ਗਠੀਏ ਦੀ ਬਿਮਾਰੀ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਨੇ ਸਿਰ ਜੋੜੇ

ਸਰਕਾਰੀ ਮੈਡੀਕਲ ਕਾਲਜ ਵਿੱਚ ਇਕ ਰੋਜ਼ਾ ਵਰਕਸ਼ਾਪ ਵਿੱਚ ਦੇਸ਼ ਭਰ ਦੇ ਮਾਹਰ ਡਾਕਟਰਾਂ ਨੇ ਲਿਆ ਹਿੱਸਾ

ਨਬਜ਼-ਏ-ਪੰਜਾਬ, ਮੁਹਾਲੀ, 1 ਅਕਤੂਬਰ:
ਇੰਡੀਅਨ ਰਾਇਮੈਟੋਲੋਜੀ ਐਸੋਸੀਏਸ਼ਨ (ਆਈਆਰਏ) ਦੀ ਅਗਵਾਈ ਹੇਠ ਏਮਜ਼ ਮੁਹਾਲੀ (ਮੈਡੀਕਲ ਵਿਭਾਗ) ਵੱਲੋਂ ਰਾਇਮੈਟੋਲੋਜੀ ਨੂੰ ਸਮਰਪਿਤ ਇੱਕ ਰੋਜ਼ਾ ‘ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ (ਸੀਐਮਈ) ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਦੇਸ਼ ਭਰ ਦੇ ਡਾਕਟਰਾਂ, ਸਿਹਤ ਸੰਭਾਲ ਪ੍ਰੈਕਟੀਸ਼ਨਰਾਂ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਸਮੇਤ 175 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਵਰਕਸ਼ਾਪ ਦੀ ਸ਼ੁਰੂਆਤ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਦੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਤੋਂ ਪਹਿਲਾਂ ਮਹਿਮਾਨਾਂ ਨੇ ਸ਼ਮਾਂ ਰੌਸ਼ਨ ਦੀ ਰਸਮ ਨਿਭਾਈ।
ਉਨ੍ਹਾਂ ਕਿਹਾ ਕਿ ਅਜਿਹੀਆਂ ਵਿਚਾਰ ਗੋਸ਼ਟੀਆਂ ਵੱਖ-ਵੱਖ ਬਿਮਾਰੀਆਂ ਬਾਰੇ ਨਵੀਂ ਸਮਝ ਅਤੇ ਗਿਆਨ ਭਰਪੂਰ ਹੁੰਦੀਆਂ ਹਨ, ਜੋ ਮੈਡੀਕਲ ਦੇ ਵਿਦਿਆਰਥੀਆਂ ਅਤੇ ਮੈਡੀਕਲ ਪੇਸ਼ੇਵਰਾਂ ਲਈ ਬਹੁਤ ਜ਼ਰੂਰੀ ਹਨ। ਆਰਗੇਨਾਈਜ਼ਿੰਗ ਚੇਅਰਮੈਨ ਡਾ. ਅਸ਼ੀਸ਼ ਗੋਇਲ ਅਤੇ ਸਕੱਤਰ ਡਾ. ਅਸ਼ੀਸ਼ ਜਿੰਦਲ ਨੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਦਿਆਂ ਕਿਹਾ ਕਿ ਇਸ ਮਹੱਤਵਪੂਰਨ ਵਰਕਸ਼ਾਪ ਨੇ ਰਾਇਮੈਟੋਲੋਜੀ ਦੇ ਖੇਤਰ ਦੀਆਂ ਦੇਸ਼ ਭਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਇੱਕ ਮੰਚ ’ਤੇ ਇਕੱਠਾ ਕੀਤਾ ਹੈ। ਡਾ. ਅਸ਼ੀਸ਼ ਜਿੰਦਲ ਨੇ ਕਿਹਾ ਕਿ ਰਾਇਮਾ ਡਾਇਲਾਗ-2 ਨੂੰ ਮਿਲਿਆ ਭਰਵਾਂ ਹੁੰਗਾਰਾ ਰਾਇਮੈਟੋਲੋਜੀ ਵਿੱਚ ਨਿਰੰਤਰ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਸਾਨੂੰ ਗਿਆਨ ਦੇ ਅਜਿਹੇ ਫਲਦਾਇਕ ਅਦਾਨ-ਪ੍ਰਦਾਨ ਦੀ ਮੇਜ਼ਬਾਨੀ ਕਰਨ ’ਤੇ ਮਾਣ ਹੈ ਜੋ ਮਰੀਜ਼ਾਂ ਦੀ ਦੇਖਭਾਲ ਨੂੰ ਸਿੱਧੇ ਤੌਰ ’ਤੇ ਲਾਭ ਪਹੁੰਚਾਏਗਾ।
ਮੁੱਖ ਬੁਲਾਰਿਆਂ ਵਿੱਚ ਇੰਦਰਪ੍ਰਸਥ ਅਪੋਲੋ ਨਵੀਂ ਦਿੱਲੀ ਦੇ ਪ੍ਰੋ. ਰੋਹਿਣੀ ਹਾਂਡਾ, ਪੀਜੀਆਈ ਚੰਡੀਗੜ੍ਹ ਤੋਂ ਪ੍ਰੋ. ਅਮਨ ਸ਼ਰਮਾ, ਡਾ. ਵੇਦ ਚਤੁਰਵੇਦੀ ਅਤੇ ਡਾ. ਬਿਮਲੇਸ਼ਧਰ ਪਾਂਡੇ ਸਮੇਤ ਹੋਰ ਪ੍ਰਮੁੱਖ ਮਾਹਰ ਸ਼ਾਮਲ ਸਨ। ਉਨ੍ਹਾਂ ਦੇ ਭਾਸ਼ਣਾਂ ਨੇ ਐਡਵਾਂਸ ਡਾਇਗਨੌਸਟਿਕ ਤਕਨੀਕਾਂ, ਉੱਭਰ ਰਹੇ ਇਲਾਜਾਂ, ਅਤੇ ਗੁੰਝਲਦਾਰ ਗਠੀਏ ਦੀਆਂ ਸਥਿਤੀਆਂ ਦੇ ਪ੍ਰਬੰਧਨ ਲਈ ਅਤਿ-ਆਧੁਨਿਕ ਪਹੁੰਚਾਂ ਬਾਰੇ ਅਹਿਮ ਜਾਣਕਾਰੀ ਅਤੇ ਆਪਣੇ ਤਜਰਬੇ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…