nbaz-e-punjab.com

ਸੀਜੀਸੀ ਕਾਲਜ ਲਾਂਡਰਾਂ ਵੱਲੋਂ ਨਵਾਂ ਕੋਰਸ ਡਾਕਟਰ ਆਫ਼ ਫਾਰਮਸੀ ਸ਼ੁਰੂ, ਬਾਰ੍ਹਵੀਂ ਤੋਂ ਡਿਗਰੀ ਲਈ ਸਿੱਧਾ ਦਾਖ਼ਲਾ ਸੰਭਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦਾ ਸੁਪਨਾ ਸਾਕਾਰ ਕਰਨ ਅਤੇ ਪੰਜਾਬ ਵਿੱਚ ਮੈਡੀਕਲ ਦੀ ਪੜ੍ਹਾਈ ਦਾ ਪੱਧਰ ਹੋਰ ਉੱਚਾ ਚੁੱਕਣ ਦੇ ਮੰਤਵ ਨਾਲ ਸੀਜੀਸੀ ਕਾਲਜ ਲਾਂਡਰਾਂ ਵੱਲੋਂ ਆਪਣੇ ਕੋਰਸ ਸ਼੍ਰੇਣੀ ਵਿੱਚ ਇੱਕ ਵਿਲੱਖਣ ਅਤੇ ਨਵੇਂ ਕੋਰਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕੋਰਸ ਨੂੰ ਡਾਕਟਰ ਆਫ਼ ਫਾਰਮਸੀ ਜਾਂ ਫਾਰਮ ‘ਡੀ’ ਦਾ ਨਾਮ ਦਿੱਤਾ ਗਿਆ ਹੈ। ਇਹ ਭਾਰਤ ਦਾ ਪਹਿਲਾ ਅਜਿਹਾ ਫਾਰਮਸੀ ਦਾ ਕੋਰਸ ਹੈ। ਜਿਸ ਨਾਲ ਪੇਸ਼ੇਵਾਰ ਮਰੀਜ਼ ਦੀ ਹੈਲਥਕੇਅਰ ਸਿਸਟਮ ਨਾਲ ਸਿੱਧੇ ਸੰਪਰਕ ਵਿੱਚ ਆਉਂਦਾ ਹੈ ਅਤੇ ਨਾਲ ਹੀ ਇਹ ਕੋਰਸ ਨਿਰਧਾਰਿਤ ਦਵਾਈਆਂ ਵਿੱਚ ਮਹੱਤਵ ਪੂਰਨ ਫੈਸਲੇ ਲੈਣ ਲਈ ਵੀ ਪੇਸ਼ੇਵਾਰ ਨੂੰ ਸਰਟੀਫਾਈ ਕਰਦਾ ਹੈ। ਅਸਲ ਵਿੱਚ ਜੋ ਵਿਦਿਆਰਥੀ ਪੜ੍ਹਾਈ ਦੀ ਇਸ ਚੂਹਾ ਦੌੜ ’ਚੋਂ ਬਾਹਰ ਨਿਕਲਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕੋਰਸ ਲਾਭਕਾਰੀ ਸਿੱਧ ਹੋਵੇਗਾ।
ਇਸ ਨਵੇਂ ਕੋਰਸ ਦੇ ਮੱਦੇਨਜ਼ਰ ਸੀਜੀਸੀ ਲਾਂਡਰਾਂ ਅਤੇ ਗਰੇਸੀਅਨ ਹਸਪਤਾਲ ਮੁਹਾਲੀ ਨੇ ਆਪਸੀ ਸਮਝੌਤੇ ’ਤੇ ਦਸਖ਼ਤ ਕੀਤੇ ਹਨ ਜੋ ਵਿਦਿਆਰਥੀਆਂ ਨੂੰ ਇਸ ਕੋਰਸ ਦਾ ਲੁਤਫ਼ ਉਠਾਉਣ ਦਾ ਮੌਕਾ ਮਿਲੇ। ਜਾਣਕਾਰੀ ਅਨੁਸਾਰ ਲਾਂਡਰਾਂ ਕਾਲਜ ਵਿੱਚ ਸ਼ੁਰੂ ਕੀਤੇ ਇਸ ਨਵੇਂ ਫਾਰਮਸੀ ਦੇ ਛੇ ਸਾਲਾ ਸਿੱਧੇ ਪ੍ਰੋਗਰਾਮ ਨੂੰ ਫਾਰਮਸੀ ਕੌਂਸਲ ਆਫ਼ ਇੰਡੀਆ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਇਹ ਕਾਲਜ ਇਸ ਨਵੇਂ ਕੋਰਸ ਲਈ ਬਾਰ੍ਹਵੀਂ ਪਾਸ ਵਿਦਿਆਰਥੀਆਂ ਨੂੰ ਦਾਖ਼ਲੇ ਦੇਣ ਲਈ ਸੱਦਾ ਦੇ ਰਿਹਾ ਹੈ। ਬੀ ਫਾਰਮੇਸੀ ਅਤੇ ਫਾਰਮੇਸੀ ਡੀ ਵਿਚਕਾਰ ਅੰਤਰ ਨੂੰ ਸਮਝਾਉਂਦਿਆਂ ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਐਮ ਅਰੋਕੀਆ ਬਾਬੂ ਨੇ ਕਿਹਾ ਕਿ ਬੀ ਫਾਰਮੇਸੀ ਜੋ ਕਿ ਦਵਾਈਆਂ ਦੀ ਪ੍ਰਿਸਕ੍ਰਿਪਸ਼ਨ, ਮੈਨੂਫ਼ੈਕਚਰ ਅਤੇ ਪ੍ਰੋਵਿਜ਼ਨ ਨਾਲ ਸਬੰਧਤ ਹੈ ਜਦਕਿ ਫਾਰਮ ਡੀ ਇਸ ਦੇ ਉਲਟ ਹੈ। ਡੀ ਫਾਰਮੇਸੀ ਇੰਡਸਟਰੀ ਵਿੱਚ ਮੈਡੀਕਲ ਪ੍ਰੈਕਟਿਸ ’ਤੇ ਧਿਆਨ ਕੇਂਦਰਤ ਕਰਦਾ ਹੈ। ਡੀ ਫਾਰਮੇਸੀ ਡਾਕਟਰ ਪ੍ਰਿਸਕ੍ਰੀਪਸ਼ਨ ਰੀਵਿਊ ਕਰਨ, ਮੈਡੀਕੇਸ਼ਨ ਦੀਆਂ ਗ਼ਲਤੀਆਂ ਦੀ ਪਛਾਣ ਕਰਨ ਅਤੇ ਡਰੱਗ ਰਿਐਕਸ਼ਨ ਨੂੰ ਮੋਨੀਟਰ ਕਰਦੇ ਹਨ। ਇਹ ਕੋਰਸ ਵਿਦਿਆਰਥੀਆਂ ਨੂੰ ਆਪਣੇ ਨਾਮ ਅੱਗੇ ਡਾਕਟਰ ਲਾਉਣ ਦੇ ਯੋਗ ਵੀ ਬਣਾਵੇਗਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…