ਡਾਕਟਰ ਦੀ ਕਲੀਨਿਕ ਵਿੱਚ ਅੱਗ ਲੱਗਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਸਥਾਨਕ ਫੇਜ਼-9 ਵਿੱਚ ਮਕਾਨ ਨੰਬਰ ਐਚਈ-211 ਵਿੱਚ ਸਥਿਤ ਇੱਕ ਡਾਕਟਰ ਦੇ ਕਲੀਨਿਕ ਵਿੱਚ ਬੀਤੀ ਰਾਤ ਕਿਸੇ ਕਾਰਨ ਅੱਗ ਲੱਗ ਜਾਣ ਕਲੀਨਿਕ ਸੜ ਕੇ ਸੁਆਹ ਹੋ ਗਿਆ। ਮੌਕੇ ਉਪਰ ਮੌਜੂਦ ਮਕਾਨ ਨੰਬਰ ਐਚਈ-211 ਦੇ ਵਸਨੀਕ ਡਾ. ਡੀਪਮ ਦੱਤਾ ਨੇ ਦੱਸਿਆ ਕਿ ਇਸ ਮਕਾਨ ਵਿੱਚ ਹੇਠਲੀ ਮੰਜਿਲ ਵਿੱਚ ਉਸਦਾ ਕਲੀਨਿਕ ਹੈ ਅਤੇ ਉਪਰਲੀ ਮੰਜਿਲ ਉਪਰ ਉਸਦੀ ਰਿਹਾਇਸ਼ ਹੈ। ਬੀਤੀ ਰਾਤ ਸਾਢੇ ਬਾਰਾਂ ਵਜੇ ਉਹ ਇਸ ਕਲੀਨਿਕ ਦਾ ਮੁੱਖ ਸਵਿੱਚ ਬੰਦ ਕਰਕੇ ਉਪਰ ਆਪਣੀ ਰਿਹਾਇਸ਼ ਵਿੱਚ ਚਲਾ ਗਿਆ। ਸਵੇਰੇ ਚਾਰ ਕੁ ਵਜੇ ਧੂੰਏ ਕਾਰਨ ਉਸ ਨੂੰ ਘੁੱਟਣ ਮਹਿਸੂਸ ਹੋਈ ਤੇ ਜਾਗ ਆ ਗਈ ਤਾਂ ਉਸਨੇ ਵੇਖਿਆ ਕਿ ਕਲੀਨਿਕ ਵਿੱਚ ਹਰ ਪਾਸੇ ਧੂੰਆਂ ਹੀ ਭਰਿਆ ਹੋਇਆ ਸੀ। ਉਹ ਤੁਰੰਤ ਗੁਆਂਢੀਆਂ ਦੀ ਛੱਤ ਰਾਹੀਂ ਹੇਠਾਂ ਉਤਰਿਆ ਤੇ ਵੇਖਿਆ ਕਿ ਅੱੱਗ ਲੱਗਣ ਕਾਰਨ ਕਲੀਨਿਕ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਉਸਨੇ ਦੱਸਿਆ ਕਿ ਇਸ ਅੱਗ ਕਾਰਨ ਕਲੀਨਿਕ ਦੀ ਛੱਤ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਦੀਵਾਰਾਂ ਵਿੱਚ ਤਰੇੜਾਂ ਆ ਗਈਆਂ ਹਨ। ਉਸ ਨੇ ਦੱਸਿਆ ਕਿ ਇਸ ਹਾਦਸੇ ਨਾਲ ਉਸ ਦਾ ਅੰਦਾਜਨ 10 ਲੱਖ ਦਾ ਨੁਕਸਾਨ ਹੋ ਗਿਆ ਹੈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…