ਭਾਰਤ ਵਿੱਚ ਲਗਾਤਾਰ ਵੱਧ ਰਹੀਆਂ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਡਾ. ਗਰੋਵਰ ਨੇ ਲਿਖੀ ਕਿਤਾਬ

ਰੋਜ਼ਾਨਾ ਜੀਵਨ ਜਾਂਚ ਦੀ ਗ਼ਲਤੀਆਂ ਸਦਕਾ ਬੱਚਿਆਂ ਤੋਂ ਲੈ ਕੇ ਬੁੱਢੇ ਹੋ ਰਹੇ ਦਿਲ ਦੇ ਰੋਗਾਂ ਦਾ ਸ਼ਿਕਾਰ

ਛਾਤੀ ਵਿੱਚ ਕਿਸੇ ਵੀ ਤਰ੍ਹਾਂ ਦਾ ਦਰਦ ਬਣ ਸਕਦਾ ਹੈ ਹਾਰਟ ਅਟੈਕ ਦਾ ਕਾਰਨ: ਡਾ. ਗਰੋਵਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਰੋਜ਼ਾਨਾ ਜ਼ਿੰਦਗੀ ਦਾ ਤਣਾਓ, ਵਿਗੜ ਰਹੀ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਵਿਗੜ ਰਹੀਆਂ ਆਦਤਾਂ ਸਦਕਾ ਅੱਜ ਭਾਰਤ ਦਿਲ ਦੇ ਮਰੀਜ਼ਾਂ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਸ਼ਹੂਰ ਕਾਰਡੀਲੋਜਿਸਟ ਡਾ. ਅਨਿਲ ਗਰੋਵਰ ਵੱਲੋਂ ਦਿਲ ਦੇ ਰੋਗਾਂ ਦੇ ਕਾਰਨਾਂ ਅਤੇ ਉਸ ਤੋਂ ਬਚਾਓ ਸਬੰਧੀ ਦਿਤੇ ਸੁਝਾਵਾਂ ਸਬੰਧੀ ਲਿਖੀ ਕਿਤਾਬ ਦੀ ਘੁੰਡ ਚੁਕਾਈ ਮੌਕੇ ਕਹੀਆਂ। ਮੁਹਾਲੀ ਦੇ ਸੈਕਟਰ 69 ਵਿਚਲੇ ਮਾਈਓ ਹਸਪਤਾਲ ਵਿਚ ਰੱਖੀ ਪ੍ਰੈੱਸ ਕਾਨਫ਼ਰੰਸ ਵਿੱਚ ਪੱਤਰਕਾਰਾਂ ਨਾਲ ਸੰਬੋਧਨ ਕਰਦੇ ਹੋਏ ਡਾ. ਗਰੋਵਰ ਨੇ ਦਿਲ ਦੇ ਰੋਗਾਂ ਸਬੰਧੀ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆ।
ਪੀਜੀਆਈ ਦੇ ਕਾਰਡੀਓਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਗਰੋਵਰ ਨੇ ਦੱਸਿਆਂ ਕਿ ਮੋਟਾਪਾ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਹੀ ਹਾਰਟ ਅਟੈਕ ਦਾ ਮੁੱਖ ਸਰੋਤ ਹਨ। ਜਦ ਕਿ ਇਨ੍ਹਾਂ ਤਿੰਨਾਂ ਬਿਮਾਰੀਆਂ ਮਨੁੱਖੀ ਸਰੀਰ ਵਿਚ ਹੋਲੀ ਹੌਲੀ ਘਰ ਕਰਦੀਆਂ ਹਨ ਅਤੇ ਅੱਗੇ ਜਾ ਕੇ ਹਾਰਟ ਅਟੈਕ ਰਾਹੀਂ ਮੌਤ ਦਾ ਕਾਰਨ ਬਣਦੀਆਂ ਹਨ। ਡਾ. ਗਰੋਵਰ ਨੇ ਇਨ੍ਹਾਂ ਤਿੰਨਾਂ ਬਿਮਾਰੀਆਂ ਪ੍ਰਤੀ ਜਾਗਰੂਕ ਹੁੰਦੇ ਹੋਏ ਰੋਜ਼ਾਨਾ ਸੰਤੁਲਿਤ ਡਾਈਟ, ਸੁਸਤ ਜੀਵਨਸ਼ੈਲੀ ਦਾ ਤਿਆਗ ਕਰਕੇ ਨਿਯਮਤ ਯੋਗ ਤੇ ਕਸਰਤ, ਨਮਕ ਦੀ ਘੱਟ ਵਰਤੋ, ਸ਼ਰਾਬ ਘੱਟ ਕਰਕੇ, ਸਿਗਰਟਨੋਸ਼ੀ ਨੂੰ ਬੰਦ ਕਰਕੇ, ਬਿਹਤਰੀਨ ਨੀਂਦ ਲੈਦੇ ਹੋਏ ਬੱਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਮਾਨਸਿਕ ਤਣਾਓ ਨੂੰ ਦੂਰ ਕਰਨ ਲਈ ਨੀਂਦ ਦੀਆਂ ਗੋਲੀਆਂ, ਸ਼ਰਾਬ, ਸਿਗਰਟ ਅਤੇ ਹੋਰ ਕਈ ਤਰਾਂ ਦੇ ਨਸ਼ੇ ਦਾ ਸਹਾਰਾ ਲੈਦੇਂ ਹਨ। ਪਰ ਇਹ ਸਥਾਈ ਹੱਲ ਨਾ ਹੋ ਕੇ ਦਿਲ ਦੀਆਂ ਬਿਮਾਰੀਆਂ ਵੱਲ ਵੱਧ ਰਿਹਾ ਇਕ ਹੋਰ ਕਦਮ ਹੁੰਦਾ ਹੈ।
ਡਾ. ਗਰੋਵਰ ਅਨੁਸਾਰ ਜੇਕਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ ਤਾਂ ਇਸ ਨੂੰ ਕਦੀ ਅਣਗੋਲਾ ਨਾ ਕਰੋ ਬਲਕਿ ਛੇਤੀ ਤੋਂ ਛੇਤੀ ਆਪਣੇ ਡਾਕਟਰ ਨਾਲ ਸਲਾਹ ਕਰੋ, ਨਹੀਂ ਤਾਂ ਬਹੁਤ ਦੇਰ ਹੋ ਸਕਦੀ ਹੈ। ਇਸ ਦੇ ਨਾਲ ਹੀ ਡਾ. ਗਰੋਵਰ ਨੇ ਛਾਤੀ ਵਿਚ ਹੋਣ ਵਾਲੇ ਕਿਸੇ ਵੀ ਦਰਦ ਨੂੰ ਹਲਕਾ ਨਾ ਲੈਦੇਂ ਹੋਏ ਉਸਦੇ ਛੇਤੀ ਤੋਂ ਛੇਤੀ ਇਲਾਜ ਕਰਾਉਣ ਲਈ ਵੀ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਮਰਦਾਂ ਵਿਚ ਚਾਲੀ ਦੀ ਉੱਮਰ ਅਤੇ ਅੌਰਤਾਂ ਵਿਚ ਪੰਜਾਹ ਸਾਲ ਦੀ ਉੱਮਰ ਦਿਲ ਦੇ ਰੋਗਾਂ ਲਈ ਘਾਤਕ ਹੁੰਦੀ ਹੈ। ਡਾ. ਗਰੋਵਰ ਨੇ ਦਿਲ ਦੇ ਰੋਗਾਂ ਤੇ ਲਿਖੀ ਇਸ ਕਿਤਾਬ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਅੰਗਰੇਜ਼ੀ ਅਤੇ ਹਿੰਦੀ ਦੋ ਭਾਸ਼ਾਵਾਂ ਵਿਚ ਲਿਖੀ ਇਹ ਕਿਤਾਬ ਇਕ ਪਾਸੇ ਜਿੱਥੇ ਬਿਹਤਰੀਨ ਜੀਵਨ ਸ਼ੈਲੀ ਦੇ ਤਰੀਕੇ ਸਿਖਾਉਦੇਂ ਹੋਏ ਦਿਲ ਦੀਆਂ ਬਿਮਾਰੀਆਂ ਤੋਂ ਬਚਾਓ ਦੇ ਤਰੀਕੇ ਸਮਝਾਉਂਦੀ ਹੈ। ਦੂਜੇ ਪਾਸੇ ਪਹਿਲਾਂ ਤੋਂ ਹੀ ਦਿਲ ਦੇ ਮਰੀਜ਼ਾਂ ਨੂੰ ਵੀ ਬਚਾਓ ਦੇ ਤਰੀਕੇ ਵੀ ਦੱਸਦੇ ਹੋਏ ਰੋਜ਼ਾਨਾ ਸੰਤੁਲਿਤ ਡਾਈਟ ਚਾਰਟ ਦੀ ਜਾਣਕਾਰੀ ਦਿੰਦੇ ਹੋਏ ਦੁਬਾਰਾ ਪਟੜੀ ਤੋਂ ਲੱਥੀ ਜ਼ਿੰਦਗੀ ਨੂੰ ਟਰੈਕ ਤੇ ਲਿਆਉਣ ਲਈ ਸਹਾਇਤਾ ਕਰਦੀ ਹੈ। ਡਾ. ਗਰੋਵਰ ਅਨੁਸਾਰ ਸਰਲ ਸ਼ਬਦਾਂ ਵਿਚ ਲਿਖੀ ਇਸ ਕਿਤਾਬ ਦੇ ਕੋਈ ਰਾਈਟਸ ਨਹੀਂ ਰੱਖੇ ਗਏ ਹਨ ਤਾ ਕਿ ਕੋਈ ਵੀ ਕਿਤਾਬ ਵਿਚਲੀ ਜਾਣਕਾਰੀ ਨੂੰ ਲੋਕ ਭਲਾਈ ਲਈ ਵਰਤ ਸਕੇ। ਜ਼ਿਕਰਯੋਗ ਹੈ ਕਿ ਡਾ. ਗਰੋਵਰ ਨੂੰ ਵੱਖ ਵੱਖ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸੰਸਥਾਵਾਂ ਵੱਲੋਂ ਸਮੇਂ ਸਮੇਂ ਤੇ ਉਨ੍ਹਾਂ ਦੀ ਸਮਾਜ ਨੂੰ ਦੇਣ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…