Share on Facebook Share on Twitter Share on Google+ Share on Pinterest Share on Linkedin ਪੱਤਰਕਾਰ ਦੇ ਘਰ ਵਿੱਚ ਵੜੇ ਆਵਾਰਾ ਕੁੱਤੇ, ਡਾਗ ਕੈਚਰ ਦੀ ਟੀਮ ਨੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਕੀਤੇ ਕਾਬੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ: ਸ਼ਹਿਰ ਦੀਆਂ ਗਲੀਆਂ, ਸੜਕਾਂ, ਪਾਰਕਾਂ ਵਿੱਚ ਆਵਾਰਾ ਕੁੱਤਿਆਂ ਕਾਰਨ ਸ਼ਹਿਰ ਵਾਸੀ ਪਹਿਲਾਂ ਹੀ ਪ੍ਰੇਸ਼ਾਨ ਹਨ ਅਤੇ ਹੁਣ ਇਹ ਆਵਾਰਾ ਕੁੱਤੇ ਲੋਕਾਂ ਦੇ ਘਰਾਂ ਵਿੱਚ ਵੀ ਦਾਖ਼ਿਲ ਹੋਣ ਲੱਗ ਪਏ ਹਨ। ਸਥਾਨਕ ਫੇਜ਼-11 ਵਿੱਚ ਕੋਠੀ ਨੰਬਰ 864 ਦੇ ਵਸਨੀਕਾਂ ਨਾਲ ਅਜਿਹਾ ਹੀ ਹੋਇਆ ਹੈ ਜਿਹਨਾਂ ਦੇ ਘਰ ਦੀ ਛੱਤ ਤੇ ਇਕ ਆਵਾਰਾ ਕੁੱਤੇ ਨੇ ਡੇਰਾ ਜਮਾ ਲਿਆ। ਬਾਅਦ ਵਿੱਚ ਵਸਨੀਕਾਂ ਵੱਲੋਂ ਸਥਾਨਕ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਕਰਨ ਤੇ ਉਥੇ ਪਹੁੰਚੀ ਡਾਗ ਕੈਚਰ ਦੀ ਟੀਮ ਨੇ ਉਸ ਕੁੱਤੇ ਨੂੰ ਕਾਬੂ ਕੀਤਾ ਜਿਸ ਤੋੱ ਬਾਅਦ ਕੋਠੀ ਦੇ ਵਸਨੀਕਾਂ ਦੇ ਸਾਹ ਵਿੱਚ ਸਾਹ ਆਇਆ। ਇਸ ਮਕਾਨ ਦੇ ਵਸਨੀਕ ਤੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਮਨੌਲੀ ਨੇ ਦੱਸਿਆ ਕਿ ਉਹ ਰਾਤ ਨੂੰ ਘਰ ਆ ਕੇ ਗੇਟ ਬੰਦ ਕਰਕੇ ਸੌ ਗਏ ਸਨ ਅਤੇ ਜਦੋੱ ਸਵੇਰੇ ਬਾਹਰ ਨਿਕਲਣ ਲੱਗੇ ਤਾਂ ਉਹਨਾਂ ਨੂੰ ਕੁੱਤੇ ਦੇ ਗੁਰਾਉਣ ਦੀ ਆਵਾਜਾਂ ਸੁਣੀ। ਉਹਨਾਂ ਲਕੜੀ ਵਾਲਾ ਦਰਵਾਜਾ ਖੋਲ੍ਹਿਆ ਤਾਂ ਬਾਹਰ ( ਵਰਾਂਡੇ ਵਿੱਚ ) ਤਿੰਨ ਚਾਰ ਕੁੱਤੇ ਡੇਰਾ ਜਮਾਈ ਬੈਠੇ ਸਨ ਅਤੇ ਉਹਨਾਂ ਨੂੰ ਵੇਖ ਕੇ ਭੌਂਕਣ ਲੱਗ ਪਏ। ਉਹਨਾਂ ਦੱਸਿਆ ਕਿ ਉਹ ਅੰਦਰੋੱ ਸੋਟੀ ਲੈ ਕੇ ਆਏ ਅਤੇ ਦਰਵਾਜੇ ਤੇ ਜੋਰ ਨਾਲ ਮਾਰੀ ਤਾਂ ਤਿੰਨ ਕੁੱਤੇ ਪੌੜੀਆਂ ਚੜ੍ਹ ਕੇ ਛੱਤ ਤੇ ਪਹੁੰਚ ਗਏ ਅਤੇ ਜਦੋਂ ਉਹ ਛੱਤ ਤੇ ਗਏ ਤਾਂ 2 ਕੁੱਤੇ ਤਾਂ ਛੱਤ ਟੱਪ ਕੇ ਨਾਲ ਦੇ ਮਕਾਨ ਵਿੱਚ ਚਲੇ ਗਏ ਜਦੋੱ ਕਿ ਇਕ ਕੁੱਤਾ ਉਲਟਾ ਉਹਨਾਂ ਤੇ ਹੀ ਭੌਂਕਣ ਲੱਗ ਪਿਆ। ਜਿਸ ਤੇ ਉਹ ਡਰ ਗਏ। ਉਹਨਾਂ ਦੱਸਿਆ ਕਿ ਉਹਨਾਂ ਨੇ ਵਾਰਡ ਦੀ ਕੌਂਸਲਰ ਨੂੰ ਫੋਨ ਕੀਤਾ ਅਤੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ। ਉਹਨਾਂ ਦੱਸਿਆ ਕਿ ਇਹ ਕੁੱਤਾ ਉਹਨਾਂ ਦੀ ਛੱਤ ਤੇ ਹੀ ਡਟਿਆ ਰਿਹਾ ਅਤੇ ਇਸ ਦੌਰਾਨ ਕੁੱਤੇ ਨੇ ਉਹਨਾਂ ਦੇ ਜਾਲੀ ਵਾਲੇ ਦਰਵਾਜੇ ਤੇ ਛਰੀਟਾਂ ਮਾਰ ਮਾਰ ਕੇ ਉਸਨੂੰ ਖਰਾਬ ਕਰ ਦਿੱਤਾ। ਬਾਅਦ ਵਿੱਚ ਡਾਗ ਕੈਚਰਾਂ ਦੀ ਟੀਮ ਨੇ ਆ ਕੇ ਇਸ ਕੁੱਤੇ ਅਤੇ ਬਾਹਰ ਬੈਠੇ 2 ਹੋਰਨਾਂ ਕੁੱਤਿਆਂ ਨੂੰ ਫੜਿਆ ਤਾਂ ਉਹਨਾਂ ਦੀ ਇਹ ਮੁਸ਼ਕਿਲ ਹੱਲ ਹੋਈ। ਉਹਨਾਂ ਮੰਗ ਕੀਤੀ ਕਿ, ਇਸ ਸਮਸਿਆ ਦੇ ਪੱਕੇ ਹੱਲ ਲਈ ਪ੍ਰਸ਼ਾਸ਼ਨ ਵਲੋੱ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ