nabaz-e-punjab.com

ਆਖਰਕਾਰ ਡੀਪੀਆਈ ਨੇ ਮਹਿਲਾ ਪ੍ਰਿੰਸੀਪਲ ਸਣੇ 31 ਅਧਿਆਪਕਾਂ ਦੀਆਂ ਬਦਲੀਆਂ ਦੇ ਹੁਕਮ ਵਾਪਸ ਲਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਪੰਜਾਬ ਵਿੱਚ ਇਕ ਮਹਿਲਾ ਪ੍ਰਿੰਸੀਪਲ ਸਮੇਤ ਵੱਖ-ਵੱਖ ਸਰਕਾਰੀ ਸਕੂਲਾਂ ਦੇ 31 ਅਧਿਆਪਕਾਂ ਦੀ ਬਦਲੀਆਂ ਨੂੰ ਲੈ ਕੇ ਪੈਦੇ ਹੋਏ ਵਿਵਾਦ ਦੇ ਚੱਲਦਿਆਂ ਡਾਇਰੈਕਟਰ ਸਿੱਖਿਆ ਵਿਭਾਗ (ਸੀਨੀਅਰ ਸੈਕੰਡਰੀ) ਸੁਖਜੀਤਪਾਲ ਸਿੰਘ ਨੇ ਉਕਤ ਸਾਰੀਆਂ ਬਦਲੀਆਂ ਦੇ ਤਾਜ਼ਾ ਹੁਕਮ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਗਏ ਹਨ। ਉਨ੍ਹਾਂ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਮਹਿਲਾ ਪ੍ਰਿੰਸੀਪਲ ਸਮੇਤ ਉਕਤ ਸਾਰੇ ਅਧਿਆਪਕ ਆਪਣੀ ਪਹਿਲਾਂ ਤਾਇਨਾਤੀ ਵਾਲੀ ਥਾਂ ’ਤੇ ਹੀ ਕੰਮ ਕਰਦੇ ਰਹਿਣਗੇ। ਡੀਪੀਆਈ ਨੇ ਇਹ ਹੁਕਮ ਬੀਤੇ ਕੱਲ੍ਹ 1 ਜੂਨ ਸ਼ਾਮ ਨੂੰ ਜਾਰੀ ਕੀਤੇ ਹਨ।
ਸੂਤਰਾਂ ਦੱਸਦੇ ਹਨ ਕਿ ਸਿੱਖਿਆ ਮੰਤਰੀ ਓਪੀ ਸੋਨੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿੱਚ ਇਨ੍ਹਾਂ ਬਦਲੀਆਂ ਨੂੰ ਲੈ ਕੇ ਖੜਕ ਗਈ ਸੀ ਅਤੇ ਗੱਲ ਜ਼ਿਆਦਾ ਵਧਣ ਕਾਰਨ ਮੁੱਖ ਮੰਤਰੀ ਦੇ ਨਿੱਜੀ ਦਖ਼ਲ ਨਾਲ ਹੁਣ ਇਸ ਮਾਮਲੇ ਦਾ ਨਿਬੜਾ ਹੋਣ ਦੀ ਗੱਲ ਆਖੀ ਜਾ ਰਹੀ ਹੈ।
ਡੀਪੀਆਈ ਸੁਖਜੀਤਪਾਲ ਸਿੰਘ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਬੀਤੀ 31 ਮਈ ਨੂੰ ਪੁਰਾਣੇ ਹੁਕਮਾਂ ਤਹਿਤ ਅਧਿਆਪਕਾਂ\ਪ੍ਰਿੰਸੀਪਲ ਦੀਆਂ ਲੋਕਹਿੱਤ ਅਤੇ ਪ੍ਰਬੰਧਕੀ ਆਧਾਰ ’ਤੇ 31 ਬਦਲੀਆਂ ਰੱਦ ਕਰਨ ਸਬੰਧੀ ਜਾਰੀ ਕੀਤੇ ਹੁਕਮ ਤਤਕਾਲ ਸਮੇਂ ਤੋਂ ਵਾਪਸ ਲਏ ਜਾਂਦੇ ਹਨ। ਡੀਪੀਆਈ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮਹਿਲਾ ਪ੍ਰਿੰਸੀਪਲ ਸਮੇਤ ਉਕਤ ਸਾਰੇ ਅਧਿਆਪਕ ਆਪਣੀ ਪਹਿਲਾਂ ਤਾਇਨਾਤੀ ਵਾਲੀ ਥਾਂ ’ਤੇ ਹੀ ਕੰਮ ਕਰਦੇ ਰਹਿਣਗੇ। ਇਸ ਸਬੰਧੀ ਸੰਪਰਕ ਕਰਨ ’ਤੇ ਡੀਪੀਆਈ ਸੁਖਜੀਤਪਾਲ ਸਿੰਘ ਨੇ 31 ਅਧਿਆਪਕਾਂ ਦੀਆਂ ਬਦਲੀਆਂ ਦੇ ਹੁਕਮ ਵਾਪਸ ਲੈਣ ਦੀ ਪੁਸ਼ਟੀ ਕੀਤੀ ਹੈ। ਉਂਜ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਵਿੱਚ ਕਿਸੇ ਵੀ ਅਧਿਆਪਕ ਦੀ ਕੋਈ ਨਵੀਂ ਬਦਲੀ ਨਹੀਂ ਕੀਤੀ ਗਈ ਹੈ। ਉਕਤ ਅਧਿਆਪਕਾਂ ਦੀਆਂ ਬਦਲੀਆਂ ਪਹਿਲੇ ਸਮੇਂ ਵਿੱਚ ਹੋਏ ਫੈਸਲਿਆਂ ਨੂੰ ਆਧਾਰ ਬਣਾ ਕੇ ਕੀਤੀਆਂ ਗਈਆਂ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…