੀਖਾਂ ਯਾਨੀ 11 ਮਈ, 13 ਅਤੇ ਇਸ ਵਾਂਗ। ਮੁਹਾਲੀ ਨਗਰ ਨਿਗਮ/ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰ, ਏਡੀਐਮ/ਐਸਡੀਐਮ ਦੀ ਸਮੁੱਚੀ ਨਿਗਰਾਨੀ ਅਧੀਨ ਸਬੰਧਤ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਦੁਕਾਨਾਂ ਨੂੰ ਅੌਡ/ਈਵਨ ਜਾਂ (1 ਅਤੇ 2) ਮਾਰਕ ਕਰਨ ਲਈ ਜ਼ਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਕੋਵਿਡ ਮਾਨੀਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਨਾਮ ਪ੍ਰਮੁੱਖਤਾ ਨਾਲ ਦਰਸਾਏ ਜਾਣਗੇ। ਉਹ ਨਿੱਜੀ ਤੌਰ ’ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ। ਰੈਸਟੋਰੈਂਟ/ਖਾਣ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ-ਸਿਰਫ 9 ਵਜੇ ਤੱਕ ਹੋਮ ਡਿਲਵਰੀ ਲਈ-ਪਰ ਲੋਕ ਬੈਠ ਕੇ ਨਹੀਂ ਲੈ ਖਾ ਸਕਦੇ, ਸਿਰਫ਼ ਲੈ ਕੇ ਜਾ ਸਕਣਗੇ। ਜੇ ਕੋਈ ਉਲੰਘਣਾ ਹੁੰਦੀ ਹੈ ਤਾਂ ਪ੍ਰਬੰਧਨ ਅਤੇ ਗਾਹਕ ਦੋਵਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਸਵੈ-ਰੁਜ਼ਗਾਰ ਵਾਲੇ ਵਿਅਕਤੀਆਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਜਿਵੇਂ ਇਲੈਕਟ੍ਰੀਸ਼ੀਅਨ, ਪਲੰਬਰ, ਆਈ.ਟੀ. ਮੁਰੰਮਤ ਆਦਿ ਨੂੰ ਆਗਿਆ ਹੋਵੇਗੀ।
ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰਾਂ ਦੇ ਸੰਬੰਧ ਵਿੱਚ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਦਫ਼ਤਰਾਂ ਨੂੰ ਬਿਨਾਂ ਕਿਸੇ ਵੱਖਰੀ ਆਗਿਆ ਦੇ ਖੋਲ੍ਹਣ ਦੀ ਆਗਿਆ ਹੈ। ਪਰ ਭੀੜ ਤੋਂ ਬਚਣ ਲਈ ਕਿਸੇ ਵੀ ਸਮੇਂ ਸਿਰਫ਼ 33% ਸਟਾਫ਼ ਹੀ ਬੁਲਾਉਣ ਦੀ ਆਗਿਆ ਹੋਵੇਗੀ। ਸਾਰੇ ਦਫ਼ਤਰਾਂ ਦੇ ਮੁਖੀਆਂ ਵੱਲੋਂ ਘਰ ਤੋਂ ਕੰਮ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਬੰਧਤ ਸਟਾਫ਼/ਕਰਮਚਾਰੀ ਸਿਰਫ਼ ਉਨ੍ਹਾਂ ਦੇ ਆਈਡੀ ਕਾਰਡ ਹੋਣ ‘ਤੇ ਹੀ ਆਵਾਜਾਈ ਕਰ ਸਕਦੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਸਾਰੇ ਪ੍ਰਾਈਵੇਟ ਦਫਤਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਟਾਫ਼/ਕਰਮਚਾਰੀਆਂ ਦੀ ਨਿਯਮਤ ਤੌਰ ‘ਤੇ ਤਰਜੀਹੀ ਤੌਰ ’ਤੇ ਹਰ 2 ਹਫ਼ਤਿਆਂ ਬਾਅਦ ਕੋਵਿਡ ਟੈਸਟਿੰਗ ਕੀਤੀ ਜਾਵੇ। ਲੱਛਣ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਇਕਾਂਤਵਾਸ ਵਿੱਚ ਭੇਜਣ ਅਤੇ ਟੈਸਟਿੰਗ ਲਈ ਕਿਹਾ ਜਾਣਾ ਚਾਹੀਦਾ ਹੈ।