ਮੁਫ਼ਤ ਦੇ ਲਾਲਚ ਵਿੱਚ ਸਾਈਬਰ ਹਮਲਿਆਂ ਦਾ ਸ਼ਿਕਾਰ ਨਾ ਹੋਣ ਨੌਜਵਾਨ: ਤਰੁਣ ਮਲਹੋਤਰਾ

ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ ਸਾਈਬਰ ਸੁਰੱਖਿਆ ਬਾਰੇ ਵਰਕਸ਼ਾਪ ਦਾ ਆਯੋਜਨ

ਨਬਜ਼-ਏ-ਪੰਜਾਬ, ਮੁਹਾਲੀ, 20 ਸਤੰਬਰ:
ਐਮਿਟੀ ਯੂਨੀਵਰਸਿਟੀ ਮੁਹਾਲੀ ਦੇ ਟੈਕਨੋਮੀਟਰ ਕਲੱਬ ਵੱਲੋਂ ‘ਸਾਈਬਰ ਐਕਸਪਲੋਰ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਈਬਰ ਸੁਰੱਖਿਆ ਮਾਹਰ ਅਤੇ ਸਾਈਬਰ ਕਾਪਸ ਦੇ ਸੰਸਥਾਪਕ ਤਰੁਣ ਮਲਹੋਤਰਾ ਨੇ ਵਿਦਿਆਰਥੀਆਂ ਨਾਲ ਸਾਈਬਰ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ’ਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕਿਵੇਂ ਸਾਈਬਰ ਅਟੈਕ ਜਿਵੇਂ ਫਿਸਿੰਗ, ਸਪੈਮ, ਸੋਸ਼ਲ ਇੰਜੀਨੀਅਰਿੰਗ, ਡਿਜੀਟਲ ਅਰੈਸਟ, ਰੈਨਸਮਵੇਅਰ, ਮਾਲਵੇਅਰ ਅਟੈਕ, ਮੈਨ ਇਨ ਮਿਡਲ ਅਟੈਕ, ਕਿਊਆਰ ਕੋਡ ਅਟੈਕ, ਵਿਸ਼ਿੰਗ ਅਟੈਕ ਅਤੇ ਜੌਬ ਸਕੈਮ ਵਰਗੇ ਸਾਈਬਰ ਹਮਲਿਆਂ ਤੋਂ ਖ਼ੁਦ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਪ੍ਰੋਗਰਾਮ ਦਾ ਆਗਾਜ਼ ਐਮਿਟੀ ਯੂਨੀਵਰਸਿਟੀ ਪੰਜਾਬ ਦੇ ਵਾਈਸ ਚਾਂਸਲਰ ਆਰ.ਕੇ. ਕੋਹਲੀ, ਡਾ. ਰਜਨੀ ਮੋਹਨਾ (ਡੀਨ ਸੀਐਸਸੀ), ਡਾ. ਅੰਸ਼ੀ ਭਾਰਦਵਾਜ ਅਤੇ ਡਾ. ਨੀਤੂ ਬਾਂਸਲ ਨੇ ਸਮਾਂ ਰੌਸ਼ਨ ਕਰਕੇ ਕੀਤਾ। ਚਿਰਾਗ ਗੁਲ੍ਹਾਟੀ ਅਤੇ ਸ਼ਰੇਆ ਕੌਸ਼ਲ ਨੇ ਕੋਆਰਡੀਨੇਟਰ ਵਜੋਂ ਕਾਰਜ ਕੀਤਾ।
ਤਰੁਣ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਹੈਕਰ ਜਾਂ ਸਕੈਮਰਸ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਸਾਰੀ ਜਾਣਕਾਰੀ ਚੋਰੀ ਕਰਦੇ ਹਨ ਅਤੇ ਫਿਰ ਰੈਨਸਮਵੇਅਰ ਅਟੈਕ ਜਾਂ ਡਾਟਾ ਚੋਰੀ ਵਰਗੀ ਧੋਖਾਧੜੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਡੇਟਾ ਸੁਰੱਖਿਆ ਅਤੇ ਗੋਪਨੀਯਤਾ ਕਾਨੂੰਨਾਂ ਦੀ ਪਾਲਣਾ ਕਰਨਾ ਕਿੰਨਾ ਮਹੱਤਵਪੂਰਨ ਹੈ, ਅਤੇ ਐਮਐਫਏ (ਮਲਟੀ ਫੈਕਟਰ ਆਥੇਂਟਿਕੇਸ਼ਨ), ਫਾਇਰਵਾਲ, ਐਂਡਪੁਆਇੰਟ ਸੁਰੱਖਿਆ, ਅਤੇ ਸਹੀ ਕਾਨਫਿਗਰੇਸ਼ਨ ਦੀ ਲੋੜ ਹੁੰਦੀ ਹੈ। ਮਲਹੋਤਰਾ ਨੇ ਇਹ ਵੀ ਸਮਝਾਇਆ ਕਿ ਜ਼ਿੰਦਗੀ ਵਿੱਚ ਕੱੁਝ ਵੀ ਮੁਫ਼ਤ ਨਹੀਂ ਮਿਲਦਾ। ਜੇਕਰ ਕੋਈ ਆਨਲਾਈਨ ਤੁਹਾਨੂੰ ਤੁਹਾਡੇ ਪੈਸੇ ਦੁੱਗਣੇ ਕਰਨ, ਆਸਾਨ ਨੌਕਰੀ ਪ੍ਰਾਪਤ ਕਰਨ ਜਾਂ ਕਿਸੇ ਪ੍ਰੋਡਕਸ ’ਤੇ ਵੱਡਾ ਡਿਸਕਾਉਂਟ ਪ੍ਰਾਪਤ ਕਰਨ ਦਾ ਲਾਲਚ ਦੇ ਰਿਹਾ ਹੈ, ਤਾਂ ਇਹ ਇੱਕ ਬਹੁਤ ਵੱਡਾ ਘਪਲਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…