nabaz-e-punjab.com

ਡਾ. ਦੀਪਕ ਪੁਰੀ ਨੇ ਆਈਵੀ ਹਸਪਤਾਲ ਵਿੱਚ ਐਗਜੀਕਿਊਟਿਵ ਡਾਇਰੈਕਟਰ ਦਾ ਅਹੁਦਾ ਸੰਭਾਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ
ਡਾ. ਦੀਪਕ ਪੁਰੀ, ਨੇ ਆਈਵੀ ਹਾਸਪਿਟਲ ਸੂਪਰ ਸਪੈਸ਼ੀਲਿਟੀ ਹੈਲਥਕੇਅਰ ’ਚ ਐਗਜੀਕਿਊਟਿਵ ਡਾਇਰੈਕਟਰ ਅਤੇ ਹੈਡ, ਕਾਰਡਿਓਵਸਕੂਰਲਰ ਸਾਇੰਸੇਜ ਦੇ ਤੌਰ ’ਤੇ ਅਹੁਦਾ ਸੰਭਾਲ ਲਿਆ ਹੈ।
ਡਾ. ਪੂਰੀ, ਐਮਐਸ (ਸਰਜਰੀ) ਪੀਜੀਆਈਐਮਈਆਰ, ਐਮ ਸੀਐਚ (ਸੀਟੀਵੀਐਸ) ਪੀਜੀਆਈਐਮਈਆਰ, ਕਾਰਡਿਓ ਥੋਰਾਸਿਸ ਅਤੇ ਵਸਕੂਰਲਰ ਸਰਜਰੀ (ਸੀਟੀਵੀਐਸ) ’ਚ 21 ਸਾਲ ਨਾਲੋਂ ਜ਼ਿਆਦਾ ਦਾ ਅਨੁਭਵ ਰੱਖਦੇ ਹਨ। ਉਹ ਬਹੁਤ ਜ਼ਿਆਦਾ ਖਤਰੇ ਵਾਲੀ ਕਾਰਡਿਕ ਸਰਜਰੀਆਂ ’ਚ ਕਾਫੀ ਦਿਲਚਸਪੀ ਲੈਂਦੇ ਹਨ ਜਿਨ੍ਹਾਂ ’ਚ ਏਕੁਟ ਮਾਯੋਕਾਰਡੀਅਲ ਇਨਫ੍ਰੈਕਸ਼ਨ ’ਚ ਆਫ-ਪੰਪ ਸਰਜਰੀਜ ਅਤੇ ਇਸਦੇ ਮਿਕ ਹਾਰਟ ਫੇਲੁਅਰ, ਮਿਨੀਮਲ ਇਨਵੇਸਿਵ, ਕਾਸਮੈਟਿਕ ਕਾਰਡਿਕ ਅਤੇ ਥੋਰਾਸਿਸ ਸਰਜਰੀਜ ਅਤੇ ਵਸਕੂਰਲਰ ਅਤੇ ਐਂਡੋਵਸਕੂਰਲਰ ਪ੍ਰੋਸੀਜਰਸ ਵੀ ਸ਼ਾਮਿਲ ਹਨ।
ਆਈਵੀ ’ਚ ਅਹੁਦਾ ਸੰਭਾਲਣ ਤੋਂ ਪਹਿਲਾਂ ਡਾ. ਪੂਰੀ ਡਾਇਰੈਕਟਰ – ਸੀਟੀਵੀਐਸ, ਮੈਕਸ ਹਾਸਪਿਟਲ, ਮੁਹਾਲੀ, ਐਡਿਸ਼ਨਲ ਡਾਇਰੈਕਟਰ, ਫੋਰਟਿਸ ਹਾਸਪਿਟਲ, ਮੋਹਾਲੀ, ਅਸਿਸਟੈਂਟ ਪ੍ਰੋਫੈਸਰ-ਸੀਟੀਵੀਐਸ, ਪੀਜੀਆਈਐਮਆਈ, ਚੰਡੀਗੜ੍ਹ ’ਚ ਕੰਮ ਕਰ ਚੁੱਕੇ ਹਨ। ਉਹ ਰੋਬੋਟਿਕਸ ਅਤੇ ਐਡਵਾਂਸਡ ਕੋਰੋਨਰੀ ਇੰਟਰਵੇਸ਼ੰਜ, ਯੂਨੀਵਰਸਿਟੀ ਆਫ ਮੈਰੀਲੈਂਡ, ਬਾਲਟੀਮੋਰ, ਅਮਰੀਕਾ ’ਚ ਵਿਜਿਟਿੰਗ ਸਰਜਨ ਵੀ ਹਨ। ਉਹ ਸਵੀਡਿਸ਼ ਹਾਸਪਿਟਲ, ਸਿਏਟਲ, ਵਾਸ਼ਿੰਗਟਨ, ਅਮਰੀਕਾ ਅਤੇ ਲੀਪਿਜਿਗ ਹਾਰਟ ਸੈਂਟਰ, ਜਰਮਨੀ ’ਚ ਵੀ ਮਿਨੀਮਲ ਇਨਵੇਸਿਵ ਕਾਰਡਿਕ ਸਰਜਰੀ, ਰੋਬੋਟਿਕਸ ਅਤੇ ਟੀਏਵੀਆਈ ਦੇ ਲਈ ਵਿਜਿਟਿੰਗ ਸਰਜਨ ਹਨ। ਡਾ. ਪੂਰੀ ਕਾਰਡਿਓਮੇਰੀਸਿਓਨ ਦੇ ਸੰਸਥਾਪਕ ਚੇਅਰਮੈਨ ਵੀ ਹਨ ਜਿਹੜਾ ਕਿ ਕਾਰਡਿਓਵਸਕੂਰਲਰ ਅਤੇ ਏਲਾਈਡ ਸਪੈਸ਼ਲਿਸਟ ਦਾ ਵਿਸ਼ਵ ਪੱਧਰੀ ਸਮੂਹ ਹੈ ਜਿਹੜਾ ਕਿ ਸਗੁਠਿਕ ਕਾਰਡਿਕ ਕੇਅਰ ਨੂੰ ਲੈ ਕੇ ਏਕੀਕ੍ਰਿਤ ਪ੍ਰਕ੍ਰਿਆਵਾਂ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ।
ਉਨ੍ਹਾਂ ਦੇ 60 ਨਾਲੋਂ ਜ਼ਿਆਦਾ ਰਿਸਰਚ ਆਰਟੀਕਲ ਮਸ਼ਹੂਰ ਅੰਤਰਰਾਸ਼ਟਰੀ ਮੈਗਜ਼ੀਨਾਂ ਵਿੱਚ ਛਪ ਚੁੱਕੇ ਹਨ। ਜਿਨ੍ਹਾਂ ਵਿੱਚ ਐਨਲਸ ਆਫ ਥੋਰਾਸਿਸ ਸਰਜਰੀ, ਯੂਰਪੀਅਨ ਜਰਨਲ ਆਫ ਸੀਟੀਐਸ, ਜਾਪਾਨੀਜ ਜਨਰਲ ਅਤੇ ਸੀਟੀਵੀਐਸ, ਏਸ਼ੀਅਨ ਕਾਰਡਿਓਵਸਕੂਲਰਲ ਐਂਡ ਥੋਰਾਸਿਸ ਐਨਲਸ, ਇੰਡੀਅਨ ਜਨਰਲ ਆਫ ਸੀਟੀਵੀਐਸ, ਜਨਰਲ ਆਫ ਹਾਰਟ ਵਾਲਵ ਡਿਜੀਜ ਸ਼ਾਮਿਲ ਹਨ। ਉਨ੍ਹਾਂ ਨੂੰ ਕਈ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਫੈਕਲਟੀ ਦੇ ਤੌਰ ’ਤੇ ਸੱਦਿਆ ਜਾ ਚੁੱਕਿਆ ਹੈ ਅਤੇ ਉਹ ਵਿਭਿੰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ’ਚ 100 ਨਾਲੋਂ ਜ਼ਿਆਦਾ ਪੇਪਰ ਵੀ ਪੇਸ਼ ਕਰ ਚੁੱਕੇ ਹਨ।
ਡਾ. ਪੂਰੀ ਨੂੰ ਇੰਟਰਨੈਸ਼ਨਲ ਹੈਲਥ ਪ੍ਰੋਫੈਸ਼ਨਲ 2008, ਆਊਟਸਟੈਂਡਿੰਗ ਆਫ 21ਫਸਟ ਸੈਂਚੁਰੀ, ਹਿਮੋਤਕਰਸ਼ ਹਿਮਾਚਲ ਸ਼੍ਰੀ ਅਤੇ ਕਈ ਹੋਰ ਅਵਾਰਡਾਂ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਓਪੀਡੀ ਦਾ ਸਮਾਂ: ਸੋਮਵਾਰ ਤੋਂ ਸ਼ਨੀਵਾਰ: ਸਵੇਰੇ 9 ਵਜੇ ਤੋਂ ਸ਼ਾਮੀ 6 ਵਜੇ ਤੱਕ ਅਪਾਇੰਟਮੈਂਟ ਦੇ ਲਈ ਕ੍ਰਿਪਾ ਕਰਕੇ ਸੰਪਰਕ ਕਰੋ: 0172-7170000, 9814332901

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …