
ਡਾ. ਅੰਬੇਡਕਰ ਇੰਸਟੀਚਿਊਟ ਓਲਡ ਸਟੂਡੈਂਟਸ ਸੁਸਾਇਟੀ ਨੇ 11ਵੀਂ ਐਲੂਮਨੀ ਮੀਟ ਕਰਵਾਈ
ਨਬਜ਼-ਏ-ਪੰਜਾਬ, ਮੁਹਾਲੀ, 13 ਅਪਰੈਲ:
ਡਾ. ਬੀਆਰ ਅੰਬੇਡਕਰ ਇੰਸਟੀਚਿਊਟ ਓਲਡ ਸਟੂਡੈਂਟਸ ਵੈੱਲਫੇਅਰ ਸੁਸਾਇਟੀ ਵੱਲੋਂ ਇੱਥੋਂ ਦੇ ਫੇਜ਼-3ਬੀ2 ਵਿਚਲੇ ਕੈਂਪਸ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਉਤਸਵ ਨੂੰ ਸਮਰਪਿਤ 11ਵੀਂ ਐਲੂਮਨੀ ਮੀਟ ਕਰਵਾਈ ਗਈ। ਇੰਸਟੀਚਿਊਟ ਦੇ ਪ੍ਰਿੰਸੀਪਲ ਸੰਜੀਵ ਮੰਨਣ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਇੰਸਟਰੱਕਟਰ ਰਾਕੇਸ਼ ਅਰੋੜਾ ਤੇ ਸਵਰਨ ਸਿੰਘ, ਸੁਪਰਡੈਂਟ ਲਖਬੀਰ ਕੌਰ, ਪ੍ਰੋ. ਸਰਬਜੀਤ ਕੌਰ, ਸ੍ਰੀਮਤੀ ਜੀਵਨ ਜੋਤੀ ਅਤੇ ਪ੍ਰੋ. ਅਨਿਲ ਕੁਮਾਰ ਵਿਸ਼ੇਸ਼ ਮਹਿਮਾਨ ਸਨ।
ਪ੍ਰਿੰਸੀਪਲ ਸੰਜੀਵ ਮੰਨਣ, ਵੱਖ-ਵੱਖ ਸ਼ਖ਼ਸੀਅਤਾਂ ਅਤੇ ਪੁਰਾਣੇ ਤੇ ਨਵੇਂ ਵਿਦਿਆਰਥੀਆਂ ਨੇ ਡਾ. ਅੰਬੇਡਕਰ ਦੀ ਪ੍ਰਤਿਮਾ ਅੱਗੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਉਨ੍ਹਾਂ ਨੇ ਡਾ. ਬੀਆਰ ਅੰਬੇਡਕਰ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਵੱਲੋਂ ਦਿਖਾਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ‘ਪੇ ਬੈਕ ਟੂ ਸੁਸਾਇਟੀ’ ਵਿਸ਼ੇ ’ਤੇ ਸੈਮੀਨਾਰ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਨਵੇਂ ਸਿੱਖਿਆਰਥੀਆਂ ਦੀ ਭਲਾਈ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸੰਜੀਵ ਮੰਨਣ ਨੇ ਪਿਛਲੇ ਸਾਲ ਦੌਰਾਨ ਇੰਸਟੀਚਿਊਟ ਵਿੱਚ ਹੋਏ ਨਵੀਨੀਕਰਨ ਕੰਮਾਂ ’ਤੇ ਚਾਨਣਾ ਪਾਉਂਦਿਆਂ ਬਾਕੀ ਰਹਿੰਦੇ ਕਾਰਜ ਜਲਦੀ ਨੇਪਰੇ ਚਾੜਨ ਦਾ ਸੰਕਲਪ ਦੁਹਰਾਇਆ। ਰਾਕੇਸ਼ ਅਰੋੜਾ ਨੇ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਵਾਂਗ ਨਵੇਂ ਸਿਖਿਆਰਥੀਆਂ ਨੂੰ ਵੀ ਅਨੁਸਾਸ਼ਨ ਵਿੱਚ ਰਹਿ ਕੇ ਆਪਣੇ ਮਿਥੇ ਟੀਚੇ ’ਤੇ ਪਹੁੰਚਣ ਲਈ ਸਖ਼ਤ ਮਿਹਨਤ ਕਰਨ ’ਤੇ ਜ਼ੋਰ ਦਿੱਤਾ। ਭੁਪਿੰਦਰ ਸਿੰਘ ਨੇ ਬਾਬਾ ਸਾਹਿਬ ਦੀ ਜੀਵਨੀ ਬਾਰੇ ਚਾਨਣਾ ਪਾਇਆ।
ਸੈਮੀਨਾਰ ਨੂੰ ਇੰਸਟਰੱਕਟਰ ਸਵਰਨ ਸਿੰਘ, ਪ੍ਰੋ. ਅਨਿਲ ਕੁਮਾਰ, ਪ੍ਰੋ. ਸਰਬਜੀਤ ਕੌਰ, ਪ੍ਰੋ. ਸੁਨੀਲ ਕੁਮਾਰ, ਕਮਾਂਡੈਂਟ ਵਿਜੈ ਕੁਮਾਰ, ਪ੍ਰਿੰਸੀਪਲ ਕਸ਼ਮੀਰ ਕੌਰ, ਐਡਵੋਕੇਟ ਗੁਰਦੀਪ ਸਿੰਘ ਅਤੇ ਵਿਦਿਆਰਥੀਆਂ ਨੇ ਸੰਬੋਧਨ ਕੀਤਾ। ਇੰਸਟੀਚਿਊਟ ਦੇ ਪੁਰਾਣੇ ਵਿਦਿਆਰਥੀ ਜੋ ਵੱਖ-ਵੱਖ ਵਿਭਾਗਾਂ ’ਚੋਂ ਸੇਵਾਮੁਕਤ ਮਲਕੀਤ ਰਾਮ, ਰੇਸ਼ਮ ਸਿੰਘ, ਤਸਵੀਰ ਲਾਲ, ਸੱਤਿਆ ਰਾਣੀ, ਕਸ਼ਮੀਰ ਕੌਰ, ਕੁਲਵੰਤ ਸਿੰਘ, ਬਲਵੀਰ ਕੁਮਾਰ, ਜੰਗੀਰ ਸਿੰਘ, ਬਲਦੇਵ ਸਿੰਘ, ਨਸੀਬ ਸਿੰਘ, ਤਰਸੇਮ ਕੌਰ ਅਤੇ ਦਲਜੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਹਰਭਜਨ ਜੱਲੋਵਾਲ ਅਤੇ ਰਮਨਦੀਪ ਕੌਰ ਨੇ ਵੀ ਆਪੋ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਹਾਜ਼ਰੀ ਲੁਆਈ। ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਸਾਲ 2013 ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਬਿਹਤਰ ਕਰਨ ਲਈ ਮੈਂਬਰਾਂ ਵੱਲੋਂ ਪਾਏ ਜਾ ਰਹੇ ਵਿੱਤੀ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਸਰਬਜੀਤ ਸਿੰਘ, ਸਤਵਿੰਦਰ ਸਿੰਘ, ਗੁਲਜ਼ਾਰ ਸਿੰਘ, ਬਲਵਿੰਦਰ ਸਿੰਘ, ਮਾ. ਜਸਬੀਰ ਸਿੰਘ, ਸੁਰਜੀਤ ਸਿੰਘ, ਤਸਵੀਰ ਲਾਲ, ਜੇਪੀ ਸਿੱਧੂ, ਹੇਮਰਾਜ, ਨਸੀਬ ਸਿੰਘ, ਅਮਰ ਨਾਥ, ਰੇਸ਼ਮ ਸਿੰਘ, ਦਵਿੰਦਰ ਕੁਮਾਰ, ਦਲਜੀਤ ਰਾਮ, ਮਲਕੀਤ ਰਾਮ, ਜਸਵੀਰ ਸਿੰਘ, ਗੁਰਜੰਟ ਸਿੰਘ, ਜਗਸੀਰ ਸਿੰਘ, ਅਮਰਜੀਤ, ਦਵਿੰਦਰ ਕੁਮਾਰ, ਸ੍ਰੀਮਤੀ ਸੁਦੇਸ਼ ਕੁਮਾਰੀ, ਜਗਦੀਸ਼ ਕੁਮਾਰ, ਮੋਹਨ ਲਾਲ, ਹਰੀ ਸਿੰਘ, ਮਹਿੰਦਰ ਰਾਮ, ਨਰਿੰਦਰ ਕੌਰ, ਸਿਕੰਦਰ ਸਿੰਘ, ਪਵਨ ਕੁਮਾਰ, ਸੰਦੀਪ ਸਿੰਘ, ਗੁਰਦੀਪ ਸਿੰਘ, ਬਲਜਿੰਦਰ ਸਿੰਘ, ਜਸਪ੍ਰੀਤ ਸਿੰਘ, ਕਰਮ ਸਿੰਘ, ਮਨਜੀਤ ਸਿੰਘ, ਜਤਿੰਦਰ ਸਿੰਘ, ਸੰਦੀਪ ਸਿੰਘ, ਦਲਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਰਾਣੇ ਅਤੇ ਨਵੇਂ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਹਰਵਿੰਦਰ ਸਿੰਘ ਰੋਮੀ ਨੇ ਬਾਖੂਬੀ ਨਿਭਾਈ।